ਚੰਡੀਗੜ੍ਹ: ਦੁਨੀਆ ਭਰ ਵਿੱਚ ਅੱਜਕੱਲ੍ਹ ਅਪਣੀ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਹਨ ਗਾਇਕ ਦਿਲਜੀਤ ਦੁਸਾਂਝ, ਜੋ ਜਾਰੀ 'ਦਿਲ-ਲੁਮਿਨਾਤੀ' ਟੂਰ ਲੜ੍ਹੀ ਅਧੀਨ ਜਲਦ ਹੀ ਦਾ ਬਿਊਟੀਫੁੱਲ ਸਿਟੀ ਮੰਨੇ ਜਾਂਦੇ ਚੰਡੀਗੜ੍ਹ 'ਚ ਮੁੜ ਧੂੰਮਾਂ ਪਾਉਣ ਜਾ ਰਹੇ ਹਨ, ਜਿੰਨ੍ਹਾਂ ਦੇ ਵੱਡੇ ਪੱਧਰ ਉੱਪਰ ਹੋਣ ਜਾ ਰਹੇ ਇਸ ਗ੍ਰੈਂਡ ਕੰਸਰਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਆਲਮੀ ਪੱਧਰ ਉੱਪਰ ਨਵੇਂ ਅਯਾਮ ਕਾਇਮ ਕਰ ਰਹੇ ਅਤੇ ਇੰਟਰਨੈਸ਼ਨਲ ਗਾਇਕ ਵਜੋਂ ਵਜ਼ੂਦ ਸਥਾਪਿਤ ਕਰ ਚੁੱਕੇ ਦਿਲਜੀਤ ਦੁਸਾਂਝ ਦਾ ਉਕਤ ਸ਼ੋਅ 14 ਦਸੰਬਰ ਨੂੰ ਆਯੋਜਿਤ ਹੋਣ ਜਾ ਰਿਹਾ ਹੈ, ਜਿਸ ਦਾ ਆਯੋਜਨ ਕਾਫ਼ੀ ਵਿਸ਼ਾਲ ਪੱਧਰ ਅਧੀਨ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਕਾਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਸੰਬੰਧਤ ਪ੍ਰਬੰਧਕਾਂ ਵੱਲੋਂ ਪ੍ਰਗਟਾਈ ਜਾ ਰਹੀ ਹੈ, ਜਿੰਨ੍ਹਾਂ ਅਨੁਸਾਰ ਲੰਮੇਂ ਵਕਫ਼ੇ ਬਾਅਦ ਇਹ ਹੋਣਹਾਰ ਗਾਇਕ ਇਸ ਲਾਈਵ ਕੰਸਰਟ ਦੁਆਰਾ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਇਜ਼ਹਾਰ ਹੁਣੇ ਤੋਂ ਹੀ ਸੋਲਡ ਆਊਟ ਹੋਣ ਵੱਲ ਵੱਧ ਚੁੱਕੇ ਇਸ ਸ਼ੋਅ ਦੀਆਂ ਵਿਕ ਚੁੱਕੀਆਂ ਟਿਕਟਾਂ ਦੀ ਵਿਕਰੀ ਵੀ ਕਰਵਾ ਰਹੀ ਹੈ।
ਇੰਗਲੈਂਡ ਦੇ ਡਬਲਿਨ ਵਿਖੇ ਹੋਣ ਜਾ ਰਹੇ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਗਾਇਕ ਅਤੇ ਦਿਲਜੀਤ ਦੁਸਾਂਝ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ ਉਤੇ ਹਨ, ਜੋ ਗਾਇਕੀ ਅਤੇ ਫਿਲਮੀ ਦੋਨੋਂ ਫ੍ਰੰਟ ਉਪਰ ਲਗਾਤਾਰ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਜਿੱਥੇ ਉਨ੍ਹਾਂ ਦਾ ਦਿਲ ਲੁਮਿਨਾਤੀ ਟੂਰ ਲੋਕਪ੍ਰਿਯਤਾ ਦੀਆਂ ਸਿਖਰਾਂ ਛੂਹ ਰਿਹਾ ਹੈ, ਉਥੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਉਨ੍ਹਾਂ ਦੀ ਧਾਂਕ ਹੋਰ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਸ਼ੁਰੂ ਹੋਣ ਜਾ ਰਹੀਆਂ ਕਈ ਵੱਡੀਆਂ ਬਾਲੀਵੁੱਡ ਫਿਲਮਾਂ ਵੀ ਕਰਵਾ ਰਹੀਆਂ ਹਨ, ਜਿੰਨ੍ਹਾਂ ਦਾ ਨਿਰਮਾਣ ਨਾਮੀ ਗਿਰਾਮੀ ਪ੍ਰੋਡੋਕਸ਼ਨ ਹਾਊਸ ਵੱਲੋਂ ਕੀਤਾ ਜਾ ਰਿਹਾ ਹੈ।
ਕੈਨੇਡਾ, ਅਮਰੀਕਾ ਤੋਂ ਬਾਅਦ ਯੂਨਾਈਟਿਡ ਕਿੰਗਡਮ ਵਿੱਚ ਵੀ ਸ਼ਾਨਦਾਰ ਸ਼ੋਅਜ਼ ਵਿੱਚ ਮੌਜ਼ੂਦਗੀ ਦਰਜ ਕਰਵਾ ਰਹੇ ਦਿਲਜੀਤ ਦੁਸਾਂਝ ਜਲਦ ਹੀ ਸ਼ੂਰੂ ਹੋਣ ਜਾ ਰਹੀ ਬਹੁ-ਚਰਚਿਤ ਹਿੰਦੀ ਸੀਕਵਲ ਫਿਲਮ 'ਬਾਰਡਰ 2' ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਮਲਟੀ-ਸਟਾਰਰ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ, ਜੋ ਉਨ੍ਹਾਂ ਦੀਆਂ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਪੰਜਾਬ 1984' ਜਿਹੀਆਂ ਬਿਹਤਰੀਨ ਫਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ:
- ਲਾਈਵ ਸ਼ੋਅ 'ਚ ਦਿਲਜੀਤ ਦੁਸਾਂਝ ਨੇ ਚੁੰਮਿਆ ਇਸ ਔਰਤ ਦਾ ਮੱਥਾ, ਫਿਰ ਗਾਇਆ ਗੀਤ, ਜਾਣੋ ਕੀ ਹੈ ਗਾਇਕ ਨਾਲ ਇਸ ਦਾ ਰਿਸ਼ਤਾ
- ਮੁੜ ਮੁਸ਼ਕਿਲਾਂ 'ਚ ਦਿਲਜੀਤ ਦੋਸਾਂਝ ਦੀ 'ਪੰਜਾਬ 95', ਸੈਂਸਰ ਬੋਰਡ ਨੇ ਫਿਲਮ ਦੇ 120 ਸੀਨਜ਼ ਉੱਤੇ ਕੱਟ ਲਾਉਣ ਦੇ ਦਿੱਤੇ ਨਿਰਦੇਸ਼
- ਦਿਲਜੀਤ ਦੌਸਾਂਝ ਦਾ ਦਿੱਲੀ ਵਿੱਚ ਐਕਸਟਰਾ ਸ਼ੋਅ, ਜਲਦ ਉਪਲਬਧ ਹੋਣਗੀਆਂ ਇਸ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਲਈ ਵੀ Dil-Luminati ਟੂਰ ਦੀਆਂ ਟਿਕਟਾਂ