ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਨੇ 10 ਮਹੀਨੇ ਪਹਿਲਾਂ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿੱਚ ਦਲਜੀਤ ਨੇ ਆਪਣੇ ਮਨਪਸੰਦ ਕੰਮ ਕੀਤੇ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰਾ ਦੇ ਰਿਸ਼ਤੇ ਵਿੱਚ ਤ੍ਰੇੜਾਂ ਆਉਣ ਲੱਗੀਆਂ।
ਇਸ ਤੋਂ ਬਾਅਦ ਕਿਹਾ ਗਿਆ ਕਿ ਦਲਜੀਤ ਅਤੇ ਨਿਖਿਲ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਵਿਆਹ ਤੋਂ ਬਾਅਦ ਦਲਜੀਤ ਆਪਣੇ ਪਤੀ ਨਿਖਿਲ ਨਾਲ ਕੀਨੀਆ ਰਹਿ ਰਹੀ ਸੀ। ਹੁਣ ਦਲਜੀਤ ਨੇ ਆਪਣੇ ਪਤੀ ਨਾਲ ਸੰਬੰਧਾਂ ਦਾ ਪੂਰਾ ਪਰਦਾਫਾਸ਼ ਕਰ ਦਿੱਤਾ ਹੈ।
ਦਲਜੀਤ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਦਲਜੀਤ ਨੇ ਆਪਣੇ ਪਤੀ ਨਿਖਿਲ ਦੇ ਐਕਸਟਰਾ ਮੈਰਿਟਲ ਅਫੇਅਰ ਦਾ ਖੁਲਾਸਾ ਕੀਤਾ ਹੈ। ਇਸ ਪੋਸਟ 'ਚ ਅਦਾਕਾਰਾ ਨੇ ਲਿਖਿਆ ਹੈ ਕਿ ਤੁਸੀਂ ਐਕਸਟਰਾ ਮੈਰਿਟਲ ਅਫੇਅਰ ਲਈ ਕਿਸ ਨੂੰ ਦੋਸ਼ੀ ਮੰਨੋਗੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤਿੰਨ ਆਪਸ਼ਨ ਛੱਡੇ ਪਤੀ, ਲੜਕੀ ਅਤੇ ਫਿਰ ਪਤਨੀ ਦਾ।
ਹੁਣ ਦਲਜੀਤ ਦੀ ਇਸ ਪੋਸਟ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਐਕਸਟਰਾ ਮੈਰਿਟਲ ਅਫੇਅਰ ਕਾਰਨ ਉਸ ਦਾ ਪਤੀ ਨਿਖਿਲ ਨਾਲ ਤਕਰਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦਲਜੀਤ ਨੇ ਇੰਸਟਾ ਸਟੋਰੀ 'ਤੇ ਆਪਣੇ ਪਤੀ ਨਿਖਿਲ ਦੀ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ NN ਨਾਂ ਦੀ ਲੜਕੀ ਲਈ ਕਮੈਂਟ ਕੀਤਾ ਹੈ ਕਿ ਤੁਸੀਂ ਮੈਨੂੰ ਬਿਹਤਰ ਬਣਾਇਆ ਹੈ।
- ਜਾਣੋ ਕੌਣ ਹੈ ਅਨਸੂਯਾ ਸੇਨਗੁਪਤਾ? ਜਿਸ ਨੇ ਕਾਨਸ 'ਚ ਸਰਵੋਤਮ ਅਦਾਕਾਰਾ ਦਾ ਐਵਾਰਡ ਜਿੱਤ ਕੇ ਰਚਿਆ ਇਤਿਹਾਸ, ਜਾਣੋ ਕਿਵੇਂ ਮਿਲਿਆ ਫਿਲਮ 'ਚ ਰੋਲ - Anasuya Sengupta
- ਗੁਰਲੇਜ਼ ਅਖਤਰ ਤੋਂ ਲੈ ਕੇ ਸ਼ਿਵਜੋਤ ਤੱਕ, ਅਮਰੀਕਾ 'ਚ ਕੱਲ੍ਹ ਹੋਣ ਵਾਲੇ ਪੰਜਾਬੀ ਮੇਲੇ ਦਾ ਹਿੱਸਾ ਬਣਨਗੇ ਇਹ ਗਾਇਕ - Punjabi Mela in California
- ਹਸਪਤਾਲ 'ਚ ਭਰਤੀ ਹੋਏ 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ, ਦੋਸਤ ਨੇ ਕੀਤੀ ਪੁਸ਼ਟੀ - Munawar Faruqui Hospitalized
ਦਲਜੀਤ ਨੇ ਇਸ ਪੋਸਟ 'ਤੇ ਲਿਖਿਆ ਹੈ, 'ਤੁਸੀਂ ਬਿਨਾਂ ਕਿਸੇ ਸ਼ਰਮ ਦੇ ਉਸ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਰਹੋ, ਤੁਹਾਡਾ ਬੇਟਾ ਅਤੇ ਪਤਨੀ ਵਿਆਹ ਦੇ 10 ਮਹੀਨੇ ਬਾਅਦ ਹੀ ਵਾਪਸ ਆਏ ਹਨ, ਪੂਰਾ ਪਰਿਵਾਰ ਤਣਾਅ 'ਚ ਹੈ, ਜੇਕਰ ਮੇਰੇ ਲਈ ਨਹੀਂ ਤਾਂ ਬੱਚਿਆਂ ਲਈ ਕੁਝ ਸ਼ਰਮ ਕਰੋ।'
ਹੁਣ ਦਲਜੀਤ ਦੀ ਇਹ ਪੋਸਟ ਸਾਫ਼ ਦੱਸਦੀ ਹੈ ਕਿ ਉਨ੍ਹਾਂ ਦੇ ਪਤੀ ਦੇ ਐਕਸਟਰਾ ਮੈਰਿਟਲ ਅਫੇਅਰ ਕਾਰਨ ਉਨ੍ਹਾਂ ਦੇ 10 ਮਹੀਨਿਆਂ ਦੇ ਵਿਆਹ ਨੂੰ ਗ੍ਰਹਿਣ ਲੱਗ ਗਿਆ ਹੈ। ਦੱਸ ਦੇਈਏ ਕਿ 10 ਮਾਰਚ 2023 ਨੂੰ ਹੋਇਆ ਸੀ ਅਤੇ ਵਿਆਹ ਨੂੰ ਇੱਕ ਸਾਲ ਬੀਤ ਚੁੱਕਾ ਹੈ ਪਰ ਦਲਜੀਤ ਦਾ ਘਰ ਇੱਕ ਵਾਰ ਫਿਰ ਟੁੱਟ ਗਿਆ। ਦੱਸ ਦੇਈਏ ਕਿ ਦਲਜੀਤ ਦਾ ਪਹਿਲਾਂ ਵਿਆਹ ਟੀਵੀ ਐਕਟਰ ਸ਼ਾਲਿਨ ਭਨੋਟ ਨਾਲ ਸਾਲ 2009 ਵਿੱਚ ਹੋਇਆ ਸੀ।