ਹੈਦਰਾਬਾਦ: ਤਾਮਿਲ ਫਿਲਮਾਂ ਦੇ ਸੁਪਰਸਟਾਰ ਧਨੁਸ਼ ਇਨ੍ਹੀਂ ਦਿਨੀਂ ਆਪਣੀ ਬਾਲਗ ਸ਼੍ਰੇਣੀ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਰਾਯਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ 'ਰਾਯਨ' 26 ਜੁਲਾਈ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਸੀ। ਫਿਲਮ 'ਰਾਯਨ' ਨੇ ਇੱਕ ਹਫਤੇ 'ਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਅੱਜ 2 ਅਗਸਤ ਨੂੰ 'ਰਾਯਨ' ਆਪਣੀ ਰਿਲੀਜ਼ ਦੇ 8ਵੇਂ ਦਿਨ ਵਿੱਚ ਹੈ। ਇਸ ਦੌਰਾਨ ਫਿਲਮ 'ਰਾਯਨ' ਨੂੰ ਲੈ ਕੇ ਚੰਗੀ ਖਬਰ ਆਈ ਹੈ। ਫਿਲਮ 'ਰਾਯਨ' ਨੂੰ ਆਸਕਰ ਲਾਇਬ੍ਰੇਰੀ ਵਿੱਚ ਥਾਂ ਮਿਲੀ ਹੈ।
ਮੇਕਰਸ ਨੇ ਸ਼ੇਅਰ ਕੀਤੀ ਖੁਸ਼ਖਬਰੀ: ਫਿਲਮ 'ਰਾਯਨ' ਦੇ ਨਿਰਮਾਤਾ 'ਸਨ ਪਿਕਚਰਜ਼' ਨੇ ਆਪਣੇ ਆਫੀਸ਼ੀਅਲ ਪੇਜ 'ਤੇ ਧਨੁਸ਼ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ 'ਸਨ ਪਿਕਚਰਜ਼' ਨੇ ਲਿਖਿਆ ਹੈ, 'ਰਾਯਨ' ਦੇ ਸਕਰੀਨਪਲੇ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੀ ਲਾਇਬ੍ਰੇਰੀ ਵਿੱਚ ਜਗ੍ਹਾਂ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਆਸਕਰ ਲਾਇਬ੍ਰੇਰੀ ਵਿੱਚ ਜਗ੍ਹਾਂ ਬਣਾ ਚੁੱਕੀਆਂ ਹਨ।
#Raayan screenplay has been selected to be a part of the library of the Academy of Motion Picture Arts and Sciences.#RaayanMegaBlockbuster in cinemas near you!@dhanushkraja @arrahman @iam_SJSuryah @selvaraghavan @kalidas700 @sundeepkishan @prakashraaj @officialdushara… pic.twitter.com/wcZnAOdo0y
— Sun Pictures (@sunpictures) August 2, 2024
'ਰਾਯਨ' ਦਾ ਪਹਿਲੇ ਹਫਤੇ ਦਾ ਕਲੈਕਸ਼ਨ: 'ਰਾਯਨ' ਨੇ 16.50 ਕਰੋੜ ਰੁਪਏ ਇਕੱਠੇ ਕੀਤੇ। ਦੂਜੇ ਦਿਨ 16.75 ਕਰੋੜ, ਤੀਜੇ ਦਿਨ 18.75 ਕਰੋੜ, ਚੌਥੇ ਦਿਨ 7 ਕਰੋੜ, ਪੰਜਵੇਂ ਦਿਨ 5.75 ਕਰੋੜ, ਛੇਵੇਂ ਦਿਨ 5 ਕਰੋੜ ਅਤੇ ਸੱਤਵੇਂ ਦਿਨ 4.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇੱਕ ਹਫ਼ਤੇ ਵਿੱਚ 'ਰਾਯਨ' ਦੀ ਕੁੱਲ ਕਮਾਈ 74 ਕਰੋੜ ਰੁਪਏ ਰਹੀ ਹੈ। 'ਰਾਯਨ' ਨੇ ਤਾਮਿਲ ਵਿੱਚ 49 ਕਰੋੜ ਰੁਪਏ, ਆਂਧਰਾ ਪ੍ਰਦੇਸ਼/ਤੇਲੰਗਾਨਾ ਵਿੱਚ 11 ਕਰੋੜ ਰੁਪਏ, ਕਰਨਾਟਕ ਵਿੱਚ 7 ਕਰੋੜ ਰੁਪਏ, ਕੇਰਲਾ ਵਿੱਚ 4.50 ਕਰੋੜ ਰੁਪਏ ਦੇ ਇਲਾਵਾ ਪੂਰੇ ਭਾਰਤ ਵਿੱਚ 2.50 ਕਰੋੜ ਰੁਪਏ ਦੀ ਕੁੱਲ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ 'ਚ 100 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ।
ਆਸਕਰ ਲਾਇਬ੍ਰੇਰੀ 'ਚ ਨੇ ਇਹ ਭਾਰਤੀ ਫਿਲਮਾਂ: 'ਰਾਯਨ' ਤੋਂ ਪਹਿਲਾਂ ਕਈ ਭਾਰਤੀ ਫਿਲਮਾਂ ਆਸਕਰ ਲਾਇਬ੍ਰੇਰੀ 'ਚ ਜਗ੍ਹਾਂ ਬਣਾ ਚੁੱਕੀਆਂ ਹਨ। ਇਨ੍ਹਾਂ ਵਿੱਚ ਮਨੋਜ ਬਾਜਪਾਈ ਦੀ ਜ਼ੋਰਮ, ਰਿਤਿਕ ਰੌਸ਼ਨ ਦੀ ਗੁਜ਼ਾਰਿਸ਼, ਸ਼ਾਹਰੁਖ ਖਾਨ ਦੀ ਚੱਕ ਦੇ ਇੰਡੀਆ ਅਤੇ ਦੇਵਦਾਸ, ਕਪਿਲ ਸ਼ਰਮਾ ਦੀ ਜਗਿਵਾਟੋ ਸ਼ਾਮਲ ਹਨ।
ਆਸਕਰ ਲਾਇਬ੍ਰੇਰੀ ਵਿੱਚ ਹੋਰ ਭਾਰਤੀ ਫਿਲਮਾਂ:
- ਕਭੀ ਅਲਵਿਦਾ ਨਾ ਕਹਿਨਾ (ਸ਼ਾਹਰੁਖ ਖਾਨ)
- ਐਕਸ਼ਨ ਰੀਪਲੇਅ (ਅਕਸ਼ੈ ਕੁਮਾਰ)
- ਰਾਜਨੀਤੀ (ਰਣਬੀਰ ਕਪੂਰ ਅਤੇ ਕੈਟਰੀਨਾ ਕੈਫ)
- ਦਿ ਵੈਕਸੀਨ ਵਾਰ (ਵਿਵੇਕ ਅਗਨੀਹੋਤਰੀ)
- ਆਰ...ਰਾਜਕੁਮਾਰ (ਸ਼ਾਹਿਦ ਕਪੂਰ)
- ਹੈਪੀ ਨਿਊ ਈਅਰ (ਸ਼ਾਹਰੁਖ ਖਾਨ)
- ਸਲਾਮ ਨਮਸਤੇ (ਸੈਫ ਅਲੀ ਖਾਨ)
- ਯੁਵਰਾਜ (ਸਲਮਾਨ ਖਾਨ)
- ਬੇਬੀ (ਅਕਸ਼ੈ ਕੁਮਾਰ)
- ਸਨਾ ਮਕਬੂਲ ਜਾਂ ਨੇਜ਼ੀ? ਜਾਣੋ ਕਿਸ ਨੇ ਜਿੱਤੀ ਬਿੱਗ ਬੌਸ OTT 3 ਦੀ ਟਰਾਫੀ ਅਤੇ 25 ਲੱਖ ਰੁਪਏ - Bigg Boss OTT 3 Grand Finale Winner
- ਅੱਛਾ ਤਾਂ ਇਹ ਹੈ ਸਰਗੁਣ ਮਹਿਤਾ ਦੇ ਪਸੰਦ ਦਾ ਨਿਰਦੇਸ਼ਕ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ - Sargun Mehta
- ਸਿਨੇਮਾਘਰਾਂ ਵਿੱਚ ਤਬਾਹੀ ਮਚਾਉਣ ਲਈ ਤਿਆਰ ਪੰਜਾਬੀ ਫਿਲਮ 'ਹਾਏ ਬੀਬੀਏ ਕਿਥੇ ਫਸ ਗਏ', ਪਹਿਲਾਂ ਗੀਤ ਜਲਦ ਹੋਵੇਗਾ ਰਿਲੀਜ਼ - Haye Bibiye Kithe Fas Gaye