ETV Bharat / entertainment

ਹੁਣ ਗੈਂਗਸਟਰ ਬਣਨਗੇ ਗਾਇਕ ਸਿੱਪੀ ਗਿੱਲ, ਫਿਲਮ 'ਗੈਂਗਲੈਂਡ' ਦੀ ਸ਼ੂਟਿੰਗ ਕੀਤੀ ਸ਼ੁਰੂ - Sippy Gill

ਹਾਲ ਹੀ ਵਿੱਚ ਸਿੱਪੀ ਗਿੱਲ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

author img

By ETV Bharat Entertainment Team

Published : 3 hours ago

Sippy Gill New Punjabi Film
Sippy Gill New Punjabi Film (instagram)

Sippy Gill New Punjabi Film: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਐਕਸ਼ਨ-ਥ੍ਰਿਲਰ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇੱਕ ਹੋਰ ਪੰਜਾਬੀ ਫਿਲਮ 'ਗੈਂਗਲੈਂਡ' ਸੈੱਟ ਉਤੇ ਪੁੱਜ ਗਈ ਹੈ, ਜਿਸ ਵਿੱਚ ਚਰਚਿਤ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਲੀਡ ਭੂਮਿਕਾ ਨਿਭਾਉਣ ਜਾ ਰਹੇ ਹਨ।

ਪਾਲੀਵੁੱਡ ਫਿਲਮ ਅਤੇ ਸੰਗੀਤ ਨਿਰਮਾਣ ਕੰਪਨੀ 'ਗੀਤ ਐਮ ਪੀ 3' ਦੇ ਬੈਨਰ ਅਤੇ ਜੇਬੀਸੀਓ ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਕੇਵੀ ਢਿੱਲੋਂ, ਅਨਮੋਲ ਸਾਹਨੀ, ਪ੍ਰਤੀਕ ਅਤੇ ਨਿਰਦੇਸ਼ਨ ਸੇਵਿਓ ਸੰਧੂ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਕੁਮਾਰ ਸੌਰਵ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਨੂੰ ਖੂਬਸੂਰਤ ਕੈਨਵਸ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸਾਗਰ ਐਸ ਸ਼ਰਮਾ ਵੱਲੋਂ ਪੰਜਾਬੀ ਓਟੀਟੀ ਪਲੇਟਫ਼ਾਰਮ ਲਈ ਬਣਾਈ ਗਈ 'ਘੋੜਾ ਢਾਈ ਕਦਮ' ਦੇ ਲੰਮੇਂ ਵਕਫ਼ੇ ਬਾਅਦ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਅਪਣੀ ਕਿਸੇ ਨਵੀਂ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਫਿਲਮ ਕਾਫ਼ੀ ਬਿੱਗ ਸੈੱਟਅਪ ਅਧੀਨ ਫਿਲਮਾਈ ਜਾ ਰਹੀ ਹੈ।

ਪੰਜਾਬ ਦੇ ਮੌਜੂਦਾ ਗੈਂਗਸਟਰ ਸਿਸਟਮ ਅਤੇ ਇਸ ਦੇ ਪਿੱਛੇ ਲੁਕੇ ਅਸਲ ਸਮਾਜਿਕ ਅਤੇ ਰਾਜਨੀਤਕ ਕਾਰਨਾਂ ਨੂੰ ਪ੍ਰਤੀਬਿੰਬ ਕਰਨ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਮੋਹਾਲੀ ਅਤੇ ਮਾਲਵਾ ਦੇ ਕਈ ਇਲਾਕਿਆਂ ਵਿੱਚ ਸੰਪੂਰਨ ਕੀਤੀ ਜਾਵੇਗੀ, ਜਿਸ ਦੀ ਸਟਾਰ-ਕਾਸਟ ਨਾਲ ਜੁੜੇ ਕੁਝ ਹੋਰ ਚਿਹਰਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਜਗਜੀਤ ਸੰਧੂ, ਨਿਸ਼ਾਨ ਭੁੱਲਰ, ਧੀਰਜ ਕੁਮਾਰ, ਵੱਡਾ ਗਰੇਵਾਲ ਆਦਿ ਵੀ ਸ਼ਾਮਿਲ ਹਨ, ਜੋ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।

ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਸਾਲ 2013 ਵਿੱਚ ਸਾਹਮਣੇ ਆਈ 'ਜੱਟ ਬੁਆਏਜ਼: ਪੁੱਤ ਜੱਟਾ ਦੇ' ਦੁਆਰਾ ਸਿਲਵਰ ਸਕ੍ਰੀਨ ਦਾ ਹਿੱਸਾ ਬਣੇ ਸਿੱਪੀ ਗਿੱਲ ਦੀ ਬਤੌਰ ਅਦਾਕਾਰ ਇਹ ਦਸਵੀਂ ਫਿਲਮ ਹੋਵੇਗੀ, ਜਿਸ ਵਿੱਚ ਉਹ ਇੱਕ ਵਾਰ ਫਿਰ ਅਪਣੇ ਚਿਰ ਪਰਿਚਤ ਐਕਸ਼ਨ ਅੰਦਾਜ਼ ਵਿੱਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.