ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਅਤੇ ਓਟੀਟੀ ਦੀ ਦੁਨੀਆਂ ਦੇ ਉਭਰਦੇ ਸਿਤਾਰਿਆਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਹਸ਼ਨੀਨ ਚੌਹਾਨ, ਜੋ ਪਾਲੀਵੁੱਡ ਵਿੱਚ ਨਵੇਂ ਆਗਾਜ਼ ਵੱਲ ਵਧਣ ਜਾ ਰਹੀ ਹੈ, ਜਿੰਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਪਾਰੀ ਦਾ ਪ੍ਰਗਟਾਵਾ ਕਰਵਾਏਗੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਪੰਜਾਬ ਫਾਇਲਸ', ਜਿਸ ਨੂੰ ਆਗਾਮੀ 13 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
'ਸ਼ਾਨ ਏ ਖਾਲਸਾ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਵੇਗੀ ਇਹ ਹੋਣਹਾਰ ਅਦਾਕਾਰਾ, ਜਿੰਨ੍ਹਾਂ ਦੀ ਇਸ ਪੀਰੀਅਡ ਡਰਾਮਾ ਫਿਲਮ ਦਾ ਨਿਰਦੇਸ਼ਨ ਮਨਜੋਤ ਸਿੰਘ ਐਮ ਜੇ ਦੁਆਰਾ ਕੀਤਾ ਗਿਆ ਹੈ।
ਪਾਲੀਵੁੱਡ ਦੀਆਂ ਮੋਹਰੀ ਕਤਾਰ ਅਦਾਕਾਰਾਂ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਦਾ ਪੈਂਡਾ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਇਹ ਬਾਕਮਾਲ ਅਦਾਕਾਰਾ, ਜਿੰਨ੍ਹਾਂ ਅਨੁਸਾਰ ਪੰਜਾਬ ਦੇ ਆਨ ਬਾਨ ਸ਼ਾਨ ਭਰੇ ਰਹੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੀ ਉਕਤ ਧਾਰਮਿਕ ਫਿਲਮ ਵਿੱਚ ਸਾਕਾ ਨੀਲਾ ਤਾਰਾ ਤੋਂ ਇਲਾਵਾ ਗੁਰੂ ਕਾ ਬਾਗ ਮੋਰਚਾ ਵੀ ਦਰਸਾਇਆ ਗਿਆ ਹੈ, ਜਿਸ ਵਿੱਚ ਅਜਿਹੀ ਬਹਾਦਰ ਔਰਤ ਚਰਨੋ ਦਾ ਕਿਰਦਾਰ ਅਦਾ ਕਰਨ ਦਾ ਅਵਸਰ ਉਨ੍ਹਾਂ ਦੇ ਹਿੱਸੇ ਆਇਆ ਹੈ, ਜੋ ਜਿੱਥੇ ਦੂਸਰਿਆਂ ਲਈ ਜਾਨ ਤੱਕ ਵਾਰਨ ਤੋਂ ਪਿੱਛੇ ਨਹੀਂ ਹੱਟਦੀ, ਉੱਥੇ ਜਬਰ ਓ ਜ਼ੁਲਮ ਖਿਲਾਫ਼ ਵੀ ਹਮੇਸ਼ਾ ਡੱਟ ਕੇ ਖੜ੍ਹਦੀ ਹੈ।
ਸਾਲ 2021 ਵਿੱਚ ਆਈ ਪੰਜਾਬੀ ਫਿਲਮ 'ਤੁਣਕਾ ਤੁਣਕਾ' ਨਾਲ ਸਿਲਵਰ ਸਕ੍ਰੀਨ ਉਤੇ ਪ੍ਰਭਾਵੀ ਆਮਦ ਕਰਨ ਵਾਲੀ ਇਹ ਪ੍ਰਤਿਭਾਵਾਨ ਅਦਾਕਾਰਾ 'ਮਾਹੀ ਮੇਰਾ ਨਿੱਕਾ ਜਿਹਾ', 'ਬੈਚ 2013', 'ਸਬ ਫੜੇ ਜਾਣਗੇ' ਅਤੇ 'ਮੌਜਾਂ ਹੀ ਮੌਜਾਂ' ਵਿੱਚ ਵੀ ਅਪਣੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾ ਚੁੱਕੀ ਹੈ, ਜਿੰਨ੍ਹਾਂ ਦੀ ਬਹੁ-ਚਰਚਿਤ ਪੰਜਾਬੀ ਵੈੱਬ ਸੀਰੀਜ਼ 'ਚੌਸਰ: ਦਾ ਪਾਵਰ ਆਫ ਗੇਮ' ਵਿੱਚ ਨਿਭਾਈ ਲੀਡਿੰਗ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: