ਚੰਡੀਗੜ੍ਹ: ਗਲੈਮਰ ਦੀ ਦੁਨੀਆਂ ਮੁੰਬਈ 'ਚ ਥੀਏਟਰ ਦਾ ਵਜ਼ੂਦ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ, ਜਿਸ ਸੰਬੰਧੀ ਬਣੀ ਲਗਾਤਾਰਤਾ ਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਿਹਾ ਹੈ ਇਸ ਵਿਸ਼ਾਲ ਮਹਾਂਨਗਰ ਵਿੱਚ ਹੋਣ ਜਾ ਰਿਹਾ ਗ੍ਰੈਂਡ ਰੰਗਮੰਚ ਮਹਾਂਉਤਸਵ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਵੀ ਅਪਣੀ ਸ਼ਮੂਲੀਅਤ ਦਰਜ ਕਰਵਾਉਣਗੀਆਂ।
ਮੁੰਬਈ ਨਗਰੀ ਦੇ ਮਸ਼ਹੂਰ ਕਲਾ ਅਤੇ ਸਿਨੇਮਾ ਕੇਂਦਰ-ਬਿੰਦੂ ਮੰਨੇ ਜਾਂਦੇ ਅਰਾਮ ਨਗਰ ਵਰਸੋਵਾ 'ਚ ਆਯੋਜਿਤ ਹੋਣ ਜਾ ਰਹੇ ਇਸ ਸ਼ਾਨਦਾਰ ਥੀਏਟਰ ਫੈਸਟੀਵਲ ਦੀ ਸ਼ੁਰੂਆਤ 10 ਅਕਤੂਬਰ ਨੂੰ ਹੋਵੇਗੀ, ਜਿਸ ਦੌਰਾਨ ਕਈ ਪਾਪੂਲਰ ਨਾਟਕਾਂ ਦੇ ਮੰਚਨ ਦੇ ਨਾਲ-ਨਾਲ ਰੰਗਮੰਚ ਉੱਪਰ ਵਿਚਾਰ ਚਰਚਾ ਵੀ ਕੀਤੀ ਜਾਵੇਗੀ।
ਦੋ ਰੋਜ਼ਾ ਸ਼ੈਡਿਊਲ ਅਧੀਨ ਉਲੀਕੇ ਗਏ ਇਸ ਫੈਸਟੀਵਲ ਦੌਰਾਨ ਦੁਨੀਆ ਭਰ ਵਿੱਚ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੀ ਹਿੰਦੀ ਫਿਲਮ ਦਾਦਾ ਲਖਮੀ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ, ਜਿਸ ਦਾ ਨਿਰਮਾਣ ਅਤੇ ਨਿਰਦੇਸ਼ਨ ਯਸ਼ਪਾਲ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਇਸ ਵਿੱਚ ਲੀਡ ਭੂਮਿਕਾ ਵੀ ਅਦਾ ਕੀਤੀ ਗਈ ਹੈ।
On 11 October at 2.30
— Yashpal Sharma (@iyashpalsharma) October 7, 2024
Dada Lakhmi
And discussion, Maa studio Aaram Nagar Mumbai pic.twitter.com/zt06aVkf9b
ਥੀਏਟਰ ਜਗਤ ਨੂੰ ਜਿਉਂਦਿਆਂ ਰੱਖਣ ਅਤੇ ਇਸ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਹੁਲਾਰਾ ਅਤੇ ਹੁੰਗਾਰਾ ਦੇਣ ਲਈ ਆਯੋਜਿਤ ਕੀਤੇ ਜਾ ਰਹੇ ਇਸ ਨਾਟ ਮਹਾਂਉਤਸਵ ਦੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਮੰਚ ਪ੍ਰਮੁੱਖ ਨੇ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਲਘੂ ਫਿਲਮਾਂ ਹੈਪੀ ਸਵਾਂਗਵਾਲਾ ਅਤੇ ਭੁੱਖ ਦੀ ਵੀ ਸਪੈਸ਼ਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਜਿਸ ਤੋਂ ਇਲਾਵਾ ਹੋਣ ਵਾਲੀਆਂ ਵਿਚਾਰ ਚਰਚਾਵਾਂ ਵਿੱਚ ਹਿੰਦੀ ਸਿਨੇਮਾ ਦੇ ਮੰਝੇ ਹੋਏ ਐਕਟਰਜ਼ ਰਜਿੰਦਰ ਗੁਪਤਾ, ਸ਼ਿਸ਼ਿਰ ਸ਼ਰਮਾ ਮੁੱਖ ਬੁਲਾਰੇ ਰਹਿਣਗੇ।
ਪ੍ਰਬੰਧਕਾਂ ਅਨੁਸਾਰ ਸਮਾਰੋਹ ਦੀ ਰਸਮੀ ਸ਼ੁਰੂਆਤ ਪੂਜਾ ਅਰਚਨਾ ਅਤੇ ਹਵਨ ਯੱਗ ਨਾਲ ਹੋਵੇਗੀ, ਜਿਸ ਉਪਰੰਤ ਪਹਿਲੇ ਦਿਨ ਡਾਕੂਮੈਂਟਰੀ ਫਿਲਮ 'ਠਾਕਰ ਲੋਕ ਕਲਾਏਂ' ਦਾ ਆਯੋਜਨ, ਨਾਟਕ 'ਗੁਰੂ ਵੰਦਨਾ' ਦਾ ਮੰਚਨ ਹੋਵੇਗਾ, ਜਿਸ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਨਿਰਮਾਤਾ ਅਰੁਣ ਸ਼ੇਖਰ ਵੀ ਬੁਲਾਰੇ ਦੇ ਰੂਪ ਵਿਚ ਭਾਗ ਲੈਣਗੇ।
ਇਹ ਵੀ ਪੜ੍ਹੋ: