ETV Bharat / entertainment

ਗੁਰਲੇਜ਼ ਅਖਤਰ ਤੋਂ ਲੈ ਕੇ ਸ਼ਿਵਜੋਤ ਤੱਕ, ਅਮਰੀਕਾ 'ਚ ਕੱਲ੍ਹ ਹੋਣ ਵਾਲੇ ਪੰਜਾਬੀ ਮੇਲੇ ਦਾ ਹਿੱਸਾ ਬਣਨਗੇ ਇਹ ਗਾਇਕ - Punjabi Mela in California - PUNJABI MELA IN CALIFORNIA

Punjabi Mela In America: ਅਮਰੀਕਾ ਦੇ ਕੈਲੀਫੋਰਨੀਆ ਵਿਖੇ ਕੱਲ੍ਹ 26 ਮਈ ਨੂੰ ਵਿਸ਼ਾਲ ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਦਾ ਹਿੱਸਾ ਬਣਨ ਲਈ ਕਈ ਚਰਚਿਤ ਗਾਇਕ ਇਸ ਵਿੱਚ ਪੁੱਜ ਚੁੱਕੇ ਹਨ।

Punjabi Mela In America
Punjabi Mela In America (instagram)
author img

By ETV Bharat Entertainment Team

Published : May 25, 2024, 1:01 PM IST

ਚੰਡੀਗੜ੍ਹ: ਪੰਜਾਬੀ ਗਾਇਕਾਂ ਦੇ ਵਿਦੇਸ਼ ਪਰਵਾਜ਼ ਭਰਨ ਅਤੇ ਅਪਣੀ ਗਾਇਕੀ ਨੂੰ ਹੋਰ ਵਿਸਥਾਰ ਦੇਣ ਦਾ ਰੁਝਾਨ ਇੰਨੀਂ ਦਿਨੀਂ ਪੂਰੇ ਸਿਖਰਾਂ ਉਤੇ ਹੈ ਅਤੇ ਇਸੇ ਸਿਲਸਿਲੇ ਦਾ ਹੀ ਇਜ਼ਹਾਰ ਕਰਾਉਣ ਜਾ ਰਿਹਾ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਖੇ ਕੱਲ੍ਹ 26 ਮਈ ਨੂੰ ਆਯੋਜਿਤ ਹੋਣ ਜਾ ਰਿਹਾ ਵਿਸ਼ਾਲ ਪੰਜਾਬੀ ਮੇਲਾ, ਜਿਸ ਦਾ ਹਿੱਸਾ ਬਣਨ ਲਈ ਕਈ ਚਰਚਿਤ ਗਾਇਕ ਇਸ ਸਟੇਟਸ ਖਿੱਤੇ ਵਿੱਚ ਪੁੱਜ ਚੁੱਕੇ ਹਨ।

'ਸਿੱਧੂ ਪ੍ਰੋਡੋਕਸ਼ਨ', 'ਸਟਾਰ ਲਾਈਟ ਟਰੱਕ ਟਾਇਰ', 'ਮਨ ਬੋਸ ਗਰੁੱਪ' ਵੱਲੋਂ ਐਗਜੈਕਟਿਵ ਕਲੱਬ ਮਨਟੇਕਾ ਦੇ ਸਹਿਯੋਗ ਨਾਲ ਵੱਡੇ ਪੱਧਰ ਉਤੇ ਆਯੋਜਿਤ ਕਰਵਾਇਆ ਜਾ ਰਿਹਾ ਹੈ ਇਹ ਪੰਜਾਬੀ ਮੇਲਾ, ਜਿਸ ਵਿੱਚ ਹਿੱਸਾ ਲੈਣ ਵਾਲੇ ਗਾਇਕਾਂ ਵਿੱਚ ਕੁਲਵਿੰਦਰ ਕੈਲੀ, ਗੁਰਲੇਜ਼ ਅਖਤਰ, ਸ਼ਿਵਜੋਤ, ਹਰਭਜਨ ਮਾਨ, ਹੈਪੀ ਰਾਏਕੋਟੀ, ਹੈਰਵੀ ਸੰਧੂ ਸ਼ਾਮਲ ਹਨ, ਜਿਸ ਤੋਂ ਇਲਾਵਾ ਮੰਚ ਸੰਚਾਲਣ ਦੀ ਜਿੰਮੇਵਾਰੀ ਸਟੇਜ ਦੀ ਦੁਨੀਆ ਦੀ ਮੰਨੀ-ਪ੍ਰਮੰਨੀ ਹਸਤੀਆਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਆਸ਼ਾ ਸ਼ਰਮਾ ਨਿਭਾਉਣਗੇ।

ਮਨਟੇਕਾ ਸਿਟੀ ਦੇ ਖੂਬਸੂਰਤ ਵੁੱਡਵਾਰਡ ਪਾਰਕ ਵਿਖੇ ਆਯੋਜਿਤ ਕਰਵਾਏ ਜਾ ਰਹੇ ਇਸ ਪੰਜਾਬੀ ਮੇਲੇ ਵਿੱਚ ਕੈਲੀਫੋਰਨੀਆ ਭਰ ਵਿੱਚੋਂ ਵੱਡੀ ਗਿਣਤੀ ਦਰਸ਼ਕ ਸ਼ਿਰਕਤ ਕਰਨਗੇ, ਜਿਸ ਦੌਰਾਨ ਪੁਰਾਤਨ ਪੰਜਾਬ ਦੇ ਵੱਖ-ਵੱਖ ਰੰਗਾਂ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਸਾਲ 2024 ਦੇ ਸਭ ਤੋਂ ਵੱਡੇ ਪੰਜਾਬੀ ਮੇਲੇ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਸਮਾਰੋਹ ਦੀ ਪ੍ਰਬੰਧਕੀ ਕਮਾਂਡ ਰਮਨ ਸਿੱਧੂ, ਕਮਲ ਭੁੱਲਰ, ਰੋਹਿਤ ਇਟਵੈਲ, ਐਮ ਜੇ ਮਾਨ ਸੰਭਾਲ ਰਹੇ ਹਨ, ਜਿੰਨ੍ਹਾਂ ਅਨੁਸਾਰ ਵਿਦੇਸ਼ ਵਿੱਚ ਵੱਸਦੀ ਅਜੌਕੀ ਨੌਜਵਾਨ ਪੀੜੀ ਨੂੰ ਅਪਣੀਆਂ ਅਸਲ ਜੜਾਂ ਨਾਲ ਜੋੜ ਕੇ ਰੱਖਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਜੋਂ ਹੀ ਆਯੋਜਿਤ ਕੀਤਾ ਜਾ ਰਿਹਾ ਹੈ ਇਹ ਮੇਲਾ, ਜਿਸ ਜਿਹੇ ਸਮਾਰੋਹਾਂ ਨਾਲ ਪ੍ਰਵਾਸੀ ਪੰਜਾਬੀਆਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ।

ਉਨ੍ਹਾਂ ਸਮਾਰੋਹ ਪਹਿਲੂਆਂ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਦੀ ਭਜਦੌੜ ਭਰੀ ਜ਼ਿੰਦਗੀ ਵਿੱਚ ਕਿਸੇ ਕੋਲ ਇੱਕ ਦੂਸਰੇ ਪਾਸ ਜਾਣ ਅਤੇ ਦੁੱਖ ਦਰਦ, ਖੁਸ਼ੀਆਂ ਵਡਾਉਣ ਦਾ ਟਾਈਮ ਨਹੀਂ ਹੈ, ਜਿਸ ਮੱਦੇਨਜ਼ਰ ਵੱਧ ਰਹੇ ਇਸ ਆਪਸੀ ਖਲਾਅ ਦਾ ਸਭ ਤੋਂ ਵਧ ਅਸਰ ਨਵੀਂ ਪੀੜੀ ਉਪਰ ਹੋ ਰਿਹਾ ਹੈ, ਜੋ ਲਗਾਤਾਰ ਅਪਣੇ ਵਿਰਸੇ, ਸਾਂਝਾ ਅਤੇ ਵਤਨੀ ਮਿੱਟੀ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਸ ਦੀ ਅਪਣਿਆਂ ਪ੍ਰਤੀ ਬੇਗਾਨੇਪਣ ਨੂੰ ਅਪਣਾਉਣ ਵਾਲੀ ਸੋਚ ਨੂੰ ਤੋੜਨ ਲਈ ਵੀ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਣ ਸਮੇਂ ਦਰ ਸਮੇਂ ਬੇਹੱਦ ਜ਼ਰੂਰੀ ਹੈ, ਤਾਂ ਜੋ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨਾਲ ਇਕਮੁੱਕ ਹੋਣ ਅਤੇ ਅਪਣੇ ਅਸਲ ਸਰਮਾਏ ਦਾ ਨਿੱਘ ਮੁੜ ਮਾਣਨ ਦਾ ਵੀ ਮੌਕਾ ਵਾਰ-ਵਾਰ ਮਿਲਦਾ ਰਹੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.