ETV Bharat / entertainment

ਰਿਲੀਜ਼ ਲਈ ਤਿਆਰ ਇਹ ਚਰਚਿਤ ਪੰਜਾਬੀ ਫ਼ਿਲਮ, ਲੀਡ 'ਚ ਨਜ਼ਰ ਆਉਣਗੇ ਗੁਰੂ ਰੰਧਾਵਾ - Guru Randhawa Punjabi Movie - GURU RANDHAWA PUNJABI MOVIE

Guru Randhawa Punjabi Movie Shahkot: ਗਾਇਕ-ਅਦਾਕਾਰ ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਵਿੱਚ ਬਤੌਕ ਐਕਟਰ ਐਂਟਰੀ ਮਾਰਨ ਜਾ ਰਹੇ ਹਨ। ਉਨ੍ਹਾਂ ਦੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਸ਼ਾਹਕੋਟ ਬਾਰੇ ਜਾਣੋ ਇਹ ਦਿਲਚਸਪ ਗੱਲਾਂ, ਪੜ੍ਹੋ ਪੂਰੀ ਖ਼ਬਰ।

Guru Randhawa Punjabi Movie Shahkot
ਰਿਲੀਜ਼ ਲਈ ਤਿਆਰ ਇਹ ਚਰਚਿਤ ਪੰਜਾਬੀ ਫ਼ਿਲਮ ((Instagram))
author img

By ETV Bharat Entertainment Team

Published : Jul 7, 2024, 1:03 PM IST

ਹੈਦਰਾਬਾਦ ਡੈਸਕ: ਪੰਜਾਬੀ ਸਿਨੇਮਾਂ ਦੀਆਂ ਆਉਦੇਂ ਦਿਨੀਂ ਰਿਲੀਜ਼ ਹੋਣ ਵਾਲੀਆਂ ਚਰਚਿਤ ਫਿਲਮਾਂ ਵਿਚ ਸ਼ੁਮਾਰ ਕਰਵਾਉਂਦੀ 'ਸ਼ਾਹਕੋਟ' ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਮਸ਼ਹੂਰ ਗਾਇਕ-ਅਦਾਕਾਰ ਗੁਰੂ ਰੰਧਾਵਾ ਲੀਡ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੁਆਰਾ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।

Guru Randhawa Punjabi Movie Shahkot
ਨਵੀਂ ਫਿਲਮ ਸ਼ਾਹਕੋਟ ਵਿੱਚ ਗੁਰੂ ਰੰਧਾਵਾ ਲੀਡ 'ਚ ਨਜ਼ਰ ਆਉਣਗੇ ((Instagram))

ਪੰਜਾਬ ਵਿੱਚ ਹੀ ਹੋਈ ਸ਼ੂਟਿੰਗ: 'ਏਮ7ਸਕਾਈ ਸਟੂਡਿਓਜ਼ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ 7/51 ਫ਼ਿਲਮਜ ਅਤੇ ਰਾਪਾ ਨੂਈ 'ਜ ਫ਼ਿਲਮਜ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਅਨਿਰੁੱਧ ਮੋਹਤਾ ਅਤੇ ਕਾਰਜ਼ਕਾਰੀ ਨਿਰਮਾਤਾ ਗੋਰੀ ਸ਼ਰਮਾਂ ਹਨ। ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ ਪਾਸ ਦੀਆਂ ਲੋਕੋਸ਼ਨਾਂ ਉਪਰ ਫ਼ਿਲਮਬਧ ਕੀਤੀ ਗਈ ਇਸ ਖੂਬਸੂਰਤ ਫ਼ਿਲਮ ਦਾ ਨਿਰਦੇਸ਼ਨ ਰਾਜੀਵ ਧਿੰਗੜਾ ਵੱਲੋ ਕੀਤਾ ਗਿਆ ਹੈ ,ਜੋ ਇਸ ਤੋਂ ਪਹਿਲਾ ਕਾਮੇਡੀਅਨ ਕਪਿਲ ਸ਼ਰਮਾ ਦੀ ਬਤੌਰ ਹੀਰੋ ਬਹੁ-ਚਰਚਿਤ ਫ਼ਿਲਮ 'ਫਿਰੰਗੀ' ਤੋਂ ਇਲਾਵਾ ਅਮਰਿੰਦਰ ਸਟਾਰਰ 'ਲਵ ਪੰਜਾਬ' ਅਤੇ ਰਣਜੀਤ ਬਾਵਾ ਨਾਲ ਬਣੀ 'ਤਾਰਾ ਮੀਰਾ ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।

ਬਾਲੀਵੁੱਡ ਗੀਤਾਂ ਵਿੱਚ ਆ ਚੁੱਕੇ ਨਜ਼ਰ: ਹਾਲ ਹੀ ਵਿਚ, ਰਿਲੀਜ਼ ਹੋਈ ਹਿੰਦੀ ਫ਼ਿਲਮ 'ਕੁਛ ਖੱਟਾ ਹੋ ਜਾਏ' ਨਾਲ ਬਾਲੀਵੁੱਡ 'ਚ ਵੀ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾ ਚੁੱਕੇ ਹਨ ਗਾਇਕ -ਅਦਾਕਾਰ ਗੁਰੂ ਰੰਧਾਵਾ, ਜੋ ਹੁਣ ਅਪਣੀਆਂ ਅਸਲ ਜੜਾ ਨਾਲ ਜੁੜੇ ਪੰਜਾਬੀ ਸਿਨੇਮਾਂ ਖੇਤਰ ਵਿਚ ਵੀ ਮਜ਼ਬੂਤ ਪੈੜਾ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ, ਜਿਸ ਦਾ ਹੀ ਸ਼ਾਨਦਾਰ ਮੁੱਢ ਬੰਨ੍ਹਣ ਜਾ ਰਹੀ ਹੈ, ਉਨਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ।

ਸੰਗੀਤਮਈ ਅਤੇ ਇਮੋਸ਼ਨਲ ਕਹਾਣੀ ਅਧਾਰਿਤ ਇਸ ਫ਼ਿਲਮ ਵਿੱਚ ਗੁਰੂ ਰੰਧਾਵਾ ਅਤੇ ਇਸ਼ਾ ਤਲਵਾੜ ਲੀਡ ਜੋੜੀ ਦੇ ਰੂਪ ਵਿਚ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਰਾਜ ਬੱਬਰ, ਗੁਰਸ਼ਬਦ, ਹਰਦੀਪ ਗਿੱਲ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿਚ ਵਿਖਾਈ ਦੇਣਗੇ। 'ਸੈਵਨ ਕਲਰਜ ਡਿਸਟੀਬਿਊਸ਼ਨ ਵੱਲੋ 04 ਅਕਤੂਬਰ 2024 ਨੂੰ ਦੁਨੀਆ ਭਰ ਦੇ ਸਿਨੇਮਾਂ ਘਰਾਂ ਵਿਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਜਾ ਰਹੀ ਉਕਤ ਫ਼ਿਲਮ ਦੇ ਲਾਈਨ ਨਿਰਮਾਤਾ ਸ਼ਾਨ ਫ਼ਿਲਮਜ ਸ਼੍ਰੀ ਅੰਮ੍ਰਿਤਸਰ ਸਾਹਿਬ ਹਨ , ਜਿੰਨਾਂ ਵੱਲੋ ਇਸ ਫ਼ਿਲਮ ਨੂੰ ਸੋਹਣਾ ਮੁਹਾਂਦਰਾ ਦੇਣ ਵਿਚ ਅਹਿਮ ਭੁਮਿਕਾ ਨਿਭਾਈ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.