ETV Bharat / entertainment

ਸ਼ਰਾਬ ਅਤੇ ਹਿੰਸਾ ਵਾਲੇ ਗੀਤਾਂ ਕਾਰਨ ਕਸੂਤੇ ਫ਼ਸੇ ਗਾਇਕ ਕਰਨ ਔਜਲਾ, ਜਾਣੋ ਪੂਰਾ ਮਾਮਲਾ - PUNJABI SINGER KARAN AUJLA

ਆਪਣੇ ਇੰਡੀਆ ਸ਼ੋਅਜ਼ ਤੋਂ ਪਹਿਲਾਂ ਕਰਨ ਔਜਲਾ ਆਪਣੇ ਗੀਤਾਂ ਕਾਰਨ ਵਿਵਾਦ ਵਿੱਚ ਫਸ ਗਏ ਹਨ।

ਕਰਨ ਔਜਲਾ
ਕਰਨ ਔਜਲਾ (Instagram @Karan Aujla)
author img

By ETV Bharat Entertainment Team

Published : Dec 2, 2024, 5:21 PM IST

Updated : Dec 2, 2024, 6:28 PM IST

ਚੰਡੀਗੜ੍ਹ: 7 ਦਸੰਬਰ ਤੋਂ ਕਰਨ ਔਜਲਾ ਆਪਣਾ ਭਾਰਤੀ ਟੂਰ ਸ਼ੁਰੂ ਕਰਨ ਜਾ ਰਹੇ ਹਨ, ਇਹ ਟੂਰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ। 7 ਦਸੰਬਰ ਤੋਂ ਸ਼ੁਰੂ ਹੋ ਕੇ ਇਹ ਟੂਰ 29 ਦਸੰਬਰ ਨੂੰ ਜੈਪੁਰ ਵਿੱਚ ਖ਼ਤਮ ਹੋਵੇਗਾ। ਹੁਣ ਇਸ ਟੂਰ ਦੇ ਵਿਚਕਾਰ ਗਾਇਕ ਕਰਨ ਔਜਲਾ ਇੱਕ ਵਿਵਾਦ ਦਾ ਸਾਹਮਣਾ ਕਰ ਰਹੇ ਹਨ।

ਜੀ ਹਾਂ...ਦਰਅਸਲ, ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ਼ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕਰਨ ਔਜਲਾ ਦੇ ਗੀਤ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਪ੍ਰੋਫੈਸਰ ਪੰਡਿਤਰਾਓ ਧਰਨੇਵਰ ਪੰਜਾਬੀ ਗੀਤਾਂ ਵਿੱਚ ਨਸ਼ਾ ਅਤੇ ਹਿੰਸਾ ਦੇ ਵਿਰੋਧ ਲਈ ਕਾਫੀ ਸਮੇਂ ਤੋਂ ਸਰਗਰਮ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਉਹ ਆਪਣੇ ਸ਼ੋਅਜ਼ ਦੌਰਾਨ 'ਚਿੱਟਾ ਕੁੜਤਾ', 'ਅੱਧੀਆ', 'ਕੋਚ ਡੇ', 'ਲਿਕਰ 2' ਵਰਗੇ ਗੀਤ ਨਾ ਗਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਰਨ ਔਜਲਾ ਨੇ ਸਟੇਜ 'ਤੇ ਇਹ ਗੀਤ ਗਾਏ ਤਾਂ ਉਹ ਐਸਐਸਪੀ ਅਤੇ ਡੀਜੀਪੀ ਚੰਡੀਗੜ੍ਹ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।

ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਦਾ 7 ਦਸੰਬਰ ਨੂੰ ਚੰਡੀਗੜ੍ਹ ਵਿੱਚ 'ਇਟਸ ਆਲ ਏ ਡਰੀਮ' ਨਾਮ ਦਾ ਸ਼ੋਅ ਹੈ। ਸ਼ੋਅ ਸ਼ਾਮ 6 ਵਜੇ ਤੋਂ ਹੈ। ਇਹ ਸ਼ੋਅ ਚਾਰ ਘੰਟੇ ਚੱਲੇਗਾ। ਪੰਡਿਤ ਪੰਡਿਤਰਾਓ ਧਰਨੇਵਰ ਦਾ ਕਹਿਣਾ ਹੈ ਕਿ ਅਜਿਹੇ ਗੀਤਾਂ ਦਾ ਨੌਜਵਾਨਾਂ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਕਦੋਂ-ਕਦੋਂ ਕਿੱਥੇ-ਕਿੱਥੇ ਹੈ ਕਰਨ ਔਜਲਾ ਦਾ ਲਾਈਵ ਸ਼ੋਅ

ਗਾਇਕ ਕਰਨ ਔਜਲਾ ਦਾ ਇੰਡੀਆ ਟੂਰ 7 ਦਸੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ 13 ਦਸੰਬਰ ਨੂੰ ਬੰਗਲੌਰ, 15,18,19 ਦਸੰਬਰ ਨੂੰ ਨਵੀਂ ਦਿੱਲੀ, 21 ਦਸੰਬਰ ਨੂੰ ਮੁੰਬਈ, 24 ਦਸੰਬਰ ਨੂੰ ਕੋਲਕਾਤਾ ਅਤੇ 29 ਦਸੰਬਰ ਨੂੰ ਜੈਪੁਰ ਵਿਖੇ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ:

Last Updated : Dec 2, 2024, 6:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.