ETV Bharat / entertainment

ਬਲੈਕ ਐਂਡ ਵ੍ਹਾਈਟ ਪਹਿਰਾਵੇ 'ਚ ਏਅਰਪੋਰਟ 'ਤੇ ਦਿਖੀ ਦੀਪਿਕਾ ਪਾਦੂਕੋਣ, ਬੇਬੀ ਬੰਪ ਸੰਭਾਲਦੀ ਨਜ਼ਰ ਆਈ 'ਪਦਮਾਵਤੀ' - Deepika Padukone

Mom to be Deepika Padukone: ਦੀਪਿਕਾ ਪਾਦੂਕੋਣ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੇ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਸੰਭਾਲਦੀ ਨਜ਼ਰੀ ਪਈ।

Etv Bharat
Etv Bharat
author img

By ETV Bharat Entertainment Team

Published : Mar 15, 2024, 3:57 PM IST

ਮੁੰਬਈ: ਬਾਲੀਵੁੱਡ ਦੀ 'ਪਦਮਾਵਤੀ' ਦੀਪਿਕਾ ਪਾਦੂਕੋਣ ਚਾਲੂ ਸਾਲ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਹਾਲ ਹੀ 'ਚ ਅਦਾਕਾਰਾ ਆਪਣੇ ਸਟਾਰ ਪਤੀ ਰਣਵੀਰ ਸਿੰਘ ਨਾਲ ਸੋਸ਼ਲ ਮੀਡੀਆ 'ਤੇ ਆਈ ਸੀ ਅਤੇ ਖੁਲਾਸਾ ਕੀਤਾ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਵਿਆਹ ਦੇ 6 ਸਾਲ ਬਾਅਦ ਰਣਵੀਰ-ਦੀਪਿਕਾ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਤੋਂ ਬਾਅਦ ਦੀਪਿਕਾ ਪਾਦੂਕੋਣ ਨੂੰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਤਿੰਨ ਦਿਨਾਂ ਪ੍ਰੀ-ਵੈਡਿੰਗ ਫੈਸਟੀਵਲ ਵਿੱਚ ਦੇਖਿਆ ਗਿਆ ਸੀ। ਹੁਣ ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਹੈ।

ਬੇਬੀ ਬੰਪ ਨੂੰ ਸੰਭਾਲਦੀ ਨਜ਼ਰ ਆਈ 'ਪਦਮਾਵਤੀ': ਦੀਪਿਕਾ ਪਾਦੂਕੋਣ ਨੂੰ ਅੱਜ 15 ਮਾਰਚ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਅਦਾਕਾਰਾ ਪੈਰਿਸ ਤੋਂ ਵਾਪਸ ਆ ਗਈ ਹੈ। ਇਸ ਸਟਾਈਲਿਸ਼ ਬਾਲੀਵੁੱਡ ਅਦਾਕਾਰਾ ਦੇ ਏਅਰਪੋਰਟ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਐਂਡ ਵ੍ਹਾਈਟ ਕੰਟਰਾਸਟ ਪੋਸ਼ਾਕ ਵਿੱਚ ਨਜ਼ਰ ਆਈ। ਦੀਪਿਕਾ ਨੇ ਕਾਲਾ ਚਸ਼ਮਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਦੀਪਿਕਾ ਨੇ ਚਿੱਟੇ ਰੰਗ ਦੀ ਟੀ-ਸ਼ਰਟ 'ਤੇ ਕਾਲੇ ਰੰਗ ਦਾ ਸ਼ਰਗ ਵੀ ਪਾਇਆ ਹੋਇਆ ਹੈ ਅਤੇ ਜੇਬਾਂ 'ਚ ਹੱਥ ਪਾ ਕੇ ਆਪਣੇ ਹੀ ਅੰਦਾਜ਼ 'ਚ ਆ ਰਹੀ ਹੈ। ਇਸ ਤੋਂ ਬਾਅਦ ਦੀਪਿਕਾ ਨੇ ਆਪਣੇ ਬੇਬੀ ਬੰਪ ਨੂੰ ਸੰਭਾਲਿਆ ਅਤੇ ਆਪਣੀ ਨੀਲੀ ਕਾਰ 'ਚ ਰਵਾਨਾ ਹੋ ਗਈ।

ਕਦੋਂ ਬਣੇਗੀ ਮਾਂ: ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਆਉਣ ਵਾਲੇ ਸਤੰਬਰ ਮਹੀਨੇ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਅਦਾਕਾਰਾ ਨੇ ਆਪਣੀ ਖੁਸ਼ਖਬਰੀ ਪੋਸਟ ਵਿੱਚ ਦੱਸਿਆ ਸੀ ਕਿ ਉਹ ਸਤੰਬਰ 2024 ਵਿੱਚ ਮਾਂ ਬਣੇਗੀ। ਹੁਣ ਜਿਵੇਂ ਹੀ ਸਤੰਬਰ ਸ਼ੁਰੂ ਹੋਵੇਗਾ, ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਇਹ ਜਾਣਨ ਦਾ ਇੰਤਜ਼ਾਰ ਹੋਵੇਗਾ ਕਿ ਉਹ ਕਿਸ ਦਿਨ ਆਪਣੇ ਬੱਚੇ ਨੂੰ ਦੁਨੀਆ ਵਿੱਚ ਲਿਆਵੇਗੀ।

ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਰਿਤਿਕ ਰੌਸ਼ਨ ਨਾਲ ਫਿਲਮ 'ਫਾਈਟਰ' 'ਚ ਨਜ਼ਰ ਆਈ ਸੀ। ਫਾਈਟਰ ਨੂੰ ਸਿਨੇਮਾਘਰਾਂ 'ਚ ਆਏ 50 ਦਿਨ ਹੋ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.