ETV Bharat / entertainment

ਨੀਰੂ ਬਾਜਵਾ ਦੀਆਂ ਫੋਟੋਆਂ ਨੇ ਆਪਸ ਵਿੱਚ ਲੜਾਏ ਪ੍ਰਸ਼ੰਸਕ, ਜਾਣੋ ਕੀ ਹੈ ਪੂਰਾ ਮਾਮਲਾ - Neeru Bajwa - NEERU BAJWA

Neeru Bajwa Pictures: ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਲੜਾਈ ਹੋ ਗਈ ਹੈ। ਆਓ ਇਸ ਪੂਰੇ ਮਾਮਲੇ ਬਾਰੇ ਜਾਣਦੇ ਹਾਂ।

Neeru Bajwa Pictures
Neeru Bajwa Pictures (instagram)
author img

By ETV Bharat Punjabi Team

Published : Aug 23, 2024, 5:13 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਨੀਰੂ ਬਾਜਵਾ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ, ਅਦਾਕਾਰਾ ਦੀ ਇਸ ਫਿਲਮ ਨੇ 100 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰਕੇ ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਫਿਲਮਾਂ ਵਿੱਚ ਪਹਿਲਾਂ ਸਥਾਨ ਮੱਲ੍ਹ ਲਿਆ ਹੈ।

ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਤਸਵੀਰਾਂ ਕਾਰਨ ਵੀ ਬਾਜਵਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਅਦਾਕਾਰਾ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਕਾਰਨ ਦੋ ਇੰਸਟਾਗ੍ਰਾਮ ਯੂਜ਼ਰਸ ਆਪਸ ਵਿੱਚ ਲੜ ਪਏ ਹਨ।

ਕੀ ਹੈ ਪੂਰਾ ਮਾਮਲਾ: ਦਰਅਸਲ, ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ 'ਕੁਈਨ' ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਕਾਲੀ ਬੈਕਲੈੱਸ ਡਰੈੱਸ ਵਿੱਚ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਦੋ ਇੰਸਟਾਗ੍ਰਾਮ ਯੂਜ਼ਰਸ ਲੜ ਪਏ।

Neeru Bajwa Pictures
ਨੀਰੂ ਬਾਜਵਾ ਦੀਆਂ ਫੋਟੋਆਂ ਨੇ ਆਪਸ ਵਿੱਚ ਲੜਾਏ ਪ੍ਰਸ਼ੰਸਕ, ਜਾਣੋ ਕੀ ਹੈ ਪੂਰਾ ਮਾਮਲਾ (instagram)

ਦਰਅਸਲ, ਇੱਕ ਯੂਜ਼ਰਸ ਨੇ ਅਦਾਕਾਰਾ ਦੀਆਂ ਤਸਵੀਰਾਂ ਉਤੇ ਟਿੱਪਣੀ ਕੀਤੀ ਅਤੇ ਕਿਹਾ, 'ਤੁਸੀਂ ਪੰਜਾਬੀ ਫਿਲਮਾਂ ਦੇ ਸਿਰ ਉਤੇ ਪੈਸੇ ਕਮਾਉਂਦੇ ਹੋ ਅਤੇ ਪੰਜਾਬ ਦੀਆਂ ਕੁੜੀਆਂ ਲਈ ਤੁਸੀਂ ਇਹ ਪਰਮੋਟ ਕਰਦੇ ਹੋ, ਸ਼ਰਮ ਆਉਣੀ ਚਾਹੀਦੀ ਹੈ, ਇਸ ਫੋਟੋ ਦਾ ਅਸੀਂ ਸ਼ੋਸਲ ਮੀਡੀਆ ਉਤੇ ਵਿਰੋਧ ਕਰਾਂਗੇ, ਤੁਸੀਂ ਲੋਕ ਫਿਲਮਾਂ ਵਿੱਚ ਸੂਟ ਸਿਰਫ਼ ਚੰਦ ਪੈਸੇ ਕਮਾਉਣ ਲਈ ਪਾਉਂਦੇ ਹੋ।'

ਜਦੋਂ ਹੀ ਇੱਕ ਯੂਜ਼ਰਸ ਨੇ ਇਸ ਤਰ੍ਹਾਂ ਦਾ ਕਮੈਂਟ ਕੀਤਾ ਤਾਂ ਇੱਕ ਹੋਰ ਯੂਜ਼ਰਸ ਨੇ ਇਸ ਟਿੱਪਣੀ ਦਾ ਵਿਰੋਧ ਕੀਤਾ ਅਤੇ ਲਿਖਿਆ, 'ਤੁਸੀਂ ਪੰਜਾਬੀ ਹੋ ਕੇ ਨੀਦਰਲੈਂਡ ਰਹਿੰਦੇ ਹੋ, ਉਥੇ ਕੰਮ ਕਰਦੇ ਹੋ, ਟੈਕਸ ਭਰਦੇ ਹੋ ਅਤੇ ਬਾਕੀਆਂ ਨੂੰ ਕੀ ਪੰਜਾਬ ਲਈ ਚੰਗਾ ਅਤੇ ਕੀ ਪੰਜਾਬ ਲਈ ਮਾੜਾ ਸਮਝਾਉਂਦੇ ਹੋ। ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਤੁਸੀਂ ਪੰਜਾਬ ਤੋਂ ਬਾਹਰ ਚਲੇ ਗਏ ਸਿਰਫ਼ ਚੰਦ ਪੈਸਿਆਂ ਲਈ।' ਹੋਰ ਵੀ ਕਈ ਯੂਜ਼ਰਸ ਇਸ ਲੜਾਈ ਵਿੱਚ ਕੁੱਦ ਪਏ ਹਨ। ਹਾਲਾਂਕਿ ਇਸ ਵਿੱਚ ਅਜੇ ਤੱਕ ਨੀਰੂ ਬਾਜਵਾ ਦਾ ਕੋਈ ਕਮੈਂਟ ਨਹੀਂ ਆਇਆ ਹੈ।

ਇਸ ਦੌਰਾਨ ਜੇਕਰ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ, ਹਾਲ ਹੀ ਵਿੱਚ ਅਦਾਕਾਰਾ ਨੇ ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਆਪਣੀ ਨਵੀਂ ਫਿਲਮ 'ਸ਼ੁਕਰਾਨਾ' ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਅਦਾਕਾਰਾ ਕੋਲ 'ਸੰਨ ਆਫ਼ ਸਰਦਾਰ 2' ਅਤੇ 'ਵਾਹ ਨੀ ਪੰਜਾਬਣੇ' ਰਿਲੀਜ਼ ਲਈ ਤਿਆਰ ਹਨ, ਜਿਨ੍ਹਾਂ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.