ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਹੁਣ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਪਰਿਣੀਤੀ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਪਰਿਣੀਤੀ ਆਪਣੇ ਕੰਮ ਵਿੱਚ ਰੁੱਝੀ ਹੋਈ ਹੈ ਅਤੇ ਰਾਘਵ ਆਪਣੀ ਰਾਜਨੀਤੀ ਵਿਚ।
ਇਸ ਜੋੜੇ ਨੇ ਅਜੇ ਤੱਕ ਆਪਣਾ ਹਨੀਮੂਨ ਵੀ ਨਹੀਂ ਮਨਾਇਆ ਹੈ। ਜਿੱਥੇ ਪਰਿਣੀਤੀ ਆਪਣੇ ਗਾਇਕੀ ਕਰੀਅਰ 'ਤੇ ਧਿਆਨ ਦੇ ਰਹੀ ਹੈ, ਰਾਘਵ 2024 ਦੀਆਂ ਆਮ ਚੋਣਾਂ ਦੀ ਤਿਆਰੀ 'ਚ ਰੁੱਝਿਆ ਹੋਇਆ ਹੈ। ਇਸੇ ਦੌਰਾਨ ਵੈਲੇਨਟਾਈਨ ਡੇਅ ਆ ਗਿਆ। ਅਜਿਹੇ 'ਚ ਪਰਿਣੀਤੀ ਚੋਪੜਾ ਨੂੰ ਇਹ ਪਿਆਰ ਭਰਿਆ ਦਿਨ ਇਕੱਲਿਆਂ ਹੀ ਮਨਾਉਣਾ ਪਿਆ।
ਪਰਿਣੀਤੀ ਨੇ ਵਿਆਹ ਤੋਂ ਬਾਅਦ ਇਕੱਲੇ ਹੀ ਮਨਾਇਆ ਵੈਲੇਨਟਾਈਨ ਡੇਅ: ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਪਰਿਣੀਤੀ ਚੋਪੜਾ ਨੇ ਆਪਣੇ ਪਤੀ ਰਾਘਵ ਚੱਢਾ ਲਈ ਇੱਕ ਸਟੋਰੀ ਸ਼ੇਅਰ ਕੀਤੀ ਸੀ। ਇਸ ਸਟੋਰੀ 'ਚ ਪਰਿਣੀਤੀ ਨੇ ਹਾਰਟ ਸ਼ੇਪਡ ਕੁਕੀਜ਼ ਸ਼ੇਅਰ ਕੀਤੀਆਂ ਹਨ, ਜਿਸ ਦੇ ਨਾਲ ਰਾਘਵ ਚੱਢਾ ਲਿਖਿਆ ਹੋਇਆ ਸੀ ਅਤੇ ਨਾਲ ਹੀ ਲਾਲ ਦਿਲ ਦਾ ਇਮੋਜੀ ਛੱਡਿਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾਂ ਵੈਲੇਨਟਾਈਨ ਡੇਅ ਇਕੱਲੇ ਹੀ ਮਨਾਇਆ।
ਕਿੱਥੇ ਹੈ ਰਾਘਵ ਚੱਢਾ?: ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੇ ਆਪਣੇ ਘੱਟੋ-ਘੱਟ ਸਮਰਥਨ ਮੁੱਲ (MSP) ਸਮੇਤ ਕਈ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਮੋਦੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਇੱਕ ਵਾਰ ਫਿਰ ਸੜਕਾਂ 'ਤੇ ਉਤਰ ਆਏ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰ ਰਹੇ ਹਨ। ਅਜਿਹੇ 'ਚ ਰਾਘਵ ਚੱਢਾ ਇਸ ਅੰਦੋਲਨ 'ਚ ਆਪਣੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਹਨ।