ETV Bharat / entertainment

OMG!...ਇਸ ਕਾਰਨ ਜੈਸਮੀਨ ਭਸੀਨ ਦੀਆਂ ਅੱਖਾਂ ਹੋਈਆਂ ਖਰਾਬ, ਦਿਖਣਾ ਹੋਇਆ ਬਿਲਕੁੱਲ ਬੰਦ - Jasmin Bhasin - JASMIN BHASIN

Jasmin Bhasin Cornea Damage: ਟੀਵੀ ਅਤੇ ਪਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਜੈਸਮੀਨ ਭਸੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ। ਜਿਸ ਕਾਰਨ ਅਦਾਕਾਰਾ ਨੂੰ ਅੱਖਾਂ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Jasmin Bhasin Cornea Damage
Jasmin Bhasin Cornea Damage (instagram)
author img

By ETV Bharat Entertainment Team

Published : Jul 21, 2024, 1:41 PM IST

Updated : Aug 17, 2024, 10:15 AM IST

ਚੰਡੀਗੜ੍ਹ: ਟੀਵੀ ਅਤੇ ਪਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਜੈਸਮੀਨ ਭਸੀਨ ਨੂੰ ਲੈ ਕੇ ਵੱਡੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਈਵੈਂਟ ਵਿੱਚ ਅਦਾਕਾਰਾ ਨੇ ਅੱਖਾਂ ਦਾ ਲੈਂਸ ਪਹਿਨਿਆ ਸੀ, ਜਿਸ ਤੋਂ ਬਾਅਦ ਅਦਾਕਾਰਾ ਨੂੰ ਅੱਖਾਂ ਦੀ ਪਰੇਸ਼ਾਨੀ ਹੋਣ ਲੱਗੀ।

ਦਰਦ ਇੰਨਾ ਵੱਧ ਗਿਆ ਕਿ ਉਹ ਬਰਦਾਸ਼ਤ ਤੋਂ ਬਾਹਰ ਸੀ, ਜਿਸ ਤੋਂ ਬਾਅਦ ਅਦਾਕਾਰਾ ਡਾਕਟਰ ਕੋਲ ਗਈ, ਜਿੱਥੇ ਜਾ ਕੇ ਅਦਾਕਾਰਾ ਨੂੰ ਪਤਾ ਲੱਗਿਆ ਕਿ ਉਸਦੀਆਂ ਅੱਖਾਂ ਦਾ ਕੋਰਨੀਆ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਠੀਕ ਹੋਣ ਨੂੰ 4 ਤੋਂ 5 ਦਿਨ ਦਾ ਸਮਾਂ ਲੱਗੇਗਾ। ਡਾਕਟਰ ਨੇ ਅਦਾਕਾਰਾ ਦੀਆਂ ਅੱਖਾਂ ਉਤੇ ਪੱਟੀਆਂ ਬੰਨ੍ਹ ਦਿੱਤੀਆਂ ਹਨ, ਜਿਸ ਦੇ ਕਾਰਨ ਉਹ ਹੁਣ ਦੇਖ ਨਹੀਂ ਪਾ ਰਹੀ ਹੈ।

ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਨੇ ਇਸ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ 17 ਜੁਲਾਈ ਨੂੰ ਇੱਕ ਈਵੈਂਟ ਵਿੱਚ ਸ਼ਿਰਕਤ ਕਰਨ ਲਈ ਦਿੱਲੀ ਗਈ ਸੀ। ਜਿੱਥੇ ਉਨ੍ਹਾਂ ਦੀਆਂ ਅੱਖਾਂ ਨੂੰ ਇਹ ਸਮੱਸਿਆ ਹੋਈ ਹੈ।

ਉਸਨੇ ਅੱਗੇ ਕਿਹਾ, 'ਮੈਂ ਈਵੈਂਟ ਵਿੱਚ ਸਨਗਲਾਸ ਪਹਿਨੀ ਹੋਈ ਸੀ ਅਤੇ ਟੀਮ ਚੀਜ਼ਾਂ ਦੇ ਪ੍ਰਬੰਧਨ ਵਿੱਚ ਮੇਰੀ ਮਦਦ ਕਰ ਰਹੀ ਸੀ। ਇੱਕ ਸਮਾਂ ਆਇਆ ਜਦੋਂ ਮੈਂ ਕੁਝ ਵੀ ਨਹੀਂ ਦੇਖ ਸਕਦੀ ਸੀ, ਘਟਨਾ ਤੋਂ ਬਾਅਦ ਉਸੇ ਰਾਤ ਮੈਂ ਅੱਖਾਂ ਦੇ ਮਾਹਿਰ ਕੋਲ ਗਈ। ਉਸਨੇ ਮੈਨੂੰ ਦੱਸਿਆ ਕਿ ਮੇਰਾ ਕੋਰਨੀਆ ਖਰਾਬ ਹੋ ਗਿਆ ਸੀ। ਉਸਨੇ ਤੁਰੰਤ ਮੇਰੀਆਂ ਅੱਖਾਂ ਦਾ ਇਲਾਜ ਕੀਤਾ ਅਤੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਅਗਲੇ ਦਿਨ ਮੈਂ ਮੁੰਬਈ ਚਲੀ ਗਈ। ਇੱਥੇ ਮੈਂ ਆਪਣਾ ਇਲਾਜ ਜਾਰੀ ਰੱਖ ਰਹੀ ਹਾਂ।' ਫਿਲਹਾਲ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਇਸ ਦੌਰਾਨ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਜੈਸਮੀਨ ਨੂੰ ਹਾਲ ਹੀ 'ਚ 'ਲਾਫਟਰ ਸ਼ੈੱਫ' 'ਚ ਦੇਖਿਆ ਗਿਆ ਸੀ, ਜਿਸ 'ਚ ਉਹ ਬੁਆਏਫ੍ਰੈਂਡ ਅਲੀ ਗੋਨੀ ਨਾਲ ਖਾਣਾ ਬਣਾਉਂਦੀ ਨਜ਼ਰ ਆਈ ਸੀ। ਅਲੀ ਗੋਨੀ ਤੋਂ ਇਲਾਵਾ ਸ਼ੋਅ ਵਿੱਚ ਅਰਜੁਨ ਬਿਜਲਾਨੀ, ਰਾਹੁਲ ਵੈਦਿਆ, ਕਰਨ ਕੁੰਦਰਾ, ਅੰਕਿਤਾ ਲੋਖੰਡੇ, ਵਿੱਕੀ ਜੈਨ, ਕਸ਼ਮੀਰਾ ਸ਼ਾਹ, ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਨਿਆ ਸ਼ਰਮਾ ਵਰਗੇ ਕਈ ਮਸ਼ਹੂਰ ਟੀਵੀ ਅਦਾਕਾਰ ਹਨ।

ਇਸ ਤੋਂ ਇਲਾਵਾ ਅਦਾਕਾਰਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਮੁੱਖ ਚਿਹਰਾ ਬਣਦੀ ਜਾ ਰਹੀ ਹੈ, ਅਦਾਕਾਰਾ ਨੇ ਪਾਲੀਵੁੱਡ ਵਿੱਚ ਗਿੱਪੀ ਗਰੇਵਾਲ ਦੀ ਫਿਲਮ 'ਹਨੀਮੂਨ' ਨਾਲ ਡੈਬਿਊ ਕੀਤਾ ਸੀ, ਇਸ ਤੋਂ ਬਾਅਦ ਅਦਾਕਾਰਾ 'ਵਾਰਨਿੰਗ 2' ਵਿੱਚ ਨਜ਼ਰੀ ਆਈ, ਹੁਣ ਸੁੰਦਰੀ 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਕੈਰੀ ਆਨ ਜੱਟੀਏ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ।

Last Updated : Aug 17, 2024, 10:15 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.