ETV Bharat / entertainment

ਬਾਲੀਵੁੱਡ ਦੀਆਂ ਇਹਨਾਂ ਹਸੀਨਾਵਾਂ ਨੇ ਕਰਵਾਇਆ ਵਿਦੇਸ਼ੀ ਮੁੰਡਿਆਂ ਨਾਲ ਵਿਆਹ, ਲਾਸਟ ਵਾਲੀ ਹੈ ਬਹੁਤ ਮਸ਼ਹੂਰ - Bollywood Actresses - BOLLYWOOD ACTRESSES

ਇੱਥੇ ਅਸੀਂ ਬਾਲੀਵੁੱਡ ਦੀਆਂ ਅਜਿਹੀਆਂ ਅਦਾਕਾਰਾਂ ਦੀ ਲਿਸਟ ਤਿਆਰ ਕੀਤੀ ਹੈ, ਜਿੰਨ੍ਹਾਂ ਨੇ ਵਿਦੇਸ਼ੀ ਮੁੰਡਿਆਂ ਨਾਲ ਵਿਆਹ ਕੀਤਾ ਹੈ।

Bollywood Actresses Who Married to Foreigner
Bollywood Actresses Who Married to Foreigner (instagram)
author img

By ETV Bharat Entertainment Team

Published : Oct 6, 2024, 2:44 PM IST

Bollywood Actresses Who Married to Foreigner: ਕਿਹਾ ਜਾਂਦਾ ਹੈ ਕਿ ਪਿਆਰ ਦੇ ਲਈ ਕੋਈ ਉਮਰ ਜਾਂ ਸੀਮਾ ਮਾਇਨੇ ਨਹੀਂ ਰੱਖਦੀ। ਇਸ ਗੱਲ ਨੂੰ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਵਿਦੇਸ਼ੀਆਂ ਨਾਲ ਪਿਆਰ ਕਰਕੇ ਸਾਬਿਤ ਕੀਤਾ ਹੈ। ਬਾਲੀਵੁਡ ਵਿੱਚ ਬਹੁਤ ਸਾਰੀਆਂ ਅਜਿਹੀਆਂ ਅਦਾਕਾਰਾਂ ਹਨ, ਜਿੰਨ੍ਹਾਂ ਨੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਵਿਦੇਸ਼ੀ ਮੁੰਡਿਆਂ ਨੂੰ ਚੁਣਿਆ ਹੈ, ਹੁਣ ਇਹ ਅਦਾਕਾਰਾ ਭਾਰਤ ਵਿੱਚ ਘੱਟ ਹੀ ਦਿਖਾਈ ਦਿੰਦੀਆਂ ਹਨ। ਹੁਣ ਅਸੀਂ ਇਸ ਸੰਬੰਧੀ ਇੱਕ ਸ਼ਾਨਦਾਰ ਲਿਸਟ ਤਿਆਰ ਕੀਤੀ ਹੈ, ਆਓ ਇਸ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ।

ਪ੍ਰੀਟੀ ਜਿੰਟਾ: ਬਾਲੀਵੁੱਡ ਵਿੱਚ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ 'ਡਿੰਪਲ ਗਰਲ' ਪ੍ਰੀਟੀ ਜਿੰਟਾ ਨੇ ਸੈਟਲ ਹੋਣ ਲਈ ਵਿਦੇਸ਼ੀ ਕਾਰੋਬਾਰੀ ਜੀਨ ਗੁਡਨਫ ਨੂੰ ਆਪਣੇ ਸਾਥੀ ਵਜੋਂ ਚੁਣਿਆ। ਪ੍ਰੀਟੀ ਅਤੇ ਜੀਨ ਗੁਡਨਫ ਦੇ ਵਿਆਹ ਦੀ ਖਬਰ ਪ੍ਰਸ਼ੰਸਕਾਂ ਨੂੰ ਕਾਫੀ ਦੇਰ ਬਾਅਦ ਮਿਲੀ। ਦੋਵਾਂ ਨੇ ਲਾਂਸ ਏਂਜਲਸ 'ਚ ਬਹੁਤ ਹੀ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਹੁਣ ਜੋੜਾ ਆਏ ਦਿਨ ਆਪਣੀਆਂ ਪਿਆਰੀਆਂ ਪਿਆਰੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।

ਪ੍ਰਿਅੰਕਾ ਚੋਪੜਾ: ਬਾਲੀਵੁੱਡ ਦੀ 'ਦੇਸੀ ਗਰਲ' ਦਾ ਨਾਂਅ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਜੁੜਿਆ ਸੀ ਪਰ ਉਸ ਨੇ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਕੀਤਾ। ਉਨ੍ਹਾਂ ਦਾ ਸ਼ਾਹੀ ਵਿਆਹ ਰਾਜਸਥਾਨ 'ਚ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਜ ਵੀ ਹਨ। ਇਨ੍ਹੀਂ ਦਿਨੀਂ ਪ੍ਰਿਅੰਕਾ ਲਾਂਸ ਏਂਜਲਸ 'ਚ ਰਹਿ ਰਹੀ ਹੈ ਅਤੇ ਕਈ ਮੌਕਿਆਂ 'ਤੇ ਭਾਰਤ ਆਉਂਦੀ ਰਹਿੰਦੀ ਹੈ। 2022 ਵਿੱਚ ਇਹ ਜੋੜਾ ਮਾਤਾ-ਪਿਤਾ ਬਣਿਆ ਸੀ।

ਸੇਲੀਨਾ ਜੇਟਲੀ: ਬਾਲੀਵੁੱਡ ਦੀ ਹੌਟ ਅਦਾਕਾਰਾ ਸੇਲੀਨਾ ਨੇ ਪਰਦੇ 'ਤੇ ਕਾਫੀ ਸ਼ਾਨਦਾਰ ਫਿਲਮਾਂ ਕੀਤੀਆਂ। ਹਾਲਾਂਕਿ ਵਿਆਹ ਲਈ ਉਸ ਨੇ ਕਿਸੇ ਬਾਲੀਵੁੱਡ ਅਦਾਕਾਰ ਨੂੰ ਨਹੀਂ ਸਗੋਂ ਦੁਬਈ ਦੇ ਰਹਿਣ ਵਾਲੇ ਪੀਟਰ ਹੌਗ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਸੇਲੀਨਾ ਅਤੇ ਪੀਟਰ ਦੇ ਵਿਆਹ ਨੂੰ ਕਾਫੀ ਸਾਲ ਹੋ ਗਏ ਹਨ ਅਤੇ ਦੋਵੇਂ ਮਾਤਾ-ਪਿਤਾ ਵੀ ਬਣ ਚੁੱਕੇ ਹਨ।

ਮਾਧੁਰੀ ਦੀਕਸ਼ਿਤ: ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਮਾਧੁਰੀ ਨੇ ਸਭ ਤੋਂ ਪਹਿਲਾਂ ਸੰਜੇ ਦੱਤ ਨਾਲ ਆਪਣੇ ਅਫੇਅਰ ਦੀਆਂ ਗੱਲਾਂ ਸ਼ੁਰੂ ਕੀਤੀਆਂ ਪਰ ਸੰਜੇ ਦੱਤ ਦੇ ਜੇਲ੍ਹ ਜਾਣ ਤੋਂ ਬਾਅਦ ਮਾਧੁਰੀ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ। ਬਿਨ੍ਹਾਂ ਕਿਸੇ ਦੇਰੀ ਦੇ ਸਾਲ 1999 ਵਿੱਚ ਮਾਧੁਰੀ ਨੇ ਡਾਕਟਰ ਸ਼੍ਰੀਰਾਮ ਮਾਧਵ ਨੇਨੇ ਨਾਲ ਵਿਆਹ ਕਰਵਾ ਲਿਆ, ਜੋ ਕਿ ਯੂਕੇ ਦੇ ਨਿਵਾਸੀ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.