ETV Bharat / entertainment

ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਨ ਜਾ ਰਹੀ ਹੈ ਤਾਪਸੀ ਪੰਨੂ, ਜਾਣੋ ਕਦੋਂ ਲਏਗੀ ਸੱਤ ਫੇਰੇ - Taapsee Pannu Marry

Taapsee Pannu Marry With Boyfriend Mathias Boe: ਅਦਾਕਾਰਾ ਤਾਪਸੀ ਪੰਨੂ ਜਲਦੀ ਹੀ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਨ ਜਾ ਰਹੀ ਹੈ। 10 ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਅਦਾਕਾਰਾ ਨੇ ਇਸ ਸਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

ਮੈਥਿਆਸ ਬੋ
ਮੈਥਿਆਸ ਬੋ
author img

By ETV Bharat Entertainment Team

Published : Feb 28, 2024, 11:57 AM IST

ਮੁੰਬਈ (ਬਿਊਰੋ): ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿਹੜੇ 'ਚ ਫਿਰ ਤੋਂ ਵਿਆਹ ਦੀਆਂ ਘੰਟੀਆਂ ਗੂੰਜਣ ਵਾਲੀਆਂ ਹਨ। ਜੀ ਹਾਂ...ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਡੰਕੀ' ਦੀ ਅਦਾਕਾਰਾ ਤਾਪਸੀ ਪੰਨੂ ਜਲਦ ਹੀ ਦੁਲਹਨ ਬਣਨ ਜਾ ਰਹੀ ਹੈ।

ਤਾਪਸੀ ਪੰਨੂ 10 ਸਾਲ ਦੇ ਰਿਸ਼ਤੇ ਤੋਂ ਬਾਅਦ ਇਸ ਸਾਲ ਆਪਣੇ ਬੁਆਏਫ੍ਰੈਂਡ ਅਤੇ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਰਾਜਸਥਾਨ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਨ ਜਾ ਰਹੀ ਹੈ।

ਉਦੈਪੁਰ ਵਿੱਚ ਮੈਥਿਆਸ ਨਾਲ ਸੱਤ ਫੇਰੇ ਲਵੇਗੀ ਤਾਪਸੀ: ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਸੱਤ ਫੇਰੇ ਲੈਣ ਤੋਂ ਬਾਅਦ ਤਾਪਸੀ ਪੰਨੂ ਉਸਨੂੰ ਜੀਵਨ ਭਰ ਲਈ ਆਪਣਾ ਸਾਥੀ ਚੁਣਨ ਜਾ ਰਹੀ ਹੈ।

ਤਾਪਸੀ ਅਤੇ ਮੈਥਿਆਸ ਅਕਸਰ ਇੱਕ-ਦੂਜੇ ਨਾਲ ਸਪਾਟ ਹੁੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਲਈ ਪੋਸਟ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੌਰਾਨ ਤਾਪਸੀ ਪੰਨੂ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੀ ਵਾਰ ਸ਼ਾਹਰੁਖ ਖਾਨ ਨਾਲ ਸਾਲ 2023 ਵਿੱਚ ਰਿਲੀਜ਼ ਹੋਈ ਰਾਜਕੁਮਾਰ ਹਿਰਾਨੀ ਦੀ ਫਿਲਮ ਡੰਕੀ ਵਿੱਚ ਨਜ਼ਰ ਆਈ ਸੀ। ਫਿਲਮ 'ਚ ਸ਼ਾਹਰੁਖ ਖਾਨ ਅਤੇ ਤਾਪਸੀ ਪੰਨੂ ਦੇ ਨਾਲ-ਨਾਲ ਵਿੱਕੀ ਕੌਸ਼ਲ ਅਤੇ ਵਿਕਰਮ ਕੋਚਰ, ਬੋਮਨ ਇਰਾਨੀ, ਅਨਿਲ ਗਰੋਵਰ ਵੀ ਮੁੱਖ ਭੂਮਿਕਾਵਾਂ 'ਚ ਸਨ। ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਦਬਦਬਾ ਬਣਾਇਆ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਕੁਲ ਅਤੇ ਜੈਕੀ ਦਾ ਵੀ ਵਿਆਹ ਹੋਇਆ ਹੈ ਅਤੇ ਇਸ ਤੋਂ ਬਾਅਦ ਅਦਾਕਾਰ ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਵੀ 13 ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਖਬਰ ਹੈ ਕਿ ਤਾਪਸੀ ਪੰਨੂ ਵੀ ਇਸ ਸਾਲ ਵਿਆਹ ਕਰਨ ਵਾਲੇ ਸੈਲੇਬਸ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.