ETV Bharat / entertainment

WATCH: ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ, ਮਿਲੇ ਗਲੇ ਤੇ ਕਿਹਾ - ਪੰਜਾਬੀ ਆ ਗਏ ... - Canadian PM Diljit Dosanjh Video

author img

By ETV Bharat Punjabi Team

Published : Jul 15, 2024, 11:13 AM IST

Updated : Jul 15, 2024, 2:06 PM IST

Canadian PM Trudeau Met Diljit On Stage Video: ਪੰਜਾਬੀ ਜਿੱਥੇ ਵੀ ਜਾਣ, ਇਤਿਹਾਸ ਰਚ ਜਾਂਦੇ ਹਨ। ਅਜਿਹਾ ਹੀ ਕੁਝ ਇੱਕ ਵਾਰ ਮੁੜ ਹੋਇਆ, ਜਦੋਂ ਕੈਨੇਡਾ ਦੇ ਪੀਐਮ ਜਸਟਿਨ ਖੁਦ ਦਿਲਜੀਤ ਨੂੰ ਲਾਈਵ ਸ਼ੋਅ ਵਿੱਚ ਮਿਲਣ ਪਹੁੰਚੇ। ਇਸ ਮੌਕੇ ਜਸਟਿਨ ਟਰੂਡੋ ਨੇ ਨਾ ਸਿਰਫ਼ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ, ਸਗੋਂ ਦਿਲਜੀਤ ਨੂੰ ਗੱਲ ਲਾਇਆ ਅਤੇ ਕਹਿ ਦਿੱਤੀ ਇਹ ਗੱਲ ... ਪੜ੍ਹੋ ਪੂਰੀ ਖ਼ਬਰ।

PM Trudeau Met Diljit
ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ (Etv Bharat)
ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ (Etv Bharat (ਵੀਡੀਓ ਸਰੋਤ : ਇੰਸਟਾਗ੍ਰਾਮ @diljitdosanjh))

ਟਰਾਂਟੋ/ਕੈਨੇਡਾ: ਇੰਟਰਨੈਸ਼ਨਲ ਪੱਧਰ 'ਤੇ ਸਨਸਨੀ ਬਣਦੇ ਜਾ ਰਹੇ ਪੰਜਾਬੀ ਸਟਾਰ ਗਾਇਕ ਦਿਲਜੀਤ ਦੋਸਾਂਝ ਦੇ ਸਿਤਾਰੇ ਅੱਜਕਲ੍ਹ ਪੂਰੀ ਬੁਲੰਦੀਆਂ ਉੱਤੇ ਹਨ। ਜਿਸ ਦਾ ਇਜ਼ਹਾਰ ਉਨਾਂ ਦੇ ਬੀਤੀ ਕੈਨੇਡਾ ਵਿਖੇ ਸੰਪੰਨ ਹੋਏ ਗ੍ਰੈਂਡ ਸ਼ੋਅ ਨੇ ਭਲੀਭਾਂਤ ਦਿੱਤਾ ਹੈ ਜਿਸ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਚੇਚੀ ਸ਼ਿਰਕਤ ਕੀਤੀ। ਟਰਾਂਟੋ ਦੇ ਰੋਜਰਸ ਸਟੇਡੀਅਮ ਵਿਖੇ ਆਯੋਜਿਤ ਹੋਇਆ ਇਹ ਸ਼ਾਨਦਾਰ ਸੋਅ ਸੋਲਡ ਆਊਟ ਰਿਹਾ, ਜੋ ਹਜਾਰਾਂ ਦਰਸ਼ਕਾਂ ਦੀ ਹਾਜ਼ਰੀ ਨਾਲ ਲਬਰੇਜ ਰਿਹਾ ਅਤੇ ਇਸ ਦਾ ਆਨੰਦ ਮਾਣਨ ਵਾਲਿਆ ਵਿਚ ਵੱਡੀ ਗਿਣਤੀ ਵਿਦੇਸ਼ੀਆਂ ਦੀ ਰਹੀ।

PM Trudeau Met Diljit
ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ (ਇੰਸਟਾਗ੍ਰਾਮ)

ਸੱਤ ਸੁਮੰਦਰ ਪਾਰ ਦੀ ਇਸ ਧਰਤੀ 'ਤੇ ਕਿਸੇ ਵਡਆਕਾਰੀ ਸਟੇਡੀਅਮ ਵਿਖੇ ਆਯੋਜਿਤ ਹੋਣ ਵਾਲਾ ਦਿਲਜੀਤ ਦੋਸਾਂਝ ਦਾ ਇਹ ਲਗਾਤਾਰ ਦੂਜਾ ਅਜਿਹਾ ਲਾਈਵ ਕੰਸਰਟ ਰਿਹਾ , ਜਿਸ ਨੇ ਇਕ ਵਾਰ ਫਿਰ ਨਵੇ ਦਿਸਹਿੱਦੇ ਸਿਰਜ ਇਸ ਹੋਣਹਾਰ ਗਾਇਕ ਨੂੰ ਦੁਨੀਆ-ਭਰ ਦੇ ਉਚ ਸ਼੍ਰੇਣੀ ਸਟਾਰਜ ਵਿਚ ਸਭ ਤੋਂ ਮੂਹਰੇ ਲਿਆ ਖੜਾ ਕੀਤਾ ਹੈ। ਇਸ ਪ੍ਰਤੀ ਦੀਵਾਨਗੀ ਅਤੇ ਪ੍ਰਸੰਸਕ ਘੇਰਾ ਸਾਰੀਆਂ ਹੱਦਾ ਬੰਨ੍ਹੇ ਪਾਰ ਕਰਦਾ ਜਾ ਰਿਹਾ ਹੈ।

ਦਿਲਜੀਤ ਨੇ ਸਾਂਝੀ ਕੀਤੇ ਖਾਸ ਪਲ: ਪੰਜਾਬੀ ਗਾਇਕ ਦਿਲਜੀਤ ਨੇ ਸ਼ੋਅ ਦੌਰਾਨ ਕੈਨੇਡੀਅਨ ਪੀਐਮ ਨਾਲ ਹੋਈ ਮੁਲਾਕਾਤ ਦੇ ਯਾਦਗਾਰ ਪਲਾਂ ਨੂੰ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਜਸਟਿਨ ਟਰੂਡੋ ਨੇ ਨਾ ਸਿਰਫ਼ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ, ਸਗੋਂ ਦਿਲਜੀਤ ਨੂੰ ਗੱਲ ਲਾਇਆ ਅਤੇ ਕਿਹਾ - ਪੰਜਾਬੀ ਆ ਗਏ ...! ਦਿਲਜੀਤ ਦੁਸਾਂਝ ਨੇ ਲਿਖਿਆ ਕਿ ਇਹ ਪਲ ਬੇਹਦ ਯਾਦਗਾਰ ਰਿਹਾ ਹੈ।

PM Trudeau Met Diljit
ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ ਟਰੂਡੋ (ਇੰਸਟਾਗ੍ਰਾਮ)

ਜਦੋਂ ਪਹੁੰਚੇ ਕੈਨੇਡਾ ਦੇ ਪੀਐਮ: ਸੰਗੀਤ ਅਤੇ ਸਿਨੇਮਾਂ ਖਿੱਤੇ ਵਿਚ ਗਲੋਬਲੀ ਉਚਾਈਆਂ ਛੂਹ ਰਹੇ ਇਸ ਮਾਣਮੱਤੇ ਫਨਕਾਰ ਦਾ ਉਕਤ ਸੋਅ ਇਸ ਲਈ ਵੀ ਨਵੇਂ ਅਯਾਮ ਸਿਰਜ ਗਿਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਸ ਵਿੱਚ ਸ਼ਾਨਦਾਰ ਆਮਦ ਹੋਈ, ਜਿੰਨਾਂ ਜਿਹੀ ਪ੍ਰਭਾਵੀ ਸ਼ਖਸ਼ੀਅਤ ਦਾ ਅਤਿ ਮਸ਼ਰੂਫੀਅਤ ਭਰੇ ਸ਼ਡਿਊਲ ਵਿਚੋ ਸਮਾਂ ਕੱਢ ਕੇ ਇੱਥੇ ਆਉਣਾ ਨਾ ਕੇਵਲ ਦਿਲਜੀਤ ਦੋਸਾਂਝ ਲਈ ਯਾਦਗਾਰੀ ਰਿਹਾ, ਸਗੋ ਦਰਸ਼ਕਾਂ ਲਈ ਵੀ ਬਹੁਤ ਸੁਖਦ ਪਲ ਰਹੇ, ਜੋ ਅਪਣੀਆਂ ਜੜਾ ਅਤੇ ਮਿੱਟੀ ਨਾਲ ਜੁੜੇ ਇਸ ਉਮਦਾ ਗਾਇਕ ਨੂੰ ਇਹ ਸਿਖਰ ਹੰਢਾਉਦਿਆ ਵੇਖ ਕਾਫ਼ੀ ਮਾਣ ਮਹਿਸੂਸ ਕਰ ਰਹੇ ਸਨ।

PM Trudeau Met Diljit
ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ 'ਚ ਪਹੁੰਚੇ ਕੈਨੇਡਾ ਦੇ ਪੀਐਮ (ਇੰਸਟਾਗ੍ਰਾਮ)

ਦਿਲਜੀਤ ਦੁਸਾਂਝ ਨੇ ਇਨ੍ਹਾਂ ਖਾਸ ਪਲਾਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੀ ਸ਼ੇਅਰ ਕੀਤਾ ਹੈ। ਜਿੰਮੀ ਫੈਲਨ ਦੇ 'ਦਾ ਟੂਨਾਇਟ ਸੋਅ' ਵਿਚ ਸਫਲ ਉਪ-ਸਥਿਤੀ ਤੋਂ ਬਾਅਦ ਇਸ ਦੇਸੀ ਰੋਕਸਟਾਰ ਦੀ ਬੈਕ ਟੂ ਬੈਕ ਇਹ ਦੂਜੀ ਅਤੇ ਅਜਿਹੀ ਵੱਡੀ ਇੰਟਰਨੈਸ਼ਨਲ ਪ੍ਰਾਪਤੀ ਰਹੀ , ਜਿਸ ਨੇ ਉਸ ਨੂੰ ਅਜਿਹੇ ਉਚਕੋਟੀ ਮੁਕਾਮ ਤੇ ਲਿਆ ਖੜਾ ਕੀਤਾ ਹੈ , ਜਿੱਥੋ ਕੋਈ ਦੂਸਰਾ ਸਾਨੀ ਨਜ਼ਰ ਨਹੀ ਆ ਰਿਹਾ।

ਫ਼ਿਲਮ 'ਜੱਟ ਐਂਡ ਜੂਲੀਅਟ 3' ਵੀ ਕਰ ਰਹੀ ਕਮਾਈ: ਪੰਜਾਬ ਤੋਂ ਲੈ ਕੇ ਦੁਨੀਆਂ ਭਰ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣ ਚੁੱਕੇ ਦਿਲਜੀਤ ਦੋਸਾਂਝ ਸੰਗੀਤ ਦੇ ਨਾਲ ਫਿਲਮੀ ਖਿੱਤੇ ਵਿਚ ਨਵੇੰ ਰਿਕਾਰਡ ਕਾਇਮ ਜਾ ਕਰਦੇ ਜਾ ਰਹੇ ਹਨ, ਜਿਨ੍ਹਾਂ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਜੱਟ ਐਂਡ ਜੂਲੀਅਟ 3' ਵੀ ਬਾਕਸ ਆਫਿਸ ਤੇ ਨਵੇਂ ਰਿਕਾਰਡ ਕਾਇਮ ਕਰਦੀ ਜਾ ਰਹੀ ਹੈ, ਜਿਸ ਦੀ ਅਪਾਰ ਕਾਮਯਾਬੀ ਬਾਅਦ ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮ ਇੰਡਸਟਰੀ ਦੇ ਵੱਡੇ ਪ੍ਰੋਡੋਕਸ਼ਨਜ ਹਾਊਸ ਵੀ ਇਸ ਆਹਲਾ ਫਨਕਾਰ ਅਤੇ ਗਾਇਕ ਨਾਲ ਪ੍ਰੋਜੈਕਟਸ ਕਰਨ ਲਈ ਕਾਫ਼ੀ ਉਤਾਵਲੇ ਨਜ਼ਰ ਆ ਰਹੇ ਹਨ।

Last Updated : Jul 15, 2024, 2:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.