ਚੰਡੀਗੜ੍ਹ: ਯੋ ਯੋ ਹਨੀ ਸਿੰਘ ਨਾਲ ਕਈ ਗਾਣਿਆਂ ਵਿੱਚ ਸਾਂਝੀ ਜੁਗਲਬੰਦੀ ਕਰ ਚੁੱਕੇ ਗਾਇਕ ਮਨੀ ਔਜਲਾ ਸੰਗੀਤ ਖੇਤਰ ਦੇ ਚਰਚਿਤ ਅਤੇ ਸਫ਼ਲ ਫਨਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ, ਜੋ ਲੰਮੇਂ ਸਮੇਂ ਬਾਅਦ ਅਪਣਾ ਨਵਾਂ ਟਰੈਕ 'ਮੁਸਾਫ਼ਿਰ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 20 ਜੁਲਾਈ ਨੂੰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾਵੇਗਾ।
'ਸੋਨੀਆਜ਼ ਕ੍ਰਿਏਸ਼ਨਜ਼' ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਸੰਗੀਤ ਦੀ ਸਿਰਜਨਾ ਵੀ ਮਨੀ ਔਜਲਾ ਵੱਲੋਂ ਖੁਦ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਹੋਰਨਾਂ ਗਾਇਕਾਂ ਦੇ ਵੀ ਕਈ ਖੂਬਸੂਰਤ ਅਤੇ ਹਿੱਟ ਗਾਣਿਆ ਦੀ ਰਚਨਾ ਕਰ ਚੁੱਕੇ ਹਨ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਨਿਰਮਾਤਾ ਸੋਨੀਆਜ਼, ਸੰਪਾਦਕ ਟੀਮ ਜਸ਼ਨ ਹਨ, ਜਿੰਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਸ਼ਾਨਦਾਰ ਵਜੂਦ ਅਖ਼ਤਿਆਰ ਕਰਨ ਵਾਲੇ ਇਸ ਦਿਲ-ਟੁੰਬਵੇਂ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹੈਮੀ ਕਾਹਲੋਂ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਕੰਚਨ ਰਾਏ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਮਨੀ ਔਜਲਾ ਸੰਗੀਤਕਾਰ ਅਤੇ ਗੀਤਕਾਰ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜੋ ਬੇਸ਼ੁਮਾਰ ਉੱਚ-ਕੋਟੀ ਗਾਇਕਾ ਦੇ ਗਾਣਿਆਂ ਨੂੰ ਸੰਗੀਤਬੱਧ ਕਰਨ ਦੇ ਨਾਲ ਅਪਣੇ ਅਲਫਾਜ਼ ਵੀ ਦੇ ਚੁੱਕੇ ਹਨ।
- 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਜੱਟ ਐਂਡ ਜੂਲੀਅਟ 3' ਤੱਕ, ਇਹ ਹਨ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ - Highest Grossing Punjabi Movies
- ਵਿਦੇਸ਼ਾਂ 'ਚ ਵੀ ਪ੍ਰਿਅੰਕਾ ਚੋਪੜਾ ਦਾ ਜਲਵਾ, 5 ਸਾਲਾਂ 'ਚ ਕੀਤੀਆਂ ਇੰਨੀਆਂ ਹਾਲੀਵੁੱਡ ਫਿਲਮਾਂ, ਇਹ ਹਨ ਆਉਣ ਵਾਲੇ ਪ੍ਰੋਜੈਕਟ - Priyanka Chopra Birthday
- ਰੀਲ ਬਣਾਉਣਾ ਪਿਆ ਮਹਿੰਗਾ, 300 ਫੁੱਟ ਡੂੰਘੀ ਖਾਈ 'ਚ ਡਿੱਗਣ ਨਾਲ ਹੋਈ ਮੌਤ, ਦੇਖੋ ਵੀਡੀਓ - Travel Influencer Aanvi Kamdar
'ਦਿ ਬਿਊਟੀਫੁੱਲ ਸਿਟੀ' ਮੰਨੀ ਜਾਂਦੇ ਚੰਡੀਗੜ੍ਹ ਨਾਲ ਸੰਬੰਧਤ ਇਹ ਹੋਣਹਾਰ ਗਾਇਕ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਸੇਂਦਾ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਆਪਣੀਆਂ ਅਸਲ ਜੜ੍ਹਾਂ, ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਮੋਹ ਬਰਕਰਾਰ ਹੈ, ਜਿਸ ਦਾ ਪ੍ਰਗਟਾਵਾ ਸਾਹਮਣੇ ਆਉਣ ਵਾਲੇ ਗੀਤਾਂ ਦੁਆਰਾ ਉਹ ਲਗਾਤਾਰ ਕਰਵਾ ਰਹੇ ਹਨ, ਜਿਸ ਦਾ ਇੱਕ ਵਾਰ ਫਿਰ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਜਾਰੀ ਹੋਣ ਜਾ ਰਿਹਾ ਇਹ ਬਿਹਤਰੀਨ ਗਾਣਾ, ਜੋ ਸੰਗੀਤਕ ਸਫਾਂ ਵਿੱਚ ਵੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।