ਮਾਨਸਾ: 'ਕਿਸੇ ਦਾ ਪਿਆਰ ਪਾਵਣ ਨੂੰ', 'ਗੁੱਤ 'ਚ ਲਾਹੌਰ' ਅਤੇ 'ਲੌਂਗ ਲਾਚੀ' ਵਰਗੇ ਸ਼ਾਨਦਾਰ ਗੀਤਾਂ ਦੀ ਰਚਨਾ ਕਰਕੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਵੱਖਰੀ ਥਾਂ ਬਣਾਉਣ ਵਾਲੇ ਲੇਖਕ ਅਤੇ ਗੀਤਕਾਰ ਹਰਮਨਜੀਤ ਸਿੰਘ ਇਸ ਸਮੇਂ ਕਾਫੀ ਚਰਚਾ ਵਿੱਚ ਹਨ।
ਦਰਅਸਲ, ਇਸ ਸਮੇਂ ਚਰਚਾ ਵਿੱਚ ਆਉਣ ਦਾ ਕਾਰਨ ਕੋਈ ਗੀਤ ਤਾਂ ਕਵਿਤਾ ਨਹੀਂ ਹੈ, ਸਗੋਂ ਗਾਇਕ ਨੂੰ ਹਾਲ ਹੀ ਵਿੱਚ ਪੰਜ ਲੱਖ ਰੁਪਏ ਫਿਰੌਤੀ ਦੇਣ ਦੀ ਧਮਕੀ ਮਿਲੀ ਹੈ, ਇਸ ਤੋਂ ਬਾਅਦ ਗੀਤਕਾਰ ਨੇ ਮਾਨਸਾ ਸਦਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਕਰਵਾਈ ਕਰਦੇ ਹੋਏ ਇੱਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਨਸਾ ਪੁਲਿਸ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਹਰਮਨਜੀਤ ਸਿੰਘ ਵੱਲੋਂ ਮਾਨਸਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਉਨ੍ਹਾਂ ਨੇ ਦੱਸਿਆ ਕਿ ਹਰਮਨਜੀਤ ਸਿੰਘ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਵਿੱਚ ਪੰਜ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕਰਦੇ ਹੋਏ ਜਗਸੀਰ ਸਿੰਘ ਨਾਮੀ ਇੱਕ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਲੇਖਯੋਗ ਹੈ ਕਿ ਕਿਤਾਬ 'ਰਾਣੀ ਤੱਤ' ਲਈ ਰਾਸ਼ਟਰੀ ਐਵਾਰਡ ਹਾਸਿਲ ਕਰ ਚੁੱਕੇ ਹਰਮਨਜੀਤ ਸਿੰਘ ਵੀ ਇੱਕ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ।
ਕੌਣ ਨੇ ਹਰਮਨਜੀਤ ਸਿੰਘ
ਹਰਮਨਜੀਤ ਸਿੰਘ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਵਜੋਂ ਪ੍ਰਸਿੱਧ ਹਨ, ਉਨ੍ਹਾਂ ਨੂੰ 2017 ਵਿੱਚ ਕਿਤਾਬ 'ਰਾਣੀ ਤੱਤ' ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਮਿਲਿਆ ਹੈ, ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਰਹਿਣ ਹਰਮਨਜੀਤ ਸਿੰਘ ਦਾ ਜਨਮ 27 ਜੂਨ 1991 ਨੂੰ ਹੋਇਆ ਹੈ।
ਕਿਹੜੇ ਕਿਹੜੇ ਗੀਤ ਹੋ ਚੁੱਕੇ ਨੇ ਰਿਲੀਜ਼
ਉਲੇਖਯੋਗ ਹੈ ਕਿ ਹਰਮਨਜੀਤ ਸਿੰਘ ਹੁਣ ਤੱਕ 'ਚੰਨ ਵੇ', 'ਪਾਣੀ ਰਾਵੀ ਦਾ', 'ਕਿਸੇ ਦਾ ਪਿਆਰ ਪਾਵਣ ਨੂੰ', 'ਕਿਤਾਬਾਂ ਵਾਲਾ ਰੱਖਨਾ', 'ਗੁੱਤ 'ਚ ਲਾਹੌਰ', 'ਮਿੱਟੀ ਦਾ ਪੁਤਲਾ', 'ਲੌਂਗ ਲਾਚੀ', 'ਰੂਹ ਦੇ ਰੁੱਖ', 'ਸ਼ੀਸ਼ਾ', 'ਚਿੱੜੀ ਬਲੌਰੀ', 'ਕਾਲਾ ਸ਼ੂਟ', 'ਗੁਲਾਬੀ ਪਾਣੀ', 'ਸੁਖਮਨ-ਸੁਖਮਨ' ਵਰਗੇ ਗੀਤਾਂ ਦੀ ਰਚਨਾ ਕਰ ਚੁੱਕੇ ਹਨ, ਹਰਮਨ ਦੇ ਲਿਖੇ ਗੀਤਾਂ ਨੂੰ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਪ੍ਰਭ ਗਿੱਲ, ਐਮੀ ਵਿਰਕ, ਨਿਮਰਤ ਖਹਿਰਾ ਅਤੇ ਸੱਜਣ ਅਦੀਬ ਵਰਗੇ ਸ਼ਾਨਦਾਰ ਗਾਇਕ ਅਵਾਜ਼ ਦੇ ਚੁੱਕੇ ਹਨ।
ਇਹ ਵੀ ਪੜ੍ਹੋ:
- ਹਸੀਨ ਵਾਦੀਆਂ 'ਚ ਸ਼ੁਰੂ ਹੋਈ ਫਿਲਮ 'ਬਾਰਡਰ 2' ਦੀ ਸ਼ੂਟਿੰਗ, ਕਈ ਹਿੱਟ ਫਿਲਮਾਂ ਦੇ ਚੁੱਕੇ ਇਹ ਵੱਡੇ ਨਿਰਦੇਸ਼ਕ ਕਰਨਗੇ ਡਾਇਰੈਕਟ
- ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਜਦਾ ਕਰਨ ਸ਼੍ਰੀ ਫਤਹਿਗੜ੍ਹ ਸਾਹਿਬ ਪੁੱਜੇ ਗਿੱਪੀ ਗਰੇਵਾਲ ਦੇ ਬੇਟੇ ਅਤੇ ਪਤਨੀ, ਸਾਂਝੀਆਂ ਕੀਤੀਆਂ ਤਸਵੀਰਾਂ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024