ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਅਸ਼ਲੀਲ ਸਮੱਗਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਅਤੇ ਕੁਝ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਰਿਪੋਰਟਾਂ ਮੁਤਾਬਕ ਮੁੰਬਈ ਅਤੇ ਉੱਤਰ ਪ੍ਰਦੇਸ਼ 'ਚ ਕਰੀਬ 15 ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਜਾਂਚ ਮੋਬਾਈਲ ਐਪਲੀਕੇਸ਼ਨਾਂ ਅਤੇ ਹੋਰ ਮਾਧਿਅਮਾਂ ਰਾਹੀਂ ਅਸ਼ਲੀਲ ਸਮੱਗਰੀ ਦੀ ਕਥਿਤ ਵੰਡ ਵਿੱਚ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਨਾਲ ਸੰਬੰਧਤ ਹੈ। ਈਡੀ ਦੀ ਕਾਰਵਾਈ ਵਿੱਚ ਕੁੰਦਰਾ ਦੇ ਜੁਹੂ ਨਿਵਾਸ ਸਮੇਤ ਕਰੀਬ 15 ਟਿਕਾਣਿਆਂ ਦੀ ਤਲਾਸ਼ੀ ਲਈ ਗਈ।
ਕੀ ਹੈ ਸਾਰਾ ਮਾਮਲਾ
ਸ਼ਿਲਪਾ ਸ਼ੈੱਟੀ ਦਾ ਪਤੀ ਕੁੰਦਰਾ ਮਹੀਨਿਆਂ ਤੋਂ ਈਡੀ ਦੇ ਰਡਾਰ 'ਚ ਹੈ, ਕੁੰਦਰਾ ਨੂੰ 2021 'ਚ ਅਸ਼ਲੀਲ ਫਿਲਮਾਂ ਬਣਾਉਣ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਤੋਂ ਜ਼ਮਾਨਤ 'ਤੇ ਹੈ। ਮੁੰਬਈ ਪੁਲਿਸ ਨੇ ਇੱਕ ਲੜਕੀ ਦੀ ਸ਼ਿਕਾਇਤ 'ਤੇ 2021 'ਚ ਕੁੰਦਰਾ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਜਿਸ 'ਚ ਉਸ ਨੇ ਲੜਕੀਆਂ ਨੂੰ ਫਿਲਮਾਂ 'ਚ ਕੰਮ ਦਿਵਾਉਣ ਦੇ ਨਾਂਅ 'ਤੇ ਅਸ਼ਲੀਲ ਸਮੱਗਰੀ ਬਣਾਉਣ ਅਤੇ ਓਟੀਟੀ, ਜਿਸ ਕਾਰਨ ਕੁੰਦਰਾ ਮੋਟੀ ਕਮਾਈ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਜਗ੍ਹਾਂ 'ਤੇ ਛਾਪਾ ਮਾਰਿਆ, ਜਿੱਥੇ ਪੋਰਨ ਫਿਲਮ ਬਣ ਰਹੀ ਸੀ ਅਤੇ ਕੁੰਦਰਾ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਈਡੀ ਕੇਸ ਵਿੱਚ ਇਲਜ਼ਾਮ ਹੈ ਕਿ ਕੁੰਦਰਾ ਨੇ ਅਸ਼ਲੀਲ ਸਮੱਗਰੀ ਵਾਲੀ ਇੱਕ ਐਪ ਲਈ ਆਪਣੀ ਕੰਪਨੀ ਆਰਮਸਪ੍ਰਾਈਮ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਵਰਤੋਂ ਕੀਤੀ। ਇਹ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਆਰਮਸਪ੍ਰਾਈਮ ਨੇ ਯੂਕੇ ਸਥਿਤ ਕੇਨਰਿਨ ਪ੍ਰਾਈਵੇਟ ਲਿਮਟਿਡ ਨੂੰ ਐਪ ਦੀ ਵਿਕਰੀ ਦੀ ਸਹੂਲਤ ਦਿੱਤੀ, ਜਿਸ ਨੇ ਅਸ਼ਲੀਲ ਸਮੱਗਰੀ ਨੂੰ ਸਟ੍ਰੀਮ ਕਰਨ ਵਿੱਚ ਕੁੰਦਰਾ ਦੀ ਮਦਦ ਕੀਤੀ। ਈਡੀ ਨੇ 27 ਨਵੰਬਰ ਨੂੰ ਨੋਟਿਸ ਦਿੱਤਾ ਸੀ, ਜਿਸ ਤੋਂ ਬਾਅਦ ਈਡੀ ਦੀ ਟੀਮ ਅੱਜ ਸਵੇਰੇ 6 ਵਜੇ ਸ਼ਿਲਪਾ ਦੇ ਘਰ ਪਹੁੰਚੀ।
ਇਹ ਵੀ ਪੜ੍ਹੋ: