ਫਰੀਦਕੋਟ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਜ਼ਬੂਤ ਪੈੜਾ ਸਿਰਜਣ 'ਚ ਸਫ਼ਲ ਰਹੀ ਗਾਇਕਾ ਗੁਰਲੇਜ਼ ਅਖ਼ਤਰ ਵੱਲੋਂ ਲਗਾਤਾਰ ਦਰਸ਼ਕਾਂ ਸਨਮੁੱਖ ਕੀਤੇ ਜਾ ਰਹੇ ਸਫ਼ਲ ਗੀਤਾਂ ਵਿੱਚੋ ਹੀ ਇੱਕ ਹੋਰ ਉਨ੍ਹਾਂ ਦਾ ਨਵਾ ਗੀਤ 'ਹਟ ਪਿੱਛੇ' ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾਵੇਗਾ। 'ਜੀ ਲਕ ਮਿਊਜ਼ਿਕ ਅਤੇ ਪ੍ਰੀਤ ਸੰਘਰੇੜੀ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਗੀਤ ਨੂੰ ਅਵਾਜ਼ਾਂ ਗੁਰਲੇਜ਼ ਅਖ਼ਤਰ ਅਤੇ ਦੀਪ ਸੈਫੀਪੁਰੀਆ ਵੱਲੋ ਦਿੱਤੀਆ ਗਈਆ ਹਨ ਜਦਕਿ ਇਸ ਦਾ ਸੰਗ਼ੀਤ ਡੀ.ਜੇ ਡਸਟਰ ਦੁਆਰਾ ਸੰਗ਼ੀਤਬਧ ਕੀਤਾ ਗਿਆ ਹੈ।
ਗੁਰਲੇਜ਼ ਅਖ਼ਤਰ ਫੀਚਰਿੰਗ ਕਰਦੀ ਵੀ ਆਵੇਗੀ ਨਜ਼ਰ
ਸੰਗ਼ੀਤ ਨਿਰਮਾਤਾ ਹੈਪੀ ਪੰਨਾਵਾਲੀਆਂ ਵੱਲੋ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟ੍ਰੈਕ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਗੀਤਕਾਰ ਪ੍ਰੀਤ ਸੰਘਰੇੜੀ ਦੁਆਰਾ ਕੀਤੀ ਗਈ ਹੈ, ਜੋ ਗੀਤਕਾਰੀ ਦੇ ਨਾਲ-ਨਾਲ ਲੇਖ਼ਕ ਦੇ ਤੌਰ 'ਤੇ ਵੀ ਪਾਲੀਵੁੱਡ ਗਲਿਆਰਿਆ ਵਿੱਚ ਖਾਸੀ ਚਰਚਾ ਹਾਸਿਲ ਕਰ ਰਹੇ ਹਨ। ਨੌਕ-ਝੋਕ ਭਰੇ ਸੰਗ਼ੀਤਕ ਤਾਣੇ-ਬਾਣੇ ਅਧੀਨ ਬੁਣੇ ਗਏ ਇਸ ਗੀਤ ਦਾ ਸੰਗ਼ੀਤਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ੍ਹ ਲਾਉਣ ਵਿੱਚ ਗੁਰਲੇਜ਼ ਅਖ਼ਤਰ ਦੁਆਰਾ ਕੀਤੀ ਫੀਚਰਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ।
ਗੀਤ 'ਹਟ ਪਿੱਛੇ' ਦਾ ਨਿਰਦੇਸ਼ਨ
ਪੰਜਾਬੀ ਸੱਭਿਆਚਾਰਕ ਦੇ ਵੱਖ-ਵੱਖ ਰੰਗਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦਾ ਮਿਊਜ਼ਿਕ ਵੀਡੀਓ ਕਾਫ਼ੀ ਬਿੱਗ ਸੈੱਟਅਪ ਅਧੀਨ ਫਿਲਮਾਂਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਹੈਪੀ ਪੰਨਾਵਾਲੀਆਂ ਵੱਲੋ ਕੀਤੀ ਗਈ ਹੈ।
ਗੁਰਲੇਜ਼ ਅਖ਼ਤਰ ਦੇ ਹਿੱਟ ਗੀਤ
ਜੇਕਰ ਗਾਇਕਾ ਗੁਰਲੇਜ਼ ਅਖ਼ਤਰ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਅਤੇ ਸਫ਼ਲ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ। ਉਨ੍ਹਾਂ ਦੇ ਸਫ਼ਲ ਗੀਤਾ 'ਚ ਡਿਫਾਲਟਰ, ਰੁਬੀਕਨ ਡ੍ਰਿਲ, ਕਾਰ ਕਲਚਰ ਅਤੇ ਅੰਡਰਰੈਸਟੀਮੈਂਟ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ:-