ਚੰਡੀਗੜ੍ਹ: ਸੂਫੀਆਨਾ ਅਤੇ ਲੋਕ ਗਾਇਕੀ ਨੂੰ ਹੁਲਾਰਾ ਦੇਣ ਵਿੱਚ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੀ ਖਾਨ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਜਲਦ ਹੀ ਆਸਟ੍ਰੇਲੀਆਂ ਦਾ ਵਿਸ਼ੇਸ਼ ਦੌਰਾ ਕਰਨ ਜਾ ਰਹੇ ਹਨ, ਜਿਸ ਦੌਰਾਨ ਕਈ ਗ੍ਰੈਂਡ ਸ਼ੋਅਜ਼ ਦਾ ਉਹ ਹਿੱਸਾ ਬਣਨਗੇ।
'ਰੂਹਾਨੀ ਤਾਰਾ ਰਿਕਾਰਡਜ਼' ਅਤੇ 'ਪਿਓਰ ਬਲਿਸ ਹੋਮਜ਼' ਵੱਲੋਂ ਵੱਡੇ ਪੱਧਰ ਉਪਰ ਆਯੋਜਿਤ ਕੀਤੇ ਜਾਣ ਵਾਲੇ ਉਕਤ ਸ਼ੋਅਜ਼ ਲੜੀ ਦੀ ਸ਼ੁਰੂਆਤ ਦਸੰਬਰ 24 'ਚ ਹੋਵੇਗੀ, ਜੋ ਜਨਵਰੀ 2025 ਤੱਕ ਜਾਰੀ ਰਹੇਗੀ, ਜਿਸ ਦੌਰਾਨ ਆਸਟ੍ਰੇਲੀਆਂ ਦੇ ਮੈਲਬੋਰਨ, ਸਿਡਨੀ ਸਮੇਤ ਇੱਥੋਂ ਦੇ ਕਈ ਸ਼ਹਿਰਾਂ ਵਿੱਚ ਜੀ ਖਾਨ ਲਾਈਵ ਕੰਸਰਟ ਕਰਨਗੇ, ਜਿੰਨ੍ਹਾਂ ਵਿੱਚ ਵੱਡੀ ਤਾਦਾਦ ਵਿੱਚ ਦਰਸ਼ਕਾਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਸੰਬੰਧਤ ਪ੍ਰਬੰਧਕਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਮਿਆਰੀ ਗਾਣਿਆਂ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਰਹੇ ਹਨ ਇਹ ਹੋਣਹਾਰ ਗਾਇਕ, ਜੋ ਕਮਰਸ਼ਿਅਲ ਦੇ ਨਾਲ-ਨਾਲ ਹੁਣ ਧਾਰਮਿਕ ਗਾਇਕੀ ਦੇ ਖੇਤਰ ਵਿੱਚ ਵੀ ਅਪਣੀਆਂ ਪੈੜ੍ਹਾਂ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ, ਜਿਸ ਦਾ ਇਜ਼ਹਾਰ ਅਤੇ ਅਹਿਸਾਸ ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਸ਼ਬਦ 'ਪ੍ਰੇਮ ਦੀਆਂ ਡੋਰੀਆਂ' ਵੀ ਕਰਵਾਉਣ ਜਾ ਰਿਹਾ ਹੈ, ਜੋ 10 ਅਕਤੂਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਸਟੇਜ਼ ਸ਼ੋਅਜ਼ ਦੀ ਦੁਨੀਆਂ ਦੇ ਧੁਰੰਦਰ ਗਾਇਕ ਵਜੋਂ ਇੱਕ ਨਹੀਂ, ਬਲਕਿ ਕਈ ਵਾਰ ਅਪਣੀ ਸਫ਼ਲ ਹੋਂਦ ਦਾ ਪ੍ਰਗਟਾਵਾ ਕਰਵਾ ਚੁੱਕੇ ਹਨ ਇਹ ਹੋਣਹਾਰ ਅਤੇ ਚਰਚਿਤ ਗਾਇਕ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਮੋਹਰੀ ਕਤਾਰ ਗਾਇਕਾ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀ ਵਿਦੇਸ਼ੀ ਖਿੱਤਿਆਂ 'ਚ ਲੋਕਪ੍ਰਿਯਤਾ ਅਤੇ ਮੰਗ ਵੱਧਦੀ ਜਾ ਰਹੀ ਹੈ।
ਪੰਜਾਬੀ ਗਾਇਕੀ ਦੇ ਨਾਲ-ਨਾਲ ਫਿਲਮ ਸੰਗੀਤ ਦੇ ਖੇਤਰ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ ਗਾਇਕ ਜੀ ਖਾਨ, ਜਿੰਨ੍ਹਾਂ ਵੱਲੋਂ ਪਲੇ ਬੈਕ ਕੀਤੇ ਗਏ ਗੀਤ ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ ਵਿੱਚ ਸੁਣਨ ਨੂੰ ਮਿਲਣਗੇ।
ਇਹ ਵੀ ਪੜ੍ਹੋ: