ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਜਸਬੀਰ ਜੱਸੀ, ਜੋ ਆਪਣਾ ਨਵਾਂ ਟਰੈਕ 'Angels' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਦੁਆਰਾ ਵੱਖ-ਵੱਖ ਪਲੇਟਫ਼ਾਰਮ 'ਤੇ ਜਾਰੀ ਕਰ ਦਿੱਤੇ ਗਏ ਇਸ ਗਾਣੇ ਨੂੰ ਚਾਰੇ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਜੇਜੇ ਮਿਊਜ਼ਿਕ' ਦੇ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਗਏ ਇਸ ਟਰੈਕ ਦਾ ਮਿਊਜ਼ਿਕ ਜੈ ਤਾਰਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਰੁਮਾਂਟਿਕ ਗਾਣੇ ਦੇ ਬੋਲ ਜਸਬੀਰ ਜੱਸੀ ਅਤੇ ਕਰਮ ਗਹੋਤਰਾ ਵੱਲੋਂ ਲਿਖੇ ਗਏ ਹਨ।
ਬੀਟ ਸੌਂਗ ਦੇ ਤੌਰ 'ਤੇ ਸਾਹਮਣੇ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਪ੍ਰਭਾਵੀ ਅਤੇ ਆਲੀਸ਼ਾਨ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਰੂਪਨ ਬਲ ਅਤੇ ਦਿਲਪ੍ਰੀਤ ਵੀਐਫਐਕਸ ਫਿਲਮਜ਼ ਦੁਆਰਾ ਕੀਤਾ ਗਿਆ ਹੈ, ਜਿੰਨਾਂ ਵੱਲੋਂ ਉੱਚ ਤਕਨੀਕੀ ਮਾਪਦੰਡਾਂ ਅਧੀਨ ਫਿਲਮਾਏ ਗਏ ਇਸ ਗਾਣੇ ਵਿੱਚ ਫੀਚਰਿੰਗ ਮਸ਼ਹੂਰ ਮਾਡਲ ਹਰਲੀਨ ਉਥਾਰਡੀ ਨੇ ਕੀਤੀ ਹੈ, ਜਿਸ ਦੁਆਰਾ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
- Hans Raj Hans And Jasbir Jassi: ਗਾਇਕ ਜਸਬੀਰ ਜੱਸੀ ਦੇ ਡੇਰਿਆਂ ਵਾਲੇ ਬਿਆਨ 'ਤੇ ਬੋਲੇ ਹੰਸ ਰਾਜ ਹੰਸ, ਕਿਹਾ-ਪੁੱਤ ਸੋਚ ਕੇ ਬੋਲਿਆ ਕਰੋ...
- Singer Jasbir Jassi: ਲੰਮੇਂ ਸਮੇਂ ਬਾਅਦ ਇਸ ਫਿਲਮ ਨਾਲ ਬਤੌਰ ਅਦਾਕਾਰ ਸ਼ਾਨਦਾਰ ਵਾਪਸੀ ਕਰਨਗੇ ਗਾਇਕ ਜਸਬੀਰ ਜੱਸੀ, ਜਲਦ ਹੋਵੇਗੀ ਰਿਲੀਜ਼
- Jasbir Jassi In Amritsar: ਰੂਹਾਨੀਅਤ ਦੇ ਕੇਂਦਰ ਪਹੁੰਚੇ ਗਾਇਕ ਜਸਬੀਰ ਜੱਸੀ, ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਵੀ ਲਗਾਤਾਰ ਚਰਚਾ ਦਾ ਕੇਂਦਰ ਬਿੰਦੂ ਬਣਦੇ ਆ ਰਹੇ ਹਨ ਲੋਕ-ਗਾਇਕ ਜਸਬੀਰ ਜੱਸੀ, ਜੋ ਹਾਲ ਹੀ ਵਿੱਚ ਆਪਣੇ ਦਿੱਤੇ ਕੁਝ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਰਹੇ ਹਨ।
ਹਾਲਾਂਕਿ ਇਸ ਸਭ ਕਾਸੇ ਦੇ ਬਾਵਜੂਦ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਉਨਾਂ ਦੀ ਲਾਜਵਾਬ ਅਤੇ ਸੁਰੀਲੀ ਗਾਇਕੀ ਪ੍ਰਤੀ ਖਿੱਚ ਅਤੇ ਪਿਆਰ ਸਨੇਹ ਬਰਕਰਾਰ ਹੈ, ਜਿਸ ਦੇ ਮੱਦੇਨਜ਼ਰ ਹੀ ਉਨਾਂ ਦਾ ਦਰਸ਼ਕ ਅਤੇ ਪ੍ਰਸ਼ੰਸਕ ਘੇਰਾ ਦਿਨ-ਬ-ਦਿਨ ਹੋਰ ਵਿਸ਼ਾਲ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ।
ਸੂਫੀਜ਼ਮ ਅਤੇ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਅਨੇਕਾਂ ਹੀ ਗੀਤਾਂ ਦੁਆਰਾ ਦੁਨੀਆ ਭਰ ਵਿੱਚ ਆਪਣੀ ਨਿਵੇਕਲੀ ਅਤੇ ਚੌਖੀ ਭੱਲ ਕਾਇਮ ਕਰਨ ਕਰ ਸਫਲ ਰਹੇ ਹਨ ਇਹ ਉਮਦਾ ਅਤੇ ਬਿਹਤਰੀਨ ਫਨਕਾਰ, ਜਿੰਨਾਂ ਦੇ ਗਾਏ ਬੇਸ਼ੁਮਾਰ ਗਾਣਿਆਂ ਨੇ ਸੰਗੀਤਕ ਖੇਤਰ ਵਿੱਚ ਉਨਾਂ ਦੀ ਧਾਂਕ ਅਤੇ ਪੈੜਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।