ETV Bharat / entertainment

'ਬੈਡ ਨਿਊਜ਼' ਨਾਲ ਬਾਲੀਵੁੱਡ 'ਚ ਪ੍ਰਭਾਵੀ ਪਾਰੀ ਵੱਲ ਵਧੇ ਹਰਨੇਕ ਰਾਜ ਔਲਖ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਪ੍ਰਸ਼ੰਸਾ - Harnek Raj Aulakh

author img

By ETV Bharat Entertainment Team

Published : Jul 19, 2024, 3:28 PM IST

Harnek Raj Aulakh: ਅੱਜ 19 ਜੁਲਾਈ ਨੂੰ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਬੈਡ ਨਿਊਜ਼' ਰਿਲੀਜ਼ ਹੋ ਗਈ ਹੈ, ਇਸ ਫਿਲਮ ਰਾਹੀਂ ਹਰਨੇਕ ਰਾਜ ਔਲਖ ਕਾਫੀ ਸ਼ਾਨਦਾਰ ਪਾਰੀ ਵੱਲ ਅੱਗੇ ਵਧੇ ਹਨ।

Harnek Raj Aulakh
Harnek Raj Aulakh (instagram)

ਚੰਡੀਗੜ੍ਹ: ਰਿਲੀਜ਼ ਹੋਈ ਹਿੰਦੀ ਫਿਲਮ 'ਬੈਡ ਨਿਊਜ਼' ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਨਾਲ ਹੀ ਬਾਲੀਵੁੱਡ 'ਚ ਪ੍ਰਭਾਵੀ ਸ਼ੁਰੂਆਤ ਵੱਲ ਵਧੇ ਹਨ ਪੰਜਾਬ ਮੂਲ ਐਕਟਰ ਹਰਨੇਕ ਰਾਜ ਔਲਖ, ਜਿੰਨ੍ਹਾਂ ਦੇ ਇਸ ਫਿਲਮ ਵਿੱਚ ਨਿਭਾਏ ਅਹਿਮ ਕਿਰਦਾਰ ਨੂੰ ਚਾਰੇ-ਪਾਸੇ ਤੋਂ ਭਰਵੀਂ ਪ੍ਰਸ਼ੰਸਾ ਮਿਲ ਰਹੀ ਹੈ।

'ਐਮਾਜਨ ਪ੍ਰਾਈਮ' ਵੱਲੋਂ ਪੇਸ਼ ਕੀਤੀ ਗਈ ਅਤੇ 'ਧਰਮਾ ਪ੍ਰੋਡੋਕਸ਼ਨ' ਅਤੇ 'ਲਿਓ ਮੀਡੀਆ ਕਲੈਕਟਿਵ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਅਨੰਦ ਤਿਵਾੜੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਵਿੱਕੀ ਕੌਸ਼ਲ, ਐਮੀ ਵਿਰਕ, ਤ੍ਰਿਪਤੀ ਡਿਮਰੀ, ਨੇਹਾ ਧੂਪੀਆ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਕਾਮੇਡੀ-ਡਰਾਮਾ ਅਧਾਰਿਤ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿੱਚ ਹਨ ਅਦਾਕਾਰ ਹਰਨੇਕ ਰਾਜ ਔਲਖ, ਜਿੰਨ੍ਹਾਂ ਵੱਲੋਂ ਲੀਡ ਅਦਾਕਾਰਾ ਤ੍ਰਿਪਤੀ ਡਿਮਰੀ ਦੇ ਪਿਤਾ ਦਾ ਪ੍ਰਭਾਵਸ਼ਾਲੀ ਰੋਲ ਪਲੇ ਕੀਤਾ ਗਿਆ ਹੈ। ਉੱਤਰਾਖੰਡ ਦੇ ਮਸੂਰੀ-ਦੇਹਰਦੂਨ ਤੋਂ ਇਲਾਵਾ ਦਿੱਲੀ ਅਤੇ ਮੁੰਬਈ ਵਿਖੇ ਸ਼ੂਟ ਕੀਤੀ ਗਈ ਇਸ ਫਿਲਮ ਨੂੰ ਲੈ ਕੇ ਈਟੀਵੀ ਭਾਰਤ ਨਾਲ ਮੁੰਬਈ ਤੋਂ ਉਚੇਚੀ ਗੱਲਬਾਤ ਕਰਦਿਆਂ ਇਸ ਅਜ਼ੀਮ ਅਦਾਕਾਰ ਨੇ ਦੱਸਿਆ ਕਿ ਕਾਫ਼ੀ ਯਾਦਗਾਰੀ ਸਿਨੇਮਾ ਤਜ਼ਰਬੇ ਵਾਂਗ ਰਹੀ ਹੈ ਉਨ੍ਹਾਂ ਲਈ ਇਹ ਫਿਲਮ, ਜਿਸ ਦੌਰਾਨ ਸਿਨੇਮਾ ਸਿਰਜਨਾ ਦੇ ਕਈ ਨਵੇਂ ਪਹਿਲੂਆਂ ਨੂੰ ਜਾਣਨ-ਸਮਝਣ ਦਾ ਮੌਕਾ ਮਿਲਿਆ।

ਹਾਲ ਹੀ ਵਿੱਚ ਨੈੱਟਫਲਿਕਸ ਉਤੇ ਸਟ੍ਰੀਮ ਹੋਈ ਚਰਚਿਤ ਵੈੱਬ ਸੀਰੀਜ਼ 'ਕੈਟ' ਵਿੱਚ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਨਿਭਾ ਚੁੱਕੇ ਹਨ ਇਹ ਬਿਹਤਰੀਨ ਅਦਾਕਾਰ, ਜਿੰਨ੍ਹਾਂ ਅਦਾਕਾਰੀ ਖਿੱਤੇ ਵਿੱਚ ਅਪਣੇ ਆਗਾਜ਼ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤ ਰੰਗਮੰਚ ਤੋਂ ਹੋਈ, ਜਿਸ ਦੌਰਾਨ ਥੀਏਟਰ ਜਗਤ ਦੇ ਐਮਕੇ ਰੈਣਾ, ਡਾ. ਅਨੀਤਾ ਮਹਿੰਦਰ, ਕੇਵਲ ਧਾਲੀਵਾਲ ਆਦਿ ਜਿਹੇ ਕਈ ਨਾਮਵਰ ਅਤੇ ਮੰਝੇ ਹੋਏ ਨਿਰਦੇਸ਼ਕਾਂ ਨਾਲ ਉਨਾਂ ਬੇਸ਼ੁਮਾਰ ਨਾਟਕਾਂ ਨੂੰ ਖੇਡਣ ਦਾ ਮਾਣ ਹਾਸਿਲ ਕੀਤਾ, ਜਿੰਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਬੇਹੱਦ ਸਲਾਹੁਤਾ ਮਿਲੀ ਅਤੇ ਮਿਲੇ ਇਸ ਉਤਸ਼ਾਹ ਨੇ ਹੀ ਉਨ੍ਹਾਂ ਨੂੰ ਫਿਲਮ ਖਿੱਤੇ ਦਾ ਹਿੱਸਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਅੰਤਰ-ਰਾਸ਼ਟਰੀ ਪੱਧਰ ਉਤੇ ਸਰਾਹੀ ਗਈ ਪੰਜਾਬੀ ਫਿਲਮ 'ਚੌਥੀ ਕੂਟ' ਵਿੱਚ ਅਹਿਮ ਰੋਲ ਅਦਾ ਕਰ ਵੀ ਚੌਖੀ ਭੱਲ ਕਾਇਮ ਕਰ ਚੁੱਕੇ ਇਸ ਬਾਕਮਾਲ ਅਦਾਕਾਰ ਨਾਲ ਉਨ੍ਹਾਂ ਦੇ ਆਗਾਮੀ ਪ੍ਰੋਜੈਕਟਸ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇੰਨੀਂ ਦਿਨੀਂ ਇੱਕ ਹੋਰ ਬਿੱਗ ਸੈਟਅੱਪ ਹਿੰਦੀ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣੇ ਹੋਏ ਹਨ, ਜੋ ਜਲਦ ਹੀ ਵੱਡੇ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.