ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਫਿਲਮ ਅਤੇ ਸੰਗੀਤ ਨਿਰਮਾਣ ਕੰਪਨੀ 'ਟਿਪਸ' ਹੁਣ ਮੁੜ ਪੰਜਾਬੀ ਸਿਨੇਮਾ 'ਚ ਕਦਮ ਧਰਾਈ ਕਰਨ ਜਾ ਰਹੀ ਹੈ, ਜਿਸ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਜੀ ਹਾਂ...ਪੰਜਾਬੀ ਸਿਨੇਮਾ ਲਈ ਬਣ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਅਤੇ ਇਸ ਵਰ੍ਹੇ ਦੀ ਸਭ ਤੋਂ ਵੱਡੀ ਅਨਾਉਂਸ ਹੋਈ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਇਹ ਬਿੱਗ ਸੈੱਟਅਪ ਅਤੇ ਮਲਟੀ ਸਟਾਰ ਫਿਲਮ, ਜਿਸ ਦਾ ਨਿਰਦੇਸ਼ਨ ਮਨਦੀਪ ਕੁਮਾਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਦਿਲਜੀਤ ਦੁਸਾਂਝ ਸਟਾਰਰ 'ਜਿਹਨੇ ਮੇਰਾ ਦਿਲ ਲੁੱਟਿਆ'( 2011 ), 'ਅੰਬਰਸਰੀਆ' ਅਤੇ 'ਕਪਤਾਨ' 2016 ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਤਿੰਨੋਂ ਹੀ ਫਿਲਮਾਂ ਦਾ ਨਿਰਮਾਣ ਅਤੇ ਡਿਸਟਰੀਬਿਊਸ਼ਨ 'ਟਿਪਸ' ਵੱਲੋਂ ਹੀ ਕੀਤਾ ਗਿਆ ਸੀ।
ਹਿੰਦੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਉੱਚਕੋਟੀ ਫਿਲਮ ਨਿਰਮਾਣ ਹਾਊਸ ਵਿੱਚ ਸ਼ਾਮਿਲ 'ਟਿਪਸ' ਅੱਠ ਸਾਲਾਂ ਬਾਅਦ ਪੰਜਾਬੀ ਫਿਲਮ ਨਿਰਮਾਣ ਦੇ ਖੇਤਰ ਵਿੱਚ ਵਾਪਸੀ ਕਰਨ ਜਾ ਰਹੀ ਹੈ, ਜਿਸ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਨਿਮਰਿਤ ਖਹਿਰਾ ਵੀ ਇੱਕ ਵਾਰ ਮੁੜ ਸਕ੍ਰੀਨ ਸ਼ੇਅਰ ਕਰਨ ਜਾ ਰਹੀਆਂ ਹਨ, ਜਿੰਨ੍ਹਾਂ ਦੀ ਜੋੜੀ ਨੂੰ 'ਸੌਂਕਣ ਸੌਂਕਣੇ' ਵਿੱਚ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।
- ਅਕਸ਼ੈ ਕੁਮਾਰ ਨੇ ਡਾਂਸ ਕਰਦੇ ਹੋਏ ਰਣਵੀਰ ਸਿੰਘ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਫਨੀ ਵੀਡੀਓ - Ranveer Singh Birthday
- ਅਨੰਤ-ਰਾਧਿਕਾ ਦੀ ਸੰਗੀਤ ਨਾਈਟ, 'ਤੌਬਾ-ਤੌਬਾ' 'ਤੇ ਵਿੱਕੀ-ਸ਼ਹਿਨਾਜ਼ ਨੇ ਕੀਤਾ ਸ਼ਾਨਦਾਰ ਡਾਂਸ, ਪੈਪਸ ਨੇ ਪੁੱਛਿਆ- ਕੈਟਰੀਨਾ ਭਾਬੀ ਕਿੱਥੇ ਹੈ? - Vicky Kaushal Dances With Shahnaaz
- ਸੁਸ਼ਾਂਤ ਸਿੰਘ ਦੀ 'ਐਮਐਸ ਧੋਨੀ' ਫਿਰ ਹੋਵੇਗੀ ਰਿਲੀਜ਼, ਜਾਣੋ ਕਦੋਂ - MS Dhoni The Untold Story
ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀ ਤਰਜ਼ਮਾਨੀ ਕਰਨ ਜਾ ਰਹੀ ਅਤੇ ਭਲਿਆਂ-ਵੇਲਿਆਂ ਦੀ ਗੱਲ ਕਰਦੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਜਾ ਰਹੇ ਹਨ, ਜਿੰਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ਨਾਲ ਸਜੀ ਇਸ ਫਿਲਮ ਦਾ ਲੇਖਨ ਇੰਦਰਜੀਤ ਮੋਗਾ ਵੱਲੋਂ ਕੀਤਾ ਜਾ ਰਿਹਾ ਹੈ, ਜਦਕਿ ਸੰਗੀਤ ਐਵੀ ਸਰਾਂ ਤਿਆਰ ਕਰਨਗੇ, ਜਿੰਨ੍ਹਾਂ ਦੇ ਬਿਹਤਰੀਨ ਸੰਗੀਤਕ ਸੰਯੋਜਨ ਅਧੀਨ ਤਿਆਰ ਕੀਤੇ ਜਾ ਰਹੇ ਗੀਤਾਂ ਨੂੰ ਗਿੱਪੀ, ਐਮੀ ਵਿਰਕ, ਨਿਮਰਤ ਖਹਿਰਾ ਸਮੇਤ ਮੰਨੇ-ਪ੍ਰਮੰਨੇ ਗਾਇਕ ਪਿੱਠਵਰਤੀ ਆਵਾਜ਼ਾਂ ਦੇਣਗੇ।
ਨਿਰਮਾਤਾ ਕੁਮਾਰ ਤੁਰਾਨੀ ਦੀ ਇੱਕ ਹੋਰ ਵੱਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਠੇਠ ਪੇਂਡੂ ਹਿੱਸਿਆਂ ਤੋਂ ਇਲਾਵਾ ਰਾਜਸਥਾਨ ਦੇ ਰੇਤੀਲੇ ਅਤੇ ਮਾਰੂਥਲੀ ਖੇਤਰਾਂ ਵਿੱਚ ਵੀ ਕੀਤੀ ਜਾਵੇਗੀ, ਜਿਸ ਸੰਬੰਧਤ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਫਿਲਮ ਨਿਰਮਾਣ ਹਾਊਸ ਵੱਲੋਂ ਜਲਦ ਕੀਤਾ ਜਾਵੇਗਾ।