ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ ਜਾਂ ਫਿਰ ਹਿੰਦੀ ਵੈੱਬ-ਸੀਰੀਜ਼, ਹਰ ਖੇਤਰ ਹਰ ਪਾਸੇ ਆਪਣੀ ਧਾਂਕ ਦਾ ਅਸਰ ਕਾਇਮ ਰੱਖਣ ਵਿੱਚ ਸਫਲ ਰਹੇ ਹਨ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਹਿੰਦੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' 'ਚ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਨਜ਼ਰ ਪੈਣਗੇ, ਜਿੰਨ੍ਹਾਂ ਦੀ ਇਹ ਬਿੱਗ ਸੈਟਅੱਪ ਫਿਲਮ ਜਲਦ ਹੀ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਦਾ ਟ੍ਰੇਲਰ ਅੱਜ ਲਾਂਚ ਕਰ ਦਿੱਤਾ ਗਿਆ ਹੈ।
'ਐਨਐਚ ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਫਰਾਈਡੇ ਫਿਲਮ ਵਰਕਸ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਸਟੋਰੀ-ਸਕਰੀਨ ਪਲੇ ਅਤੇ ਨਿਰਦੇਸ਼ਨ ਨੀਰਜ ਪਾਂਡੇ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਫਿਲਮਾਂ ਨਾਲ ਬਤੌਰ ਲੇਖਕ ਅਤੇ ਨਿਰਦੇਸ਼ਕ ਜੁੜੇ ਰਹੇ ਹਨ।
ਇਮੋਸ਼ਨਲ ਡਰਾਮਾ ਕਹਾਣੀ ਸਾਰ ਅਧੀਨ ਬੁਣੀ ਗਈ ਇਸ ਫਿਲਮ ਅਜੇ ਦੇਵਗਨ ਅਤੇ ਤੱਬੂ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਇਕੱਠਿਆਂ ਹਿੱਸਾ ਰਹੇ ਹਨ। ਸੁਰੀਲੇ ਸੰਗੀਤ ਨਾਲ ਸਜੀ ਅਤੇ ਭਾਵਪੂਰਨ ਰੰਗਾਂ ਨਾਲ ਓਤ ਪੋਤ ਇਸ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਦੇ ਵਿਖਾਈ ਦੇਣਗੇ ਅਦਾਕਾਰ ਜਿੰਮੀ ਸ਼ੇਰਗਿੱਲ, ਜੋ ਕਾਫ਼ੀ ਸਮੇਂ ਬਾਅਦ ਹਿੰਦੀ ਸਿਨੇਮਾ ਜਗਤ ਵਿੱਚ ਇੱਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਹਾਲਾਂਕਿ ਵੈੱਬ-ਸੀਰੀਜ਼ ਅਤੇ ਪੰਜਾਬੀ ਸਿਨੇਮਾ ਦੀ ਦੁਨੀਆਂ ਵਿੱਚ ਉਨ੍ਹਾਂ ਆਪਣੀ ਟੌਪ ਪੁਜੀਸ਼ਨ ਬਰਕਰਾਰ ਰੱਖਣ ਦਾ ਸਿਲਸਿਲਾ ਅਜੇ ਵੀ ਬਾਦਸਤੂਰ ਕਾਇਮ ਰੱਖਿਆ ਹੋਇਆ ਹੈ ਜਿਸ ਦਾ ਇਜ਼ਹਾਰ ਹਾਲੀਆ ਦਿਨਾਂ ਦੌਰਾਨ ਆਨ ਸਟਰੀਮ ਹੋਈਆਂ ਉਨ੍ਹਾਂ ਦੀਆਂ ਕਈ ਚਰਚਿਤ ਵੈੱਬ ਸੀਰੀਜ਼ 'ਰਣਨੀਤੀ', 'ਆਜ਼ਮ', 'ਸਿਆਹ' ਅਤੇ 'ਚੂਨਾ' ਭਲੀਭਾਂਤ ਕਰਵਾ ਚੁੱਕੀਆਂ ਹਨ।
- ਪਿਆਰ, ਕਤਲ ਅਤੇ ਫਿਰ 22 ਸਾਲ ਬਾਅਦ ਹੋਈ ਮੁਲਾਕਾਤ, 'ਔਰੋਂ ਮੇਂ ਕਹਾਂ ਦਮ ਥਾ' ਦਾ ਦਿਲ ਨੂੰ ਪਸੀਜ ਦੇਣ ਵਾਲਾ ਟ੍ਰੇਲਰ ਰਿਲੀਜ਼ - Auron Mein Kahan Dum Tha Trailer
- ਗਲੋਬਲੀ ਪੱਧਰ 'ਤੇ ਛਾ ਰਿਹਾ ਦਿਲਜੀਤ ਦੁਸਾਂਝ ਦੀ ਗਾਇਕੀ ਦਾ ਜਾਦੂ, ਆਓ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਵੱਲ ਵਿਸ਼ੇਸ਼ ਝਾਤ - Diljit Dosanjh
- ਪੋਸਟਪੌਨ ਹੋਈ 'ਪੁਸ਼ਪਾ 2', ਅੱਲੂ ਅਰਜੁਨ ਦੇ ਰਾਹ 'ਚ ਆਈਆਂ ਇਹ 4 ਬਾਲੀਵੁੱਡ ਅਤੇ ਸਾਊਥ ਫਿਲਮਾਂ - Pushpa 2 Postponed
ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ 'ਬੇਬੇ' ਨੂੰ ਲੈ ਕੇ ਵੀ ਇੰਨੀਂ ਦਿਨੀਂ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਇਹ ਬਿਹਤਰੀਨ ਅਦਾਕਾਰ, ਜੋ ਉਕਤ ਹਿੰਦੀ ਫਿਲਮ ਵਿੱਚ ਨਿਭਾਏ ਬੇਹੱਦ ਇਮੋਸ਼ਨਲ ਰੋਲ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਸਨਮੁੱਖ ਹੋਣਗੇ, ਜੋ ਇਸ ਤਰ੍ਹਾਂ ਦੇ ਭਾਵਨਾਤਮਕ ਕਿਰਦਾਰ ਨਿਭਾਉਣ ਵਿੱਚ ਖਾਸੀ ਮੁਹਾਰਤ ਵੀ ਰੱਖਦੇ ਹਨ।