ਫਰੀਦਕੋਟ: ਪੰਜਾਬੀ ਮਨੋਰੰਜਨ ਉਦਯੋਗ ਵਿੱਚ ਬਤੌਰ ਕਾਮੇਡੀਅਨ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਮਿੰਟੂ ਹੁਣ ਗੰਭੀਰ ਕਿਰਦਾਰਾਂ ਵੱਲ ਵੀ ਅਪਣਾ ਰੁਖ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਵੇਂ ਅਦਾਕਾਰੀ ਸਫ਼ਰ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'Karrar kha' ਦੁਆਰਾ ਉਹ ਬਿਲਕੁਲ ਅਲਹਦਾ ਰੋਲ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।
ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਅਤੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਨਰੇਸ਼ ਮਲਹੋਤਰਾ ਕਰ ਰਹੇ ਹਨ, ਜੋ ਇਸ ਦਿਲਚਸਪ ਅਤੇ ਰੋਮਾਂਚਕ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾਂ ਖੇਤਰ ਵਿੱਚ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। 'ਐਨ.ਐਫ ਜੀ ਮੂਵੀਜ਼ ਅਤੇ ਪ੍ਰੋਡੋਕਸ਼ਨ ਹਾਊਸ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸਮੀਰ ਗਿੱਲ ਹਨ, ਜੋ ਇਸ ਤੋਂ ਪਹਿਲਾ ਵੀ ਕੈਮਰਾਮੈਨ ਦੇ ਤੌਰ 'ਤੇ ਕਈ ਬੇਹਤਰੀਣ ਫਿਲਮਾਂ ਨੂੰ ਖੂਬਸੂਰਤ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਂਈ ਜਾ ਰਹੀ ਇਸ ਫ਼ਿਲਮ ਵਿੱਚ ਲੀਡ ਅਤੇ ਟਾਈਟਲ ਭੂਮਿਕਾ ਅਦਾਕਾਰ ਮਿੰਟੂ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫ਼ਿਲਮ ਵਿਚਲੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ, ਤਾਂ ਇਸ ਵਿੱਚ ਨਾਜ਼ ਗਿੱਲ, ਅਮਨ ਸੁਤਧਾਰ, ਅਨਮੋਲ ਗੁਪਤਾ, ਰਾਣਾ ਜੰਗ ਬਹਾਦਰ, ਸ਼ਮਿੰਦਰ ਮਾਹਲ, ਗੁਰਿੰਦਰ ਮਕਣਾ, ਵਿਕਟਰ ਜੌਹਨ, ਨੀਟੂ ਪੰਧੇਰ, ਸੱਤੀ ਭਾਈਰੂਪਾ, ਅਨੀਤਾ ਮੀਤ, ਗੁੰਜਨ ਘਟੋਤ, ਪ੍ਰਿਆ, ਕੁਲਵੀਰ ਸੋਨੀ ਆਦਿ ਸ਼ਾਮਲ ਹਨ।
ਮੇਨ ਸਟਰੀਮ ਸਿਨੇਮਾਂ ਤੋਂ ਅਲਹਦਾ ਹਟ ਕੇ ਬਣਾਈਆਂ ਜਾਣ ਵਾਲੀਆ ਫਿਲਮਾਂ ਵਿੱਚ ਸ਼ਾਮਿਲ ਇਸ ਫ਼ਿਲਮ ਵਿੱਚ ਕਾਮੇਡੀਅਨ ਮਿੰਟੂ ਪਹਿਲੀ ਵਾਰ ਅਪਣੇ ਹਾਲੀਆ ਪੈਟਰਨ ਤੋਂ ਵੱਖਰੇ ਅੰਦਾਜ਼ ਅਤੇ ਰੋਲ ਵਿੱਚ ਦਿਖਾਈ ਦੇਣਗੇ, ਜੋ ਇਸ ਕਿਰਦਾਰ ਨੂੰ ਗੈਟਅਪ ਅਤੇ ਹਾਵ-ਭਾਵ ਪੱਖੋ ਪ੍ਰਭਾਵੀ ਰੂਪ ਦੇਣ ਲਈ ਕਾਫ਼ੀ ਮਿਹਨਤ ਨਾਲ ਅਪਣੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ।
ਇਹ ਵੀ ਪੜ੍ਹੋ:-
- ਅਦਾਕਾਰ ਬੱਬੂ ਮਾਨ ਦੀ ਫ਼ਿਲਮ 'ਸੁੱਚਾ ਸੂਰਮਾਂ' ਦਰਸ਼ਕਾਂ ਨੂੰ ਆ ਰਹੀ ਪਸੰਦ, ਜਾਣੋ ਕਿੰਨੇ ਬਜਟ ਵਿੱਚ ਬਣਾਈ ਗਈ ਹੈ ਇਹ ਫਿਲਮ
- 'ਲਾਪਤਾ ਲੇਡੀਜ਼' ਤੋਂ ਬਾਅਦ ਹੁਣ ਫਿਰ ਆਮਿਰ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਕਿਰਨ ਰਾਓ ਹੋਣਗੇ ਇੱਕ
- ਦਿਲਜੀਤ ਦੌਸਾਂਝ ਦਾ ਦਿੱਲੀ ਵਿੱਚ ਐਕਸਟਰਾ ਸ਼ੋਅ, ਜਲਦ ਉਪਲਬਧ ਹੋਣਗੀਆਂ ਇਸ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਲਈ ਵੀ Dil-Luminati ਟੂਰ ਦੀਆਂ ਟਿਕਟਾਂ