ETV Bharat / entertainment

'ਜੱਟ ਐਂਡ ਜੂਲੀਅਟ 3' ਨਾਲ 10 ਸਾਲ ਬਾਅਦ ਵਾਪਿਸ ਆਉਣਗੇ ਦਿਲਜੀਤ ਦੁਸਾਂਝ-ਨੀਰੂ ਬਾਜਵਾ, ਦੇਖੋ ਪੋਸਟਰ ਸ਼ੂਟ ਦੀ BTS ਵੀਡੀਓ - Jatt and Juliet 3 BTS clip - JATT AND JULIET 3 BTS CLIP

Jatt And Juliet 3: ਹਾਲ ਹੀ ਵਿੱਚ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਫਿਲਮ 'ਜੱਟ ਐਂਡ ਜੂਲੀਅਟ 3' ਦੇ ਪੋਸਟਰ ਸ਼ੂਟ ਦੀ ਬੀਟੀਐਸ ਵੀਡੀਓ ਸਾਂਝੀ ਕੀਤੀ ਹੈ।

Jatt And Juliet 3
Jatt And Juliet 3
author img

By ETV Bharat Entertainment Team

Published : Apr 9, 2024, 1:28 PM IST

ਮੁੰਬਈ: ਪੰਜਾਬੀ ਸਟਾਰ ਦਿਲਜੀਤ ਦੁਸਾਂਝ ਨੇ ਬਹੁਤ ਉਡੀਕੀ ਜਾ ਰਹੀ ਫਿਲਮ 'ਜੱਟ ਐਂਡ ਜੂਲੀਅਟ 3' ਦੇ ਪੋਸਟਰ ਸ਼ੂਟ ਦੀ ਇੱਕ ਪਰਦੇ ਦੇ ਪਿੱਛੇ ਦੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਜੀ ਹਾਂ...ਇੰਸਟਾਗ੍ਰਾਮ 'ਤੇ ਜਾ ਕੇ ਦੁਸਾਂਝ ਨੇ ਆਪਣੇ ਆਪ ਨੂੰ ਸਹਿ-ਸਟਾਰ ਨੀਰੂ ਬਾਜਵਾ ਦੇ ਨਾਲ ਪੇਸ਼ ਕਰਦੇ ਹੋਏ ਪਿਆਰੀ ਫ੍ਰੈਂਚਾਇਜ਼ੀ 'ਤੇ ਆਪਣੀ ਵਾਪਸੀ ਨੂੰ ਮਜ਼ਬੂਤ ਕਰਦੇ ਹੋਏ ਇੱਕ ਜਾਨਦਾਰ ਵੀਡੀਓ ਸਾਂਝੀ ਕੀਤੀ ਹੈ।

ਕਲਿੱਪ ਵਿੱਚ ਜੋੜੀ ਨੂੰ ਦਿਖਾਇਆ ਗਿਆ ਹੈ, ਜਿਸ ਵਿੱਚ ਦੁਸਾਂਝ ਨੇ ਬੈਕਗ੍ਰਾਉਂਡ ਵਿੱਚ ਵਿਅੰਗਾਤਮਕ ਟਿੱਪਣੀ ਦੁਆਰਾ ਆਪਣੇ ਹਾਸੇ ਨੂੰ ਸ਼ਾਮਲ ਕੀਤਾ ਹੈ। ਬੀਟੀਐਸ ਫੁਟੇਜ ਆਉਣ ਵਾਲੀ ਫਿਲਮ ਦੀ ਇੱਕ ਦਿਲਚਸਪ ਝਲਕ ਪੇਸ਼ ਕਰਦੀ ਹੈ, ਜੋ ਕਿ ਦੁਸਾਂਝ ਅਤੇ ਬਾਜਵਾ ਵਿਚਕਾਰ ਕੈਮਿਸਟਰੀ ਅਤੇ ਦੋਸਤੀ ਵੱਲ ਸੰਕੇਤ ਕਰਦੀ ਹੈ।

ਵੀਡੀਓ ਵਿੱਚ ਅਦਾਕਾਰ ਪੁਲਿਸ ਦੀ ਵਰਦੀ ਵਿੱਚ ਇੱਕ ਪੋਜ਼ ਵੀ ਮਾਰਦੇ ਨਜ਼ਰ ਆਉਂਦੇ ਹਨ ਅਤੇ ਇੱਕ ਦਿਲਚਸਪ ਕਹਾਣੀ ਵੱਲ ਇਸ਼ਾਰਾ ਕਰਦੇ ਹਨ, ਜਿਸ ਦੀ ਦਰਸ਼ਕ ਉਡੀਕ ਕਰ ਰਹੇ ਹਨ। ਉਲੇਖਯੋਗ ਹੈ ਕਿ ਦੁਸਾਂਝ ਆਪਣੀ ਬਹੁਮੁਖੀ ਪ੍ਰਤਿਭਾ ਲਈ ਮਸ਼ਹੂਰ ਹਨ, ਹਾਲ ਹੀ ਵਿੱਚ ਉਹਨਾਂ ਨੂੰ 'ਕਰੂ' ਵਿੱਚ ਇੱਕ ਕਸਟਮ ਅਫਸਰ ਜੈਵੀਰ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ ਸੀ। 'ਜੱਟ ਐਂਡ ਜੂਲੀਅਟ 3' ਦੇ ਨਾਲ ਉਹ ਇੱਕ ਵਾਰ ਫਿਰ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ।

ਇਸ ਤੋਂ ਇਲਾਵਾ ਦੁਸਾਂਝ 'ਅਮਰ ਸਿੰਘ ਚਮਕੀਲਾ' ਦੀ ਰਿਲੀਜ਼ ਲਈ ਤਿਆਰ ਹਨ, ਜੋ ਕਿ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਪ੍ਰੀਮੀਅਰ ਹੋਣ ਵਾਲੀ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਪਰਿਣੀਤੀ ਚੋਪੜਾ ਉਹਨਾਂ ਦੇ ਨਾਲ ਅਭਿਨੈ ਕਰਦੀ ਨਜ਼ਰੀ ਪਏਗੀ।

ਇਸ ਦੌਰਾਨ ਨੀਰੂ ਬਾਜਵਾ ਨੇ ਹਾਲ ਹੀ ਵਿੱਚ ਰਿਲੀਜ਼ ਹੋਈ 'ਕ੍ਰਾਈਮ' ਅਤੇ 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਵਿੱਚ ਆਪਣੀ ਅਦਾਕਾਰੀ ਲਈ ਪ੍ਰਸ਼ੰਸਾ ਖੱਟੀ ਹੈ, ਇੱਕ ਹੋਰ ਰੋਮਾਂਟਿਕ ਫਿਲਮ 'ਸ਼ਾਯਰ' ਨਾਲ ਉਹ ਸਿਲਵਰ ਸਕ੍ਰੀਨ 'ਤੇ ਦਸਤਕ ਦੇਣ ਲਈ ਤਿਆਰ ਹੈ। ਜਿਸ ਵਿੱਚ ਅਦਾਕਾਰਾ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦੇ ਨਾਲ ਆਪਣੇ ਦਿਲਕਸ਼ ਬਿਰਤਾਂਤ ਅਤੇ ਮਨਮੋਹਕ ਕੈਮਿਸਟਰੀ ਨਾਲ ਦਰਸ਼ਕਾਂ ਨੂੰ ਲੁਭਾਉਣ ਦਾ ਵਾਅਦਾ ਕਰਦੀ ਹੈ। ਇਹ ਫਿਲਮ 19 ਅਪ੍ਰੈਲ 2024 ਨੂੰ ਰਿਲੀਜ਼ ਹੋਣ ਵਾਲੀ ਹੈ।

ਤੁਹਾਨੂੰ ਦੱਸ ਦੇਈਏ ਕਿ 'ਜੱਟ ਐਂਡ ਜੂਲੀਅਟ' ਗਾਥਾ ਬਹੁਤ ਸਫ਼ਲ ਰਹੀ ਹੈ, ਜਿਸ ਨੇ ਰੁਮਾਂਸ, ਕਾਮੇਡੀ ਅਤੇ ਡਰਾਮੇ ਦੇ ਸੁਮੇਲ ਨਾਲ ਦਰਸ਼ਕਾਂ ਨੂੰ ਮੋਹ ਲਿਆ ਹੈ। ਫਰੈਂਚਾਇਜ਼ੀ ਆਪਣੇ ਪਿਆਰੇ ਕਿਰਦਾਰਾਂ ਅਤੇ ਦਿਲਚਸਪ ਕਹਾਣੀ ਲਈ ਜਾਣੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.