ਹੈਦਰਾਬਾਦ: ਦਿਲਜੀਤ ਦੁਸਾਂਝ ਦਾ ਸਾਲ ਦਾ ਆਖਰੀ ਕੰਸਰਟ ਲੁਧਿਆਣਾ ਵਿੱਚ ਹੋਵੇਗਾ। ਪੰਜਾਬੀ ਯੂਨੀਵਰਸਿਟੀ ਦੇ ਫੁੱਟਬਾਲ ਗ੍ਰਾਊਂਡ 'ਚ ਹੋਣ ਵਾਲੇ ਇਸ ਕੰਸਰਟ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਕੰਸਰਟ ਦੀ ਕੀਮਤ 4000 ਤੋਂ ਲੈ ਕੇ 40,000 ਰੁਪਏ ਤੱਕ ਜਾਂਦੀ ਹੈ। ਲੁਧਿਆਣਾ ਵਿੱਚ ਦਿਲਜੀਤ ਦੁਸਾਂਝ ਦਾ ਇਸ ਸਾਲ ਦਾ ਇਹ ਆਖਰੀ ਟੂਰ ਹੋਵੇਗਾ।
ਮਿੰਟਾਂ 'ਚ ਵਿਕ ਗਏ ਸਾਰੇ ਟਿਕਟ
ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਕੰਸਰਟ ਦੀਆਂ ਟਿਕਟਾਂ ਅੱਜ ਦੁਪਹਿਰ 2 ਵਜੇ ਲਾਈਵ ਹੋ ਚੁੱਕੀਆਂ ਹਨ। ਤੁਸੀਂ Zomato ਲਾਈਵ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ। ਦਿਲਜੀਤ ਦੁਸਾਂਝ ਦੇ ਲੁਧਿਆਣਾ ਟੂਰ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਇਸ ਲਈ ਮਿੰਟਾਂ 'ਚ ਹੀ ਸਾਰੀਆਂ ਟਿਕਟਾਂ ਵਿਕ ਗਈਆਂ। ਮਿਲੀ ਜਾਣਕਾਰੀ ਅਨੁਸਾਰ, ਦਿਲਜੀਤ ਦਾ ਲਾਈਵ ਕੰਸਰਟ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਜਾ ਰਿਹਾ ਹੈ ਅਤੇ ਸੋਮਵਾਰ ਨੂੰ ਕੰਸਰਟ ਨੂੰ ਲੈ ਟੀਮਾਂ ਯੂਨੀਵਰਸਿਟੀ 'ਚ ਦੌਰਾ ਕਰਨ ਵੀ ਪਹੁੰਚੀਆਂ ਸੀ ਅਤੇ ਮੰਗਲਵਾਰ ਨੂੰ ਕੰਸਰਟ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦਿਲਜੀਤ ਦੁਸਾਂਝ ਦੇ ਲੁਧਿਆਣਾ ਟੂਰ ਦਾ ਸਮੇਂ
ਟੀਮਾਂ ਨੇ ਫੁੱਟਬਾਲ ਗ੍ਰਾਊਂਡ 'ਚ ਸਟੇਜ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕੰਸਰਟ 31 ਦਸੰਬਰ ਨੂੰ ਰਾਤ 8:30 ਵਜੇ ਤੋਂ 12 ਵਜੇ ਨਵੇਂ ਸਾਲ ਦੇ ਨਾਲ ਖਤਮ ਹੋਵੇਗਾ। ਤੁਸੀਂ Zomato ਲਾਈਵ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ।
ਟਿਕਟਾਂ ਦੀ ਕੀਮਤ
ਕੰਸਰਟ ਲਈ ਚਾਰ ਤਰ੍ਹਾਂ ਦੀ ਸਟੇਜ ਰੱਖੀ ਗਈ ਹੈ, ਜਿਸ 'ਚ ਲਾਉਂਜ ਟਿਕਟ ਦੀ ਕੀਮਤ 40,000 ਰੁਪਏ, ਫੈਨ ਪਿਟ ਵੈਨਿਊ ਦੀ ਟਿਕਟ ਦੀ ਕੀਮਤ 14,000 ਰੁਪਏ, ਗੋਲਡ ਕੀ ਟਿਕਟ ਦੀ ਕੀਮਤ 8000 ਰੁਪਏ ਅਤੇ ਸਿਲਵਰ ਵੈਨਿਊ ਦੀ ਟਿਕਟ ਦੀ ਕੀਮਤ 4000 ਰੁਪਏ ਰੱਖੀ ਗਈ ਹੈ। 15 ਮਿੰਟਾਂ ਦੇ ਅੰਦਰ ਫੈਨ ਫਿਟ ਅਤੇ ਗੋਲਡ ਵੈਨਿਊ ਦੀਆਂ ਟਿਕਟਾਂ ਭਰ ਗਈਆਂ ਹਨ ਜਦਕਿ ਕੁਝ ਟਿਕਟਾਂ ਲਾਉਂਜ ਅਤੇ ਸਿਲਵਰ ਵੈਨਿਊ ਵਿੱਚ ਰਹਿ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਦਿਲਜੀਤ ਲੁਧਿਆਣਾ ਵਿੱਚ ਕੰਸਰਟ ਤੋਂ ਇੱਕ ਦਿਨ ਪਹਿਲਾ ਪਹੁੰਚਣ ਵਾਲੇ ਹਨ। ਕੰਸਰਟ ਨੂੰ ਲੈ ਕੇ ਪੁਲਿਸ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ:-