ਚੰਡੀਗੜ੍ਹ: 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਹੁਣ ਜਲਦ ਹੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਹੋਣ ਜਾ ਰਹੀ ਹੈ, ਇਸ ਸੰਬੰਧੀ ਜਾਣਕਾਰੀ ਓਟੀਟੀ ਪਲੇਟਫਾਰਮ ਚੌਪਾਲ ਦੇ ਇੰਸਟਾਗ੍ਰਾਮ ਪੇਜ ਉਤੇ ਦਿੱਤੀ ਗਈ ਹੈ। ਹਾਲਾਂਕਿ ਪੇਜ ਉਤੇ ਇਸ ਫਿਲਮ ਦਾ ਸਿੱਧਾ ਨਾਮ ਨਹੀਂ ਲਿਖਿਆ ਗਿਆ ਹੈ, ਬਸ ਪ੍ਰਸ਼ੰਸਕਾਂ ਨੂੰ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2' ਦੇ ਨਾਲ ਤੀਜੀ ਫਿਲਮ ਗੈੱਸ ਕਰਨ ਲਈ ਕਿਹਾ ਗਿਆ ਹੈ। ਇਹ ਫਿਲਮ ਅਗਲੇ ਮਹੀਨੇ ਦੀ 19 ਤਾਰੀਖ਼ ਨੂੰ ਰਿਲੀਜ਼ ਹੋ ਜਾਵੇਗੀ।
ਪਰ ਪ੍ਰਸ਼ੰਸਕ ਇਸ ਫਿਲਮ ਦੇ ਓਟੀਟੀ ਉਤੇ ਆਉਣ ਲਈ ਕਾਫੀ ਉਤਸ਼ਾਹਿਤ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ, ਇੱਕ ਪ੍ਰਸ਼ੰਸਕ ਨੇ ਲਿਖਿਆ, 'ਜੱਟ ਐਂਡ ਜੂਲੀਅਟ 3 ਜਲਦ ਆ ਰਹੀ ਹੈ।' ਇੱਕ ਹੋਰ ਨੇ ਲਿਖਿਆ, 'ਜਲਦੀ ਅਪਲੋਡ ਕਰੋ ਯਾਰ ਮੁਕਾਓ ਕੰਮ।'
ਇਸ ਦੌਰਾਨ ਜੇਕਰ ਇਸ ਸੁਪਰਹਿੱਟ ਫਿਲਮ ਬਾਰੇ ਗੱਲ ਕਰੀਏ ਤਾਂ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਕੀਤੀ ਇਸ ਫਿਲਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਸੁੰਦਰੀ ਨੀਰੂ ਬਾਜਵਾ ਮੁੱਖ ਭੂਮਿਕਾਵਾਂ 'ਚ ਹਨ। ਅਦਾਕਾਰਾ ਜੈਸਮੀਨ ਬਾਜਵਾ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਰੋਲ ਨਿਭਾਉਂਦੀ ਨਜ਼ਰ ਆਈ ਹੈ।
ਵੇਖਣ ਵਾਲੀ ਇੱਕ ਗੱਲ ਇਹ ਵੀ ਹੈ ਕਿ 'ਜੱਟ ਐਂਡ ਜੂਲੀਅਟ' ਦਾ ਤੀਜਾ ਪਾਰਟ 11 ਸਾਲਾਂ ਬਾਅਦ ਆਇਆ ਹੈ। ਇੰਨੇ ਸਾਲਾਂ ਦੇ ਵਕਫ਼ੇ ਤੋਂ ਬਾਅਦ ਫਿਲਮ ਦੇ ਤੀਜੇ ਭਾਗ ਦਾ ਰਿਲੀਜ਼ ਹੋਣਾ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਪਿਆਰ ਨਾਲ ਨਿਵਾਜੇ ਜਾਣਾ ਆਪਣੇ ਆਪ ਵਿੱਚ ਵੱਡੀ ਗੱਲ ਹੈ।
ਕਿੰਨੀ ਕਰ ਚੁੱਕੀ ਹੈ ਫਿਲਮ ਕਮਾਈ: ਇਸ ਦੌਰਾਨ ਜੇਕਰ ਫਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ ਵਿੱਚੋਂ 10.76 ਕਰੋੜ ਨਾਲ ਖਾਤਾ ਖੋਲ੍ਹਿਆ ਸੀ, ਫਿਰ ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ, ਚੌਥੇ ਦਿਨ 14.15, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ 3.53, ਨੌਵੇਂ 3.81 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦਾ ਦਸ ਦਿਨਾਂ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋਇਆ। ਇਸ ਤੋਂ ਬਾਅਦ ਫਿਲਮ ਨੇ ਪੂਰੇ 14 ਦਿਨਾਂ ਵਿੱਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 20ਵੇਂ ਦਿਨ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ। ਫਿਲਮ ਦਾ ਸਾਰਾ ਕਲੈਕਸ਼ਨ 107 ਤੋਂ ਜਿਆਦਾ ਰਿਹਾ ਹੈ, ਜਿਸ ਨਾਲ ਫਿਲਮ ਭਾਰਤੀ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
- 'ਜੱਟ ਐਂਡ ਜੂਲੀਅਟ 3' ਨੇ ਖਤਮ ਕੀਤੀਆਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਦੂਰੀਆਂ, ਫਿਲਮ ਨੇ ਇੱਕਲੇ ਪਾਕਿਸਤਾਨ ਵਿੱਚੋਂ ਕੀਤੀ ਇੰਨੇ ਕਰੋੜ ਦੀ ਕਮਾਈ - Jatt And Juliet 3
- ਜਾਣੋ ਇੱਕ ਫਿਲਮ ਲਈ ਕਿੰਨੇ ਪੈਸੇ ਲੈਂਦੇ ਨੇ ਦਿਲਜੀਤ ਦੁਸਾਂਝ, ਜਾਣਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ - Diljit Dosanjh Fees
- 'ਜੱਟ ਐਂਡ ਜੂਲੀਅਟ 3' ਦੀ ਕਮਾਈ ਨਾਲ ਗਦ-ਗਦ ਕਰ ਉੱਠੀ ਨੀਰੂ ਬਾਜਵਾ, ਬੋਲੀ-ਮੈਨੂੰ ਬਹੁਤ ਮਾਣ... - neeru bajwa