ਚੰਡੀਗੜ੍ਹ: ਪੰਜਾਬੀ ਸਿਤਾਰੇ ਦਿਲਜੀਤ ਦੁਸਾਂਝ ਅਤੇ ਕਰਨ ਔਜਲਾ ਇਸ ਸਮੇਂ ਆਪਣੀ ਸਫ਼ਲਤਾ ਦੀ ਉੱਚਾਈ ਦਾ ਆਨੰਦ ਮਾਣ ਰਹੇ ਹਨ, ਜਿੱਥੇ ਇੱਕ ਪਾਸੇ ਇਸ ਸਾਲ ਕਰਨ ਔਜਲਾ ਨੇ ਆਪਣੇ ਗੀਤਾਂ ਨਾਲ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਨੂੰ ਨੱਚਾਇਆ, ਉੱਥੇ ਹੀ ਦੂਜੇ ਪਾਸੇ ਇਸ ਸਾਲ ਦਿਲਜੀਤ ਦੁਸਾਂਝ ਆਪਣੇ ਵਿਦੇਸ਼ੀ ਅਤੇ ਭਾਰਤੀ ਸ਼ੋਅਜ਼ ਕਰਕੇ ਪੂਰੀ ਦੁਨੀਆਂ ਵਿੱਚ ਛਾਇਆ ਹੋਇਆ ਹੈ। ਹੁਣ ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁੱਝ ਵਿਦੇਸ਼ੀ ਡਾਂਸਰ ਪੰਜਾਬੀ ਗੀਤਾਂ ਉਤੇ ਨੱਚਦੇ ਨਜ਼ਰ ਆ ਰਹੇ ਹਨ।
ਪੰਜਾਬੀ ਗੀਤਾਂ ਉਤੇ ਨੱਚਣ ਵਾਲੇ ਕੌਣ ਨੇ ਇਹ ਵਿਦੇਸ਼ੀ
ਦਰਅਸਲ, ਇਹ 'ਗੋਰੇ' ਦੱਖਣੀ ਕੋਰੀਆ ਦਾ ਇੱਕ ਡਾਂਸ ਬੈਂਡ ਹੈ, ਜਿਸ ਦਾ ਨਾਂਅ NTX ਹੈ, ਇਸ ਵਿੱਚ ਕੁੱਝ ਨੌਂ-ਮੈਂਬਰ ਹਨ, ਜੋ ਕਿ ਵਿਕਟਰ ਕੰਪਨੀ ਦੁਆਰਾ ਬਣਾਇਆ ਗਿਆ ਹੈ। ਹਾਲ ਹੀ ਵਿੱਚ ਇਹ ਬੈਂਡ 'ਰੰਗ ਦੇ ਕੋਰੀਆ' ਪ੍ਰੋਗਰਾਮ ਵਿੱਚ ਪਹੁੰਚਿਆ।
ਇਸ ਦੌਰਾਨ ਇਸ ਬੈਂਡ ਨੇ ਕਰਨ ਔਜਲਾ ਦੇ ਸੁਪਰਹਿੱਟ ਫਿਲਮ 'ਤੌਬਾ-ਤੌਬਾ' ਅਤੇ ਦਿਲਜੀਤ ਦੁਸਾਂਝ ਨੇ ਹਿੱਟ ਗੀਤ 'ਕਿੰਨੀ ਕਿੰਨੀ' ਉਤੇ ਸ਼ਾਨਦਾਰ ਡਾਂਸ ਕੀਤਾ। ਜਿਸ ਤਰ੍ਹਾਂ ਇਹ ਬੈਂਡ ਡਾਂਸ ਕਰ ਰਿਹਾ ਸੀ, ਦੇਖ ਕੇ ਕੋਈ ਵੀ ਕਹਿ ਨਹੀਂ ਸਕਦਾ ਕਿ ਇੰਨ੍ਹਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ। ਇਹ ਵੀਡੀਓ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ ਅਤੇ ਲੋਕ ਇਸ ਵੀਡੀਓ ਉਤੇ ਅੱਗ ਅਤੇ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ।
ਹੁਣ ਇੱਥੇ ਅਸੀਂ ਦੁਬਾਰਾ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਦਿਲਜੀਤ ਦੁਸਾਂਝ ਬਾਰੇ ਗੱਲ ਕਰੀਏ ਤਾਂ ਹਾਲ ਹੀ ਵਿੱਚ ਕਰਨ ਔਜਲਾ ਦਾ ਨਵਾਂ ਗੀਤ 'ਸਿਫ਼ਰ ਸਫ਼ਰ' ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ, ਇਸ ਤੋਂ ਇਲਾਵਾ ਗਾਇਕ ਇਸ ਸਮੇਂ ਆਪਣੇ ਵਿਦੇਸ਼ੀ ਸ਼ੋਅਜ਼ ਵਿੱਚ ਰੁੱਝਿਆ ਹੋਇਆ ਹੈ।
ਦੂਜੇ ਪਾਸੇ ਜੇਕਰ ਦਿਲਜੀਤ ਦੁਸਾਂਝ ਦੀ ਗੱਲ ਕਰੀਏ ਤਾਂ ਦੁਸਾਂਝ ਇਸ ਸਮੇਂ ਆਪਣੇ 'ਦਿਲ-ਲੂਮਿਨਾਟੀ' ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਦਾ ਦੋ ਦਿਨ ਦਿੱਲੀ ਵਿਖੇ ਸ਼ੋਅ ਸੀ, ਜਿਸ ਨੇ ਕਾਫੀ ਤਰ੍ਹਾਂ ਦੇ ਰਿਕਾਰਡ ਤੋੜ ਹਨ। ਇਸ ਦੇ ਨਾਲ ਹੀ ਗਾਇਕ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਵੀ ਸਰਗਰਮ ਹਨ, ਇਸ ਤੋਂ ਇਲਾਵਾ ਕਈ ਅਦਾਕਾਰ-ਗਾਇਕ ਦੀਆਂ ਕਈ ਬਾਲੀਵੁੱਡ ਫਿਲਮਾਂ ਵੀ ਰਿਲੀਜ਼ ਲਈ ਤਿਆਰ ਹਨ।
ਇਹ ਵੀ ਪੜ੍ਹੋ: