ਮੁੰਬਈ: ਬਿੱਗ ਬੌਸ 17 ਦੇ ਜੇਤੂ ਅਤੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਨੱਵਰ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਹ ਤੁਰੰਤ ਮੁੰਬਈ ਲਈ ਰਵਾਨਾ ਹੋ ਗਏ। ਦਿੱਲੀ ਪੁਲਿਸ ਨੂੰ ਮੁਨੱਵਰ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਇਨਪੁਟ ਮਿਲਿਆ ਸੀ। ਦਿੱਲੀ ਪੁਲਿਸ ਨੂੰ ਮਿਲੇ ਇਨਪੁਟ 'ਚ ਜਾਣਕਾਰੀ ਸੀ ਕਿ ਮੁਨੱਵਰ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਕੁਝ ਲੋਕਾਂ ਨੂੰ ਰੇਕੀ ਕਰਨ ਲਈ ਦਿੱਲੀ ਭੇਜਿਆ ਗਿਆ ਹੈ।
ਮੁਨੱਵਰ ਨੂੰ ਜਾਨ ਤੋਂ ਮਾਰਨ ਦੀ ਧਮਕੀ: ਮੁਨੱਵਰ ਵਿਵਾਦਤ ਯੂਟਿਊਬਰ ਐਲਵਿਸ਼ ਯਾਦਵ ਨਾਲ ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਦਿੱਲੀ ਪੁਲਿਸ ਨੂੰ ਸ਼ਨੀਵਾਰ ਰਾਤ ਨੂੰ ਹੀ ਇਹ ਜਾਣਕਾਰੀ ਮਿਲੀ ਸੀ। ਦਿੱਲੀ ਪੁਲਿਸ ਗੋਲੀਬਾਰੀ ਦੇ ਇੱਕ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਦੇ ਨਾਲ ਹੀ, ਪੁੱਛਗਿੱਛ ਦੌਰਾਨ ਸ਼ੱਕੀਆਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਉਨ੍ਹਾਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਦੇ ਹੋਟਲ ਸੂਰਿਆ ਦੀ ਰੇਕੀ ਕਰਨ ਦੀਆਂ ਹਦਾਇਤਾਂ ਮਿਲੀਆਂ ਸਨ, ਜਿੱਥੇ ਮੁਨੱਵਰ ਹੈ। ਇਸ ਸੂਚਨਾ ਤੋਂ ਬਾਅਦ ਦਿੱਲੀ ਪੁਲਿਸ ਦੇ ਕੰਨ 'ਤੇ ਜੂੰ ਸਰਕੀ ਅਤੇ ਉਨ੍ਹਾਂ ਨੇ ਆਈਜੀਆਈ ਇਨਡੋਰ ਸਟੇਡੀਅਮ ਅਤੇ ਹੋਟਲ 'ਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁਨੱਵਰ ਇਸ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਠਹਿਰੇ ਹੋਏ ਸੀ।
ਮੁਨੱਵਰ ਐਂਟਰਟੇਨਰਜ਼ ਕ੍ਰਿਕਟ ਲੀਗ ਵਿੱਚ ਇੱਕ ਦੋਸਤਾਨਾ ਮੈਚ ਖੇਡਣ ਲਈ ਦਿੱਲੀ ਦੇ ਆਈਜੀਆਈ ਸਟੇਡੀਅਮ ਵਿੱਚ ਗਏ ਸੀ। ਇਹ ਲੀਗ 13 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ 22 ਸਤੰਬਰ ਤੱਕ ਚੱਲੇਗੀ। ਇਸ ਦੇ ਨਾਲ ਹੀ ਹੁਣ ਮੁਨੱਵਰ ਫਾਰੂਕੀ ਦਾ ਦਿੱਲੀ ਵਿੱਚ ਰਹਿਣਾ ਸੁਰੱਖਿਅਤ ਨਹੀਂ ਹੈ ਅਤੇ ਉਸ ਨੂੰ ਹੁਣ ਮੁੰਬਈ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੁਨੱਵਰ ਫਾਰੂਕੀ ਨੂੰ ਵਾਰ-ਵਾਰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:-