ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਨਸਨੀ ਬਣ ਉਭਰ ਰਹੇ ਹਨ ਨੌਜਵਾਨ ਗਾਇਕ ਸੱਬਾ ਮਰਾੜ੍ਹ, ਜੋ ਇਸ ਵਰ੍ਹੇ ਦਾ ਅਪਣਾ ਪਹਿਲਾਂ ਦੋਗਾਣਾ 'ਔਖੇ ਸੌਖੇ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਜਲਦ ਜਾਰੀ ਕੀਤੇ ਜਾ ਰਹੇ ਅਪਣੇ ਇਸ ਨਵੇਂ ਗਾਣੇ ਦੀ ਝਲਕ ਰਿਵੀਲ ਕਰ ਦਿੱਤੀ ਗਈ ਹੈ।
"ਸਪੀਡ ਰਿਕਾਰਡਸ", "ਟਾਈਮਜ਼ ਮਿਊਜ਼ਿਕ" ਅਤੇ "ਮੀਰੂ" ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਲਾਂਚ ਕੀਤੇ ਜਾ ਰਹੇ ਇਸ ਬੀਟ ਸੌਂਗ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਸੱਬਾ ਮਰਾੜ੍ਹ ਵੱਲੋਂ ਖੁਦ ਰਚੇ ਗਏ ਹਨ, ਜਦਕਿ ਇਸ ਦੇ ਸੰਗੀਤ ਦੀ ਸਿਰਜਣਾ ਨੂੰ ਮੇਵਿਨ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਨੂੰ ਸਹਿ ਗਾਇਕਾ ਦੇ ਤੌਰ ਉਤੇ ਆਵਾਜ਼ ਸੁਪ੍ਰਸਿੱਧ ਗਾਇਕਾ ਦੀਪਕ ਢਿੱਲੋਂ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦਾ ਗਾਇਕ ਸੱਬਾ ਨਾਲ ਕਲੋਬ੍ਰੇਟ ਕੀਤਾ ਇਹ ਪਹਿਲਾਂ ਦੋਗਾਣਾ ਗੀਤ ਹੈ, ਜਿੰਨ੍ਹਾਂ ਦੇ ਇਸ ਦੋਗਾਣਾ ਗੀਤ ਦਾ ਸੰਗੀਤ ਪ੍ਰੇਮੀਆਂ ਦੁਆਰਾ ਵੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਰਿਲੀਜ਼ ਕੀਤੇ 'ਫਲਾਈ ਕਰਕੇ' ਨਾਲ ਸੰਗੀਤਕ ਖੇਤਰ ਦਾ ਚਮਕਦਾ ਸਿਤਾਰਾ ਬਣੇ ਸੱਬਾ ਮਰਾੜ੍ਹ ਅਨੁਸਾਰ 06 ਜਨਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਮਾਹੀ ਸ਼ਰਮਾ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਹ ਵੀ ਪੜ੍ਹੋ: