ਹੈਦਰਾਬਾਦ: ਦਿਵਿਆ ਕੁਮਾਰ ਖੋਸਲਾ ਨੇ ਆਲੀਆ ਭੱਟ ਦੀ ਫਿਲਮ 'ਜਿਗਰਾ' ਦੇ ਕਲੈਕਸ਼ਨ 'ਤੇ ਸਵਾਲ ਖੜ੍ਹੇ ਕੀਤੇ ਸਨ। ਦਿਵਿਆ ਨੇ ਕਿਹਾ ਸੀ ਕਿ ਆਲੀਆ ਖੁਦ ਫਿਲਮ ਦੀਆਂ ਟਿਕਟਾਂ ਖਰੀਦ ਰਹੀ ਹੈ ਅਤੇ 'ਜਿਗਰਾ' ਦੇ ਕਲੈਕਸ਼ਨ ਬਾਰੇ ਗਲਤ ਦੱਸ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਿਗਰਾ' ਬਾਕਸ ਆਫਿਸ 'ਤੇ ਫੇਲ ਸਾਬਤ ਹੋ ਰਹੀ ਹੈ। 'ਜਿਗਰਾ' 11 ਅਕਤੂਬਰ ਨੂੰ ਰਿਲੀਜ਼ ਹੋਈ ਸੀ ਅਤੇ 5 ਦਿਨਾਂ 'ਚ 20 ਕਰੋੜ ਦੀ ਕਮਾਈ ਵੀ ਨਹੀਂ ਕਰ ਸਕੀ ਹੈ। 'ਜਿਗਰਾ' ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। 'ਜਿਗਰਾ' ਬਾਰੇ ਦਿਵਿਆ ਦੇ ਬਿਆਨ ਤੋਂ ਬਾਅਦ ਕਰਨ ਜੌਹਰ ਨੇ ਉਸ ਨੂੰ 'ਮੂਰਖ' ਕਿਹਾ ਸੀ, ਜਿਸ ਤੋਂ ਬਾਅਦ ਹੁਣ ਕਰਨ ਦੇ ਬਿਆਨ 'ਤੇ ਦਿਵਿਆ ਖੋਸਲਾ ਗੁੱਸੇ 'ਚ ਹੈ।
ਕਰਨ ਜੌਹਰ ਨੇ ਦਿਵਿਆ ਖੋਸਲਾ ਨੂੰ ਕਿਹਾ ਮੂਰਖ: ਇਸ ਤੋਂ ਪਹਿਲਾਂ ਦਿਵਿਆ ਨੇ 'ਜਿਗਰਾ' ਅਤੇ ਆਲੀਆ ਬਾਰੇ ਕਿਹਾ ਸੀ ਕਿ,"ਆਲੀਆ ਭੱਟ ਦੀ ਫਿਲਮ 'ਜਿਗਰਾ' ਨਹੀਂ ਚੱਲ ਰਹੀ। ਮੈਂ ਇੱਥੇ ਮਲਟੀਪਲੈਕਸ ਗਈ ਅਤੇ ਸਿਨੇਮਾਘਰ ਖਾਲੀ ਹਨ। ਉਹ ਖੁਦ ਫਿਲਮ ਦੀਆਂ ਟਿਕਟਾਂ ਖਰੀਦ ਰਹੀ ਹੈ ਅਤੇ ਫਿਲਮ ਦਾ ਕਲੈਕਸ਼ਨ ਵਧਾ ਰਹੀ ਹੈ। ਇਸ 'ਤੇ ਆਲੀਆ ਨੇ ਕੁਝ ਨਹੀਂ ਕਿਹਾ ਪਰ ਕਰਨ ਜੌਹਰ ਨੇ ਦਿਵਿਆ ਦਾ ਨਾਂ ਲਏ ਬਿਨ੍ਹਾਂ ਪੋਸਟ ਕੀਤਾ ਅਤੇ ਕੀਤਾ ਸੀ ਕਿ, 'ਚੁੱਪ ਕਰਨਾ ਮੂਰਖਾਂ ਲਈ ਸਭ ਤੋਂ ਵਧੀਆ ਜਵਾਬ ਹੈ।' ਇਸ 'ਤੇ ਦਿਵਿਆ ਨੇ ਕਰਨ ਦਾ ਨਾਂ ਲਏ ਬਿਨ੍ਹਾਂ ਲਿਖਿਆ, 'ਸੱਚ ਮੂਰਖਾਂ ਨੂੰ ਉਤਸ਼ਾਹਿਤ ਕਰਦਾ ਹੈ, ਜਦੋਂ ਦੂਜਿਆਂ ਦੀਆਂ ਚੀਜ਼ਾਂ ਬੇਸ਼ਰਮੀ ਨਾਲ ਚੋਰੀ ਕੀਤੀਆਂ ਜਾਂਦੀਆਂ ਹਨ, ਤਾਂ ਅਜਿਹੇ ਲੋਕਾਂ ਲਈ ਕੋਈ ਆਵਾਜ਼ ਨਹੀਂ ਹੁੰਦੀ'।
ਦਿਵਿਆ ਨੇ ਜਵਾਬ ਦਿੱਤਾ: ਹੁਣ ਇਕ ਇੰਟਰਵਿਊ 'ਚ ਦਿਵਿਆ ਨੇ ਖੁੱਲ੍ਹ ਕੇ ਜਵਾਬ ਦਿੱਤਾ ਹੈ। ਦਿਵਿਆ ਨੇ ਕਿਹਾ, 'ਅੱਜ ਜਦੋਂ ਮੈਂ ਗਲਤ ਦੇ ਖਿਲਾਫ ਖੜ੍ਹੀ ਹਾਂ, ਤਾਂ ਸ਼੍ਰੀਮਾਨ ਕਰਨ ਜੌਹਰ ਮੈਨੂੰ ਮੂਰਖ ਕਹਿ ਰਹੇ ਹਨ ਅਤੇ ਮੈਨੂੰ ਚੁੱਪ ਰਹਿਣ ਲਈ ਕਹਿ ਰਹੇ ਹਨ। ਕੀ ਗਲਤ ਗੱਲਾਂ 'ਤੇ ਆਵਾਜ਼ ਉਠਾਉਣ 'ਤੇ ਔਰਤ ਨੂੰ ਮੂਰਖ ਕਹਿਣਾ ਸਹੀ ਹੈ? ਜ਼ਰਾ ਸੋਚੋ, ਜਦੋਂ ਮੇਰੇ ਨਾਲ ਇਹ ਹੋ ਰਿਹਾ ਹੈ, ਤਾਂ ਬਾਹਰਲੇ ਲੋਕਾਂ ਦੀ ਕੀ ਹਾਲਤ ਹੋਵੇਗੀ। ਫ਼ਿਲਮ ਇੰਡਸਟਰੀ ਵਿੱਚ ਕੋਈ ਰਾਜੇ ਨਹੀਂ ਹਨ, ਇੱਥੇ ਕੋਈ ਅਜਿਹਾ ਵਿਵਹਾਰ ਨਹੀਂ ਕਰ ਸਕਦਾ।"
ਸਕਨਿਲਕ ਦੇ ਅੰਕੜੇ: ਸਕਨਿਲਕ ਦੇ ਅੰਕੜਿਆਂ ਦੀ ਮੰਨੀਏ, ਤਾਂ ਫਿਲਮ ਨੇ 5 ਦਿਨਾਂ 'ਚ 19 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਜੋ ਆਲੀਆ ਦੇ ਸਟਾਰਡਮ ਦੇ ਹਿਸਾਬ ਨਾਲ ਬਹੁਤ ਘੱਟ ਹੈ।
ਇਹ ਵੀ ਪੜ੍ਹੋ:-