ETV Bharat / entertainment

ਮਿੰਟਾਂ ਵਿੱਚ ਤੁਹਾਡੇ ਮੂਡ ਨੂੰ ਖੁਸ਼ੀ ਨਾਲ ਭਰ ਦੇਣਗੀਆਂ ਬਿਨੂੰ ਢਿੱਲੋਂ ਦੀਆਂ ਇਹ ਪੰਜ ਫਿਲਮਾਂ, ਦੇਖੋ ਜ਼ਰਾ - comedian Binnu Dhillon - COMEDIAN BINNU DHILLON

Binnu Dhillon Birthday Special: ਪੰਜਾਬੀ ਸਿਨੇਮਾ ਦੇ ਸ਼ਾਨਦਾਰ ਕਾਮੇਡੀਅਨ ਬਿਨੂੰ ਢਿੱਲੋਂ ਅੱਜ 29 ਅਗਸਤ ਨੂੰ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਤੇ ਅਸੀਂ ਅਦਾਕਾਰ ਦੀਆਂ ਪੰਜ ਸ਼ਾਨਦਾਰ ਫਿਲਮਾਂ ਲੈ ਕੇ ਆਏ ਹਾਂ, ਜੋ ਤੁਹਾਡੇ ਮੂਡ ਨੂੰ ਮਿੰਟਾਂ ਵਿੱਚ ਬਦਲ ਦੇਣਗੀਆਂ।

Binnu Dhillon Birthday Special
Binnu Dhillon Birthday Special (facebook)
author img

By ETV Bharat Entertainment Team

Published : Aug 29, 2024, 1:30 PM IST

ਚੰਡੀਗੜ੍ਹ: ਬਿਨੂੰ ਢਿੱਲੋਂ ਪੰਜਾਬੀ ਸਿਨੇਮਾ ਦੇ ਦਿੱਗਜ ਸਿਤਾਰਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ, ਸ਼ਾਇਦ ਹੀ ਕੋਈ ਪੰਜਾਬੀ ਸਿਨੇਮਾ ਪ੍ਰੇਮੀ ਹੋਵੇ ਜੋ ਅਦਾਕਾਰ ਦੀ ਅਦਾਕਾਰੀ ਤੋਂ ਜਾਣੂੰ ਨਾ ਹੋਵੇ। ਅੱਜ ਇਹ ਦਿੱਗਜ ਸਿਤਾਰਾ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਉਤੇ ਅਸੀਂ ਅਦਾਕਾਰ ਦੀਆਂ ਅਜਿਹੀਆਂ ਫਿਲਮਾਂ ਲੈ ਕੇ ਆਏ ਹਾਂ, ਜੋ ਤੁਹਾਡੇ ਦੁਖੀ ਮੂਡ ਨੂੰ ਮਿੰਟਾ-ਸੈਕਿੰਟਾਂ ਵਿੱਚ ਬਦਲ ਦੇਣਗੀਆਂ। ਆਓ ਇਨ੍ਹਾਂ ਸ਼ਾਨਦਾਰ ਫਿਲਮਾਂ ਉਤੇ ਨਜ਼ਰ ਮਾਰੀਏ...।

ਵੇਖ ਬਰਾਤਾਂ ਚੱਲੀਆਂ: 'ਵੇਖ ਬਰਾਤਾਂ ਚੱਲੀਆਂ' ਬਿਨੂੰ ਢਿੱਲੋਂ ਦੀ ਇੱਕ ਬਹੁਤ ਹੀ ਕਾਮੇਡੀ ਫਿਲਮ ਹੈ, 2017 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਬਿਨੂੰ ਢਿੱਲੋਂ ਦੇ ਨਾਲ ਰਣਜੀਤ ਬਾਵਾ ਵੀ ਕਾਫੀ ਸ਼ਾਨਦਾਰ ਕਿਰਦਾਰ ਵਿੱਚ ਨਜ਼ਰ ਆਏ ਹਨ। ਇਸ ਫਿਲਮ ਵਿੱਚ ਅਦਾਕਾਰ ਜਿਸ ਕੁੜੀ ਨੂੰ ਪਿਆਰ ਕਰਦਾ ਹੈ ਉਸ ਨੂੰ ਪਾਉਣ ਲਈ ਉਸ ਨੂੰ ਪਹਿਲਾਂ ਕਾਲੀ ਕੁੱਤੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਫਿਲਮ ਦੇ ਡਾਇਲਾਗ ਕਾਫੀ ਹਾਸੋ-ਹੀਣੇ ਹਨ।

ਵਧਾਈਆਂ ਜੀ ਵਧਾਈਆਂ: ਸਮੀਪ ਕੰਗ ਦੁਆਰਾ ਨਿਰਦੇਸ਼ਤ ਅਤੇ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਵਧਾਈਆਂ ਜੀ ਵਧਾਈਆਂ' ਬਿਨੂੰ ਢਿੱਲੋਂ ਦੀ ਇੱਕ ਹੋਰ ਸ਼ਾਨਦਾਰ ਫਿਲਮ ਹੈ, ਇਸ ਫਿਲਮ ਦੀ ਸਾਰੀ ਕਹਾਣੀ ਵਿਆਹ ਉਤੇ ਆਧਾਰਿਤ ਹੈ। ਫਿਲਮ ਦੇ ਡਾਇਲਾਗ ਹਸਾ-ਹਸਾ ਕੇ ਢਿੱਡੀ ਪੀੜਾਂ ਪਾ ਸਕਦੇ ਹਨ।

ਕਾਲਾ ਸ਼ਾਹ ਕਾਲਾ: 'ਕਾਲਾ ਸ਼ਾਹ ਕਾਲਾ' ਬਿਨੂੰ ਢਿੱਲੋਂ ਦੀ ਅਜਿਹੀ ਫਿਲਮ ਹੈ, ਜਿਸ ਦੇ ਡਾਇਲਾਗ ਸਦਾ ਬਹਾਰ ਹਨ, ਫਿਲਮ ਵਿੱਚ ਅਦਾਕਾਰ ਦਾ ਰੰਗ ਕਾਫੀ ਕਾਲਾ ਹੁੰਦਾ ਹੈ ਅਤੇ ਕਾਲੇ ਰੰਗ ਕਾਰਨ ਉਸ ਦਾ ਵਿਆਹ ਨਹੀਂ ਹੁੰਦਾ। ਫਿਲਮ ਵਿੱਚ ਅਦਾਕਾਰ ਦੇ ਨਾਲ ਸਰਗੁਣ ਮਹਿਤਾ ਨੇ ਕਾਫੀ ਸ਼ਾਨਦਾਰ ਕਿਰਦਾਰ ਨਿਭਾਇਆ ਹੈ।

ਗੋਲ ਗੱਪੇ: ਸਪੀਪ ਕੰਗ ਦੁਆਰਾ ਨਿਰਦੇਸ਼ਤ 'ਗੋਲ ਗੱਪੇ' ਇੱਕ ਹੋਰ ਬਿਨੂੰ ਢਿੱਲੋਂ ਦੀ ਕਾਮੇਡੀ ਫਿਲਮ ਹੈ, 2023 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਦਾਕਾਰ ਨੇ ਨਾਲ ਇਹਾਨਾ ਢਿੱਲੋਂ ਨੇ ਭੂਮਿਕਾ ਨਿਭਾਈ ਹੈ। ਫਿਲਮ ਦੀ ਸਾਰੀ ਕਹਾਣੀ ਪੈਸਿਆਂ ਅਤੇ ਪਿਆਰ-ਵਿਆਹ ਦੇ ਆਲੇ-ਦੁਆਲੇ ਘੁੰਮਦੀ ਹੈ।

ਗੱਡੀ ਜਾਂਦੀ ਏ ਛਲਾਂਗਾਂ ਮਾਰਦੀ: 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਬਿਨੂੰ ਢਿੱਲੋਂ ਦੀ ਅਜਿਹੀ ਕਾਮੇਡੀ ਫਿਲਮ ਹੈ, ਜੋ ਹਰ ਕਿਸੇ ਦੇ ਮੂੰਹ ਉਤੇ ਹਾਸਾ ਲਿਆ ਸਕਦੀ ਹੈ, 2023 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਐਮੀ ਵਿਰਕ, ਜੈਸਮੀਨ ਬਾਜਵਾ ਅਤੇ ਮਾਹੀ ਸ਼ਰਮਾ ਨੇ ਭੂਮਿਕਾ ਨਿਭਾਈ ਹੈ। ਫਿਲਮ ਦੀ ਪੂਰੀ ਕਹਾਣੀ ਦਹੇਜ ਅਤੇ ਪਿਆਰ ਦੇ ਆਲੇ-ਦੁਆਲੇ ਘੁੰਮਦੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.