ETV Bharat / entertainment

'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਤੋਂ ਬਾਅਦ ਦਿਲਜੀਤ ਦੀ ਨਵੀਂ ਫਿਲਮ ਦਾ ਐਲਾਨ, ਸ਼ੂਟਿੰਗ ਜਲਦ ਹੋਵੇਗੀ ਸ਼ੁਰੂ - film Sardaarji 3 - FILM SARDAARJI 3

Punjabi Film Sardaarji 3: ਹਾਲ ਹੀ ਵਿੱਚ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ 'ਸਰਦਾਰਜੀ 3' ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ, ਇਹ ਫਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ।

Punjabi film Sardaarji 3
Punjabi film Sardaarji 3 (getty+instagram)
author img

By ETV Bharat Entertainment Team

Published : Jul 24, 2024, 12:22 PM IST

Updated : Jul 24, 2024, 12:39 PM IST

ਚੰਡੀਗੜ੍ਹ: 'ਜੱਟ ਐਂਡ ਜੂਲੀਅਟ 3' ਦੀ ਸੁਪਰ-ਡੁਪਰ ਸਫਲਤਾ ਤੋਂ ਬਾਅਦ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅਤੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਅਪਣੀ ਇੱਕ ਹੋਰ ਚਰਚਿਤ ਪੰਜਾਬੀ ਫਿਲਮ ਦੇ ਸੀਕਵਲ 'ਸਰਦਾਰਜੀ 3' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਵਾਈਟ ਹਿੱਲ ਸਟੂਡਿਓਜ਼' ਅਤੇ 'ਸਟੋਰੀ ਟਾਈਮ ਪ੍ਰੋਡਕਸ਼ਨ' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਮੰਨੋਰੰਜਕ ਫਿਲਮ ਦਾ ਨਿਰਮਾਣ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਕਰ ਰਹੇ ਹਨ, ਜਿੰਨ੍ਹਾਂ ਅਨੁਸਾਰ ਫਿਲਮ ਦੇ ਨਿਰਦੇਸ਼ਕ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਐਲਾਨ ਜਲਦ ਕਰ ਦਿੱਤਾ ਜਾਵੇਗਾ।

'ਵਾਈਟ ਹਿੱਲ ਸਟੂਡਿਓਜ਼' ਅਤੇ ਫਿਲਮ ਡਿਸਟਰੀਬਿਊਸ਼ਨ ਵੱਲੋਂ 27 ਜੂਨ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਨੂੰ ਇਸ ਵਾਰ ਹੋਰ ਬਿੱਗ ਸੈਟਅੱਪ ਅਧੀਨ ਬਣਾਇਆ ਜਾ ਰਿਹਾ ਹੈ, ਜਿਸ ਅਧੀਨ ਪ੍ਰੀ-ਪ੍ਰੋਡਕਸ਼ਨ ਤਿਆਰੀਆਂ ਨੂੰ ਅੰਜ਼ਾਮ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਸਾਲ 2015 ਵਿੱਚ ਰਿਲੀਜ਼ ਹੋਈ 'ਸਰਦਾਰਜੀ' ਅਤੇ ਸਾਲ 2016 'ਚ ਸਾਹਮਣੇ ਆਈ 'ਸਰਦਾਰ ਜੀ 2' ਦੇ ਤੀਸਰੇ ਭਾਗ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਇਹ ਫਿਲਮ, ਜਿੰਨ੍ਹਾਂ ਦੋਹਾਂ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਚੌਹਾਨ ਵੱਲੋਂ ਕੀਤਾ ਗਿਆ ਸੀ, ਜੋ ਹਾਲ ਹੀ ਵਿੱਚ ਸੋਨੀ ਲਿਵ ਉਤੇ ਸਟ੍ਰੀਮ ਹੋਈ ਚਰਚਿਤ ਵੈੱਬ ਸੀਰੀਜ਼ 'ਚਮਕ' ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸੁਰਖੀਆਂ ਵਿੱਚ ਬਣੇ ਹੋਏ ਹਨ, ਹਾਲਾਂਕਿ ਉਕਤ ਤੀਸਰੇ ਭਾਗ ਦਾ ਉਹ ਹੀ ਨਿਰਦੇਸ਼ਨ ਕਰਨਗੇ ਜਾਂ ਫਿਰ ਕਮਾਂਡ 'ਜੱਟ ਐਂਡ ਜੂਲੀਅਟ 3' ਨਾਲ ਟੌਪ-ਮੋਸਟ ਅਤੇ ਦਿਲਜੀਤ ਦੁਸਾਂਝ ਦੇ ਪਸੰਦ ਦੇ ਨਿਰਦੇਸ਼ਕਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋਏ ਜਗਦੀਪ ਸਿੱਧੂ ਹੱਥ ਹੀ ਇਹ ਕਮਾਂਡ ਦਿੱਤੀ ਜਾਵੇਗੀ, ਇਸ ਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਹੋ ਪਾਵੇਗਾ।

ਪੰਜਾਬੀ ਸਿਨੇਮਾ ਦੀ ਇਸ ਵਰ੍ਹੇ ਦੌਰਾਨ ਸਾਹਮਣੇ ਆਈ ਵੱਡੀ ਅਤੇ ਬਲਾਕ ਬਸਟਰ ਫਿਲਮ ਵਜੋਂ ਮੌਜ਼ੂਦਗੀ ਦਰਜ ਕਰਵਾ ਰਹੀ 'ਜੱਟ ਐਂਡ ਜੂਲੀਅਟ 3' ਹਾਲੇ ਤੱਕ ਵੀ ਬਾਕਸ ਆਫਿਸ ਉਤੇ ਛਾਈ ਹੋਈ ਹੈ, ਜੋ 100 ਕਰੋੜੀ ਅੰਕੜਾ ਬਾਅਦ ਹੋਰ ਨਵੇਂ ਅਯਾਮ ਕਾਇਮ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਜਿਸ ਦੀ ਇਸ ਸ਼ਾਨਮੱਤੀ ਕਾਮਯਾਬੀ ਬਾਅਦ ਦਿਲਜੀਤ ਦੁਸਾਂਝ ਦੀ ਐਲਾਨ ਹੋਈ ਉਕਤ ਪਹਿਲੀ ਨਵੀਂ ਪੰਜਾਬੀ ਫਿਲਮ ਹੈ, ਜਿਸ ਦੀ ਪਹਿਲੀ ਝਲਕ ਵੀ ਜਾਰੀ ਕਰ ਦਿੱਤੀ ਗਈ ਹੈ।

Last Updated : Jul 24, 2024, 12:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.