ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ 'ਸੈਕਟਰ 17' ਵੀ ਇੰਨੀਂ ਦਿਨੀਂ ਕਾਫ਼ੀ ਕਰਚਾ ਅਤੇ ਕਾਮਯਾਬੀ ਹਾਸਿਲ ਕਰ ਰਹੀ ਹੈ।
ਮੋਹਾਲੀ-ਖਰੜ੍ਹ ਦੇ ਆਸਪਾਸ ਅਤੇ ਦਾਰਾ ਸਟੂਡਿਓਜ਼ ਵਿਖੇ ਫਿਲਮਾਈ ਗਈ ਇਸ ਐਕਸ਼ਨ ਡਰਾਮਾ ਫਿਲਮ ਵਿੱਚ ਜੈ ਰੰਧਾਵਾ ਅਤੇ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮੁਕੇਸ਼ ਰਿਸ਼ੀ, ਨਿਰਮਲ ਰਿਸ਼ੀ, ਵਰੀਜੇਸ਼ ਹਿਰਜੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ।
'ਓਮ ਜੀ ਡਿਸਟਰੀਬਿਊਸ਼ਨ ਗਰੁੱਪ' ਵੱਲੋਂ 28 ਫ਼ਰਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਬਿੱਗ ਸੈੱਟਅੱਪ ਫਿਲਮ ਦੇ ਨਿਰਮਾਤਾ ਗੌਰਵ ਭਾਟੀਆ, ਦੀਕਸ਼ਤ ਸ਼ਾਹਨੀ, ਜੱਸੀ ਲੋਹਕਾ, ਜਗ ਬੋਪਾਰਾਏ, ਮੋਹਿਤ ਸ਼ਰਮਾ, ਸਕ੍ਰੀਨ ਪਲੇਅ ਲੇਖਕ ਸਿਧਾਰਥ ਗਰਿਮਾ, ਡੀਓਪੀ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ ਅਤੇ ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ ਹਨ।
ਪਾਲੀਵੁੱਡ ਦੀ ਹਿੱਟ ਡਾਇਰੈਕਟਰ ਅਤੇ ਐਕਟਰ ਜੋੜੀ ਵਜੋਂ ਮੰਨੇ ਜਾਂਦੇ ਮਨੀਸ਼ ਭੱਟ ਅਤੇ ਜੈ ਰੰਧਾਵਾ ਦੀ ਉਕਤ ਇਕੱਠਿਆਂ ਅਤੇ ਬੈਕ-ਟੂ-ਬੈਕ ਚੌਥੀ ਪੰਜਾਬੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਜੇ ਜੱਟ ਵਿਗੜ ਗਿਆ', 'ਚੌਬਰ' ਅਤੇ 'ਮੈਡਲ' ਵੀ ਦਰਸ਼ਕਾਂ ਅਤੇ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ਦਾ ਇੱਕ ਵਾਰ ਮੁੜ ਪ੍ਰਭਾਵੀ ਪ੍ਰਗਟਾਵਾ ਕਰਵਾਏਗੀ ਉਕਤ ਫਿਲਮ, ਜਿਸ ਨੂੰ ਇਸ ਵਾਰ ਪਹਿਲੀਆਂ ਫਿਲਮਾਂ ਨਾਲੋਂ ਵੀ ਕਾਫ਼ੀ ਉੱਚ ਪੱਧਰੀ ਸਿਨੇਮਾ ਸਿਰਜਣਾ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਗਾਇਕ ਦਿਲਜੀਤ ਦੁਸਾਂਝ ਨੇ ਨੌਜਵਾਨਾਂ ਨੂੰ ਸਫ਼ਲ ਹੋਣ ਦਾ ਦੱਸਿਆ ਗੁਰੂ ਮੰਤਰ, ਬੋਲੇ-ਤੁਸੀਂ ਕੁੱਝ ਵੀ ਪਾ ਸਕਦੇ ਹੋ...
- ਇਸ ਅਦਾਕਾਰ ਉਤੇ ਲੱਗਿਆ ਯੌਨ ਸ਼ੋਸ਼ਣ ਦਾ ਇਲਜ਼ਾਮ, ਪੀੜਤਾ ਦੀ ਸ਼ਿਕਾਇਤ 'ਤੇ FIR ਦਰਜ, ਪੁਲਿਸ ਨੇ ਐਕਟਰ ਨੂੰ ਜਾਰੀ ਕੀਤਾ ਸੰਮਨ
- ਕਿਸੇ ਸਮੇਂ ਲੋਕਾਂ ਨੇ ਕੀਤੀ ਸੀ ਖੂਬ 'ਬੇਇੱਜ਼ਤੀ', ਹੁਣ ਕਮਾ ਰਹੇ ਨੇ ਲੱਖਾਂ ਪੈਸੇ, ਇਹ ਨੇ ਪੰਜਾਬ ਦੇ ਪੰਜ ਸੋਸ਼ਲ ਮੀਡੀਆ ਸਟਾਰ