ਹੈਦਰਾਬਾਦ: ਪ੍ਰਭਾਸ ਸਟਾਰਰ ਮਿਥਿਹਾਸ ਅਤੇ ਸਾਇੰਸ ਫਿਕਸ਼ਨ ਫਿਲਮ 'ਕਲਕੀ 2898 AD' ਬਾਕਸ ਆਫਿਸ 'ਤੇ ਧੂੰਮਾਂ ਪਾ ਰਹੀ ਹੈ। ਪ੍ਰਭਾਸ, ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ ਅਤੇ ਕਮਲ ਹਾਸਨ ਸਟਾਰਰ ਫਿਲਮ 'ਕਲਕੀ 2898 AD' ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। 'ਕਲਕੀ 2898 AD' 27 ਜੂਨ ਨੂੰ ਰਿਲੀਜ਼ ਹੋਈ ਸੀ ਅਤੇ 'ਕਲਕੀ 2898 AD' ਨੇ 30 ਜੂਨ ਨੂੰ ਆਪਣਾ ਪਹਿਲਾਂ ਵੀਕੈਂਡ ਪੂਰਾ ਕਰ ਲਿਆ ਹੈ।
'ਕਲਕੀ 2898 AD' ਦੀ ਚੌਥੇ ਦਿਨ ਦੀ ਕਮਾਈ: ਪ੍ਰਭਾਸ ਦੀ ਫਿਲਮ 'ਕਲਕੀ 2898 AD' ਨੇ ਚੌਥੇ ਦਿਨ ਦੁਨੀਆ ਭਰ ਦੇ ਬਾਕਸ ਆਫਿਸ 'ਤੇ 140 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਐਤਵਾਰ ਨੂੰ 'ਕਲਕੀ 2898 AD' ਦਾ ਕਲੈਕਸ਼ਨ ਜ਼ਬਰਦਸਤ ਰਿਹਾ। ਇਸ ਦੇ ਨਾਲ ਫਿਲਮ ਨੇ ਆਪਣੇ ਚਾਰ ਦਿਨਾਂ ਦੇ ਓਪਨਿੰਗ ਵੀਕੈਂਡ 'ਚ 555 ਕਰੋੜ ਰੁਪਏ ਕਮਾ ਲਏ ਹਨ। ਤਿੰਨ ਦਿਨਾਂ 'ਚ ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਦੁਨੀਆ ਭਰ 'ਚ 415 ਕਰੋੜ ਰੁਪਏ ਕਮਾ ਲਏ ਸਨ।
ਭਾਰਤ ਵਿੱਚ 'ਕਲਕੀ 2898 AD' ਦੀ ਕਮਾਈ: ਇੱਥੇ 'ਕਲਕੀ 2898 AD' ਦਾ ਤੂਫ਼ਾਨ ਘਰੇਲੂ ਸਿਨੇਮਾ ਉੱਤੇ ਵੀ ਜਾਰੀ ਹੈ। ਫਿਲਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਫਿਲਮ ਨੇ ਭਾਰਤ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਬਾਹੂਬਲੀ 2, ਦੰਗਲ, RRR, KGF 2, ਜਵਾਨ, ਪਠਾਨ, ਸਲਾਰ, ਸਾਹੋ ਨੂੰ ਵੀਕੈਂਡ ਦੇ ਵਿਸ਼ਵਵਿਆਪੀ ਕਲੈਕਸ਼ਨ ਨਾਲ ਮਾਤ ਦੇ ਦਿੱਤੀ ਹੈ।
- ਦੂਜੇ ਦਿਨ ਅੱਧੀ ਹੋਈ 'ਕਲਕੀ 2898 AD' ਦੀ ਕਮਾਈ, ਜਾਣੋ ਹੁਣ ਤੱਕ ਦਾ ਕਲੈਕਸ਼ਨ - kalki 2898 ad box office collection
- ਸਿਨੇਮਾਘਰਾਂ ਵਿੱਚ ਛਾਈ ਪ੍ਰਭਾਸ ਦੀ 'ਕਲਕੀ 2898 AD', ਤੋੜਿਆ ਜਵਾਨ-ਪਠਾਨ ਸਮੇਤ ਇਨ੍ਹਾਂ 9 ਫਿਲਮਾਂ ਦਾ ਰਿਕਾਰਡ - Kalki 2898 AD
- ਸ਼ਾਮ ਦੇ ਸ਼ੋਅ ਤੋਂ ਪਹਿਲਾਂ 'ਕਲਕੀ 2898 AD' ਨੇ ਕੀਤੀ ਕਰੋੜਾਂ ਦੀ ਕਮਾਈ, ਜਾਣੋ ਹੁਣ ਤੱਕ ਦਾ ਕਲੈਕਸ਼ਨ - KALKI 2898 AD
ਸਾਲ 2024 ਦੀ ਪਹਿਲੀ 500 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ: ਤੁਹਾਨੂੰ ਦੱਸ ਦੇਈਏ ਕਿ 'ਕਲਕੀ 2898 AD' ਸਾਲ 2024 ਦੀ 500 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ। ਇਸ ਤੋਂ ਪਹਿਲਾਂ 'ਫਾਈਟਰ' ਅਤੇ 'ਹਨੂੰ-ਮੈਨ' ਫਿਲਮ ਨੇ ਕਾਫੀ ਚੰਗਾ ਕਲੈਕਸ਼ਨ ਕੀਤਾ ਸੀ।