ਬੈਂਗਲੁਰੂ: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ 'ਚ ਅੱਜ ਦੇਸ਼ ਦੇ 13 ਸੂਬਿਆਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਦੱਖਣੀ ਰਾਜ ਕਰਨਾਟਕ ਦੀਆਂ 28 'ਚੋਂ 14 ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਉੱਤਰੀ ਰਾਜਾਂ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਪੱਛਮੀ ਬੰਗਾਲ, ਅਸਾਮ ਅਤੇ ਕੇਰਲ ਵਿੱਚ ਵੀ ਵੋਟਿੰਗ ਹੋ ਰਹੀ ਹੈ। ਇੱਥੇ ਕਰਨਾਟਕ ਵਿੱਚ ਦੱਖਣ ਦੇ ਕਈ ਸਿਤਾਰਿਆਂ ਨੇ ਵੋਟ ਪਾਈ ਹੈ। ਇਸ ਵਿੱਚ ਦੱਖਣ ਦੇ ਅਦਾਕਾਰ ਪ੍ਰਕਾਸ਼ ਰਾਜ ਅਤੇ ਕਾਂਤਾਰਾ ਫੇਮ ਅਦਾਕਾਰਾ ਸਪਤਮੀ ਗੌੜਾ ਸ਼ਾਮਲ ਹਨ।
ਪ੍ਰਕਾਸ਼ ਰਾਜ: ਪ੍ਰਕਾਸ਼ ਰਾਜ ਦੱਖਣ ਅਤੇ ਬਾਲੀਵੁੱਡ ਵਿੱਚ ਸਰਗਰਮ ਅਦਾਕਾਰ ਹੋਣ ਤੋਂ ਇਲਾਵਾ ਉਹ ਇੱਕ ਰਾਜਨੇਤਾ ਵੀ ਹੈ। ਆਪਣੀ ਵੋਟ ਪਾਉਣ ਤੋਂ ਬਾਅਦ ਅਦਾਕਾਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪ੍ਰਕਾਸ਼ ਰਾਜ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਪ੍ਰਕਾਸ਼ ਰਾਜ ਤੋਂ ਇਲਾਵਾ ਗੋਲਡਨ ਸਟਾਰ ਗਣੇਸ਼ ਨੇ ਆਪਣੀ ਪਤਨੀ ਸ਼ਿਲਪਾ ਗਣੇਸ਼ ਨਾਲ ਜਾ ਕੇ ਵੋਟ ਪਾਈ। ਇਸ ਜੋੜੇ ਨੂੰ ਸਵੇਰੇ ਪੋਲਿੰਗ ਬੂਥ 'ਤੇ ਦੇਖਿਆ ਗਿਆ। ਇਸ ਦੇ ਨਾਲ ਹੀ ਮਰਹੂਮ ਅਦਾਕਾਰ ਪੁਨੀਤ ਰਾਜਕੁਮਾਰ ਦੀ ਪਤਨੀ ਅਸ਼ਵਨੀ ਪੁਨੀਤ ਰਾਜਕੁਮਾਰ ਅਤੇ ਉਨ੍ਹਾਂ ਦੀ ਭਤੀਜੀ ਯੁਵਾ ਰਾਜਕੁਮਾਰ ਨੇ ਆਪਣੀ ਵੋਟ ਪਾਉਣ ਲਈ ਪਹੁੰਚੇ।
- OTT 'ਤੇ ਸਟ੍ਰੀਮ ਹੋਵੇਗੀ ਕਿਰਨ ਰਾਓ ਦੀ 'ਲਾਪਤਾ ਲੇਡੀਜ਼', ਜਾਣੋ ਕਦੋਂ ਅਤੇ ਕਿੱਥੇ? - Laapataa Ladies On OTT
- ਰਿਲੀਜ਼ ਲਈ ਤਿਆਰ ਹੈ ਅਰਥ ਭਰਪੂਰ ਲਘੂ ਫਿਲਮ 'ਗੁੱਛਾ', ਰੰਗ ਹਰਜਿੰਦਰ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - Short Punjabi Film Guchha
- 'ਸਿਤਾਰੇ ਜ਼ਮੀਨ ਪਰ' ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਤੋਂ ਸ਼ੁਰੂ ਹੋਵੇਗੀ ਆਮਿਰ ਖਾਨ ਦੀ ਫਿਲਮ ਦੀ ਸ਼ੂਟਿੰਗ, ਜਾਣੋ ਵੇਰਵੇ - Aamir Khan Sitaare Zameen Par
ਇਨ੍ਹਾਂ ਤੋਂ ਇਲਾਵਾ ਰਿਸ਼ਭ ਸ਼ੈੱਟੀ ਸਟਾਰਰ ਫਿਲਮ ਕੰਤਾਰਾ ਫੇਮ ਅਦਾਕਾਰਾ ਸਪਤਮੀ ਗੌੜਾ ਨੇ ਸਵੇਰੇ ਜਾ ਕੇ ਵੋਟ ਪਾਈ। ਦੱਖਣੀ ਅਦਾਕਾਰ ਟੋਵਿਨੋ ਥਾਮਸ ਨੇ ਵੀ ਆਪਣੀ ਵੋਟ ਪਾਈ ਹੈ। ਇਸ ਦੇ ਨਾਲ ਹੀ ਕੰਨੜ ਫਿਲਮ ਇੰਡਸਟਰੀ ਦੇ ਸੁਪਰਸਟਾਰ ਕਿਚਾ ਸੁਦੀਪ ਨੇ ਆਪਣੀ ਪਤਨੀ ਅਤੇ ਉਪੇਂਦਰ ਰਾਓ ਨਾਲ ਵੀ ਆਪਣੀ ਵੋਟ ਪਾਈ ਹੈ। ਇਨ੍ਹਾਂ ਤੋਂ ਇਲਾਵਾ ਹੁਣ ਰਕਸ਼ਿਤ ਸ਼ੈੱਟੀ ਅਤੇ ਕੇਜੀਐਫ ਸਟਾਰ ਯਸ਼ ਨੇ ਵੀ ਵੋਟ ਪਾਈ ਹੈ।
ਤੁਹਾਨੂੰ ਦੱਸ ਦੇਈਏ ਕਿ ਦੂਜੇ ਪੜਾਅ 'ਚ ਉਡੁਪੀ-ਚਿੱਕਮਗਲੂਰ, ਦੱਖਣੀ ਕੰਨੜ, ਚਿਤਰਦਰਗ, ਤੁਮਕੁਰ, ਮੈਸੂਰ, ਚਾਮਰਾਜਨਗਰ, ਬੈਂਗਲੁਰੂ ਗ੍ਰਾਮੀਣ, ਬੈਂਗਲੁਰੂ ਉੱਤਰੀ, ਬੈਂਗਲੁਰੂ ਸੈਂਟਰਲ, ਬੈਂਗਲੁਰੂ ਦੱਖਣੀ, ਹਸਨ, ਮਾਂਡਿਆ, ਕੋਲਾਰ ਅਤੇ ਚਿੱਕਬੱਲਾਪੁਰ 'ਚ ਚੋਣਾਂ ਹੋ ਰਹੀਆਂ ਹਨ।