ETV Bharat / entertainment

ਨਹੀਂ ਰਹੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ, 32 ਸਾਲ ਦੀ ਉਮਰ 'ਚ ਸਰਵਾਈਕਲ ਕੈਂਸਰ ਨਾਲ ਹੋਈ ਮੌਤ - ਪੂਨਮ ਪਾਂਡੇ ਦੀ ਮੌਤ

Poonam Pandey Passes Away: ਮਾਡਲ ਅਤੇ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ।

ਪੂਨਮ ਪਾਂਡੇ
ਪੂਨਮ ਪਾਂਡੇ
author img

By ETV Bharat Entertainment Team

Published : Feb 2, 2024, 12:09 PM IST

Updated : Feb 2, 2024, 12:34 PM IST

ਮੁੰਬਈ: ਮਾਡਲ ਅਤੇ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਗਈ ਹੈ। ਜਿਵੇਂ ਹੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਆਈ ਤਾਂ ਪੂਨਮ ਪਾਂਡੇ ਦੇ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ। ਹੁਣ ਤੱਕ ਪੂਨਮ ਦੇ ਫੈਨਜ਼ ਨੂੰ ਉਨ੍ਹਾਂ ਦੇ ਦੇਹਾਂਤ ਦੀ ਖਬਰ 'ਤੇ ਯਕੀਨ ਨਹੀਂ ਹੋ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀ ਮੌਤ ਦੀ ਖਬਰ 'ਤੇ ਕਈ ਪ੍ਰਸ਼ੰਸਕ ਵੀ ਹੈਰਾਨ ਕਰਨ ਵਾਲੀ ਪ੍ਰਤੀਕਿਰਿਆ ਦੇ ਰਹੇ ਹਨ।

ਇਸ ਪੋਸਟ ਵਿੱਚ ਲਿਖਿਆ ਗਿਆ ਹੈ, 'ਅੱਜ ਦੀ ਸਵੇਰ ਸਾਡੇ ਲਈ ਬਹੁਤ ਹੀ ਦੁਖਦਾਈ ਹੈ, ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਆਪਣੀ ਪੂਨਮ ਪਾਂਡੇ ਨੂੰ ਸਰਵਾਈਕਲ ਕੈਂਸਰ ਕਾਰਨ ਗੁਆ ​​ਦਿੱਤਾ ਹੈ, ਉਸ ਨੂੰ ਮਿਲਣ ਵਾਲੇ ਹਰ ਸ਼ਖ਼ਸ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ, ਅਸੀਂ ਦੁਖੀ ਹੋ ਕੇ ਬੇਨਤੀ ਕਰਦੇ ਹਾਂ। ਤੁਸੀਂ ਇਸ ਸਮੇਂ ਨਿੱਜਤਾ ਬਣਾਈ ਰੱਖੋ।'

ਪ੍ਰਸ਼ੰਸਕਾਂ ਨੂੰ ਨਹੀਂ ਹੋ ਰਿਹਾ ਵਿਸ਼ਵਾਸ: ਇਸ ਦੇ ਨਾਲ ਹੀ ਕਈ ਲੋਕ ਪੂਨਮ ਦੀ ਮੌਤ ਦੀ ਖਬਰ ਵਾਲੀ ਇਸ ਪੋਸਟ 'ਤੇ ਯਕੀਨ ਨਹੀਂ ਕਰ ਰਹੇ ਹਨ। ਕਈਆਂ ਨੇ ਇਸ ਨੂੰ ਫਰਜ਼ੀ ਕਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕਿ ਇਹ ਪੂਨਮ ਦਾ ਨਵਾਂ ਪਬਲੀਸਿਟੀ ਸਟੰਟ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੂਨਮ ਨੇ ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਜਿੱਤ ਲਈ ਵਧਾਈ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਅਕਾਊਂਟ 'ਤੇ ਰਾਮ ਮੰਦਰ ਦੇ ਉਦਘਾਟਨ ਦੇ ਜਸ਼ਨ ਦਾ ਵੀਡੀਓ ਵੀ ਸਾਹਮਣੇ ਆਇਆ ਸੀ।

ਉਲੇਖਯੋਗ ਹੈ ਕਿ ਕੁਝ ਹਫਤੇ ਪਹਿਲਾਂ ਪੂਨਮ ਪਾਂਡੇ ਨੇ ਮਾਲਦੀਵ ਦੀ ਇੱਕ ਸ਼ੂਟਿੰਗ ਨੂੰ ਅਚਾਨਕ ਰੱਦ ਕਰਕੇ ਉੱਥੇ ਦੁਬਾਰਾ ਸ਼ੂਟ ਕਰਨ ਤੋਂ ਇਨਕਾਰ ਕਰ ਕੇ ਸੁਰਖੀਆਂ ਬਟੋਰੀਆਂ ਸਨ। ਉਸਨੇ ਸੋਸ਼ਲ ਮੀਡੀਆ 'ਤੇ ਇੱਕ ਵਟਸਐਪ ਚੈਟ ਸਕ੍ਰੀਨਸ਼ੌਟ ਸਾਂਝਾ ਕੀਤਾ ਸੀ। ਪਾਂਡੇ ਨੇ ਰਾਸ਼ਟਰੀ ਸਥਾਨਾਂ ਨੂੰ ਤਰਜੀਹ ਦੇਣ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਲਕਸ਼ਦੀਪ ਵਿੱਚ ਸ਼ੂਟਿੰਗ ਲਈ ਆਪਣਾ ਉਤਸ਼ਾਹ ਜ਼ਾਹਰ ਕੀਤਾ ਸੀ।

Last Updated : Feb 2, 2024, 12:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.