ETV Bharat / entertainment

ਪਹਿਲੀ ਪਤਨੀ ਦੇ ਹੁੰਦੇ ਹੋਏ ਹੀ ਇਹ ਸਿਤਾਰੇ ਘਰ ਲੈ ਆਏ ਦੂਜੀ ਪਤਨੀ, ਦੋ ਨੇ ਪੰਜਾਬੀ

ਸਲਮਾਨ ਖਾਨ ਦੇ ਪਿਤਾ ਅਤੇ ਅਦਾਕਾਰ ਧਰਮਿੰਦਰ ਸਮੇਤ ਕਈ ਸਿਤਾਰਿਆਂ ਨੇ ਬਿਨ੍ਹਾਂ ਤਲਾਕ ਦੇ ਦੂਜਾ ਵਿਆਹ ਕੀਤਾ ਸੀ। ਅਸੀਂ ਇਸ ਦੀ ਲਿਸਟ ਬਣਾਈ ਹੈ।

bollywood celebs who married again without divorce
bollywood celebs who married again without divorce (facebook+getty)
author img

By ETV Bharat Entertainment Team

Published : 4 hours ago

ਹੈਦਰਾਬਾਦ: ਬਾਲੀਵੁੱਡ ਵਿੱਚ ਅਫੇਅਰ, ਪਿਆਰ, ਵਿਆਹ, ਝਗੜਾ ਅਤੇ ਫਿਰ ਤਲਾਕ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਇਨ੍ਹੀਂ ਦਿਨੀਂ ਬਾਲੀਵੁੱਡ 'ਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਵਰਗੇ ਸਟਾਰ ਜੋੜਿਆਂ ਦੇ ਵੱਖ ਹੋਣ ਦੀਆਂ ਖਬਰਾਂ ਜ਼ੋਰਾਂ 'ਤੇ ਹਨ।

ਇਸ ਦੌਰਾਨ ਅਭਿਸ਼ੇਕ ਬੱਚਨ ਦਾ ਨਾਂਅ ਉਨ੍ਹਾਂ ਦੀ ਸਹਿ-ਅਦਾਕਾਰਾ ਨਿਮਰਤ ਕੌਰ ਨਾਲ ਕਥਿਤ ਤੌਰ 'ਤੇ ਜੋੜਿਆ ਜਾ ਰਿਹਾ ਹੈ। ਅਜਿਹੇ 'ਚ ਅਸੀਂ ਉਨ੍ਹਾਂ ਸਿਤਾਰਿਆਂ ਦੀ ਗੱਲ ਕਰਾਂਗੇ ਜੋ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨ੍ਹਾਂ ਦੂਜੀ ਪਤਨੀ ਨੂੰ ਘਰ ਲੈ ਆਏ।

ਅਦਾਕਾਰ ਧਰਮਿੰਦਰ

ਹਿੰਦੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਧਰਮਿੰਦਰ ਨੇ ਪ੍ਰਕਾਸ਼ ਕੌਰ (ਸੰਨੀ ਦਿਓਲ-ਬੌਬੀ ਦਿਓਲ ਦੀ ਮਾਂ) ਨਾਲ ਵਿਆਹ ਕੀਤਾ। ਐਸ਼ਵਰਿਆ ਰਾਏ ਬੱਚਨ ਦੀ ਸੱਸ ਜਯਾ ਬੱਚਨ ਸਮੇਤ ਕਈ ਪੁਰਾਣੀਆਂ ਅਦਾਕਾਰਾਂ ਧਰਮਿੰਦਰ ਉਤੇ ਮੋਹਿਤ ਸਨ। ਇਸ ਦੇ ਨਾਲ ਹੀ ਧਰਮਿੰਦਰ ਦਾ ਦਿਲ ਹਿੰਦੀ ਸਿਨੇਮਾ ਦੀ ਡਰੀਮ ਗਰਲ ਹੇਮਾ ਮਾਲਿਨੀ 'ਤੇ ਟਿਕਿਆ ਹੋਇਆ ਸੀ। ਧਰਮਿੰਦਰ ਅਤੇ ਹੇਮਾ ਨੇ ਸਾਲ 1980 ਵਿੱਚ ਮੁਸਲਿਮ ਧਰਮ ਅਪਣਾਉਣ ਤੋਂ ਬਾਅਦ ਵਿਆਹ ਕਰਵਾ ਲਿਆ ਸੀ।

ਪ੍ਰਤੀਕ ਬੱਬਰ ਦੇ ਪਿਤਾ

ਹਿੰਦੀ ਸਿਨੇਮਾ ਵਿੱਚ ਵਿਭਿੰਨ ਭੂਮਿਕਾਵਾਂ ਨਿਭਾਉਣ ਲਈ ਮਸ਼ਹੂਰ ਅਦਾਕਾਰ ਰਾਜ ਬੱਬਰ ਵੀ ਉਨ੍ਹਾਂ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਬਿਨ੍ਹਾਂ ਤਲਾਕ ਦੇ ਦੂਜੀ ਵਾਰ ਵਿਆਹ ਕੀਤਾ ਹੈ। ਰਾਜ ਬੱਬਰ ਦੀ ਪਹਿਲੀ ਪਤਨੀ ਨਾਦਿਰਾ ਹੈ, ਪਰ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਰਾਜ ਬੱਬਰ ਨੇ ਅਦਾਕਾਰਾ ਸਮਿਤਾ ਪਾਟਿਲ ਨੂੰ ਆਪਣੀ ਦੂਜੀ ਪਤਨੀ ਬਣਾ ਲਿਆ, ਕਿਉਂਕਿ ਨਾਦਿਰਾ ਨੇ ਰਾਜ ਬੱਬਰ ਨੂੰ ਤਲਾਕ ਨਹੀਂ ਦਿੱਤਾ ਸੀ। ਰਾਜ ਬੱਬਰ ਨੇ ਸਾਲ 1983 ਵਿੱਚ ਸਮਿਤਾ ਪਾਟਿਲ ਨਾਲ ਵਿਆਹ ਕੀਤਾ ਸੀ ਅਤੇ ਸਮਿਤਾ ਦੀ ਮੌਤ ਸਾਲ 1986 ਵਿੱਚ ਹੋਈ ਸੀ।

ਅਦਾਕਾਰ ਸੰਜੇ ਖਾਨ

ਰਿਤਿਕ ਰੌਸ਼ਨ ਦੀ ਪਹਿਲੀ ਪਤਨੀ ਦੇ ਪਿਤਾ ਅਤੇ ਅਦਾਕਾਰ ਸੰਜੇ ਖਾਨ ਨੇ ਵੀ ਬਿਨ੍ਹਾਂ ਤਲਾਕ ਦੇ ਦੋ ਵਾਰ ਵਿਆਹ ਕੀਤਾ ਸੀ। ਸੰਜੇ ਦੀ ਪਹਿਲੀ ਪਤਨੀ ਜ਼ਰੀਨ ਕਤਰਕ ਹੈ, ਜਿਸ ਨਾਲ ਅਦਾਕਾਰ ਨੇ 1966 ਵਿੱਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਸੰਜੇ ਦਿੱਗਜ ਅਦਾਕਾਰਾ ਜ਼ੀਨਤ ਅਮਾਨ ਦੇ ਨੇੜੇ ਆ ਗਏ ਅਤੇ 1978 'ਚ ਉਨ੍ਹਾਂ ਦਾ ਵਿਆਹ ਹੋ ਗਿਆ। ਹਾਲਾਂਕਿ ਇਹ ਵਿਆਹ ਮਹਿਜ਼ ਇੱਕ ਸਾਲ ਬਾਅਦ ਹੀ ਟੁੱਟ ਗਿਆ।

ਆਲੀਆ ਦੇ ਪਿਤਾ

ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਵੀ ਉਨ੍ਹਾਂ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਦੋ ਵਾਰ ਵਿਆਹ ਕਰ ਲਿਆ ਹੈ। ਮਹੇਸ਼ ਦੀ ਪਹਿਲੀ ਪਤਨੀ ਕਿਰਨ ਹੈ, ਜਿਸ ਤੋਂ ਉਨ੍ਹਾਂ ਦੀ ਬੇਟੀ ਪੂਜਾ ਭੱਟ ਸੀ। ਇਸ ਦੇ ਨਾਲ ਹੀ ਮਹੇਸ਼ ਭੱਟ ਦਾ ਨਾਂ ਪਰਵੀਨ ਬਾਬੀ ਨਾਲ ਵੀ ਜੁੜ ਗਿਆ ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਮਹੇਸ਼ ਭੱਟ ਨੇ 1986 ਵਿੱਚ ਅਦਾਕਾਰਾ ਸੋਨੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਮਹੇਸ਼ ਭੱਟ ਦੀ ਬੇਟੀ ਆਲੀਆ ਭੱਟ ਹੈ।

ਸਲਮਾਨ ਖਾਨ ਦੇ ਪਿਤਾ

ਐਸ਼ਵਰਿਆ ਰਾਏ ਦੇ ਐਕਸ ਬੁਆਏਫ੍ਰੈਂਡ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਸਕ੍ਰਿਪਟ ਰਾਈਟਰ ਪਿਤਾ ਸਲੀਮ ਖਾਨ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜੀ ਵਾਰ ਵਿਆਹ ਕੀਤਾ ਹੈ। ਸਲੀਮ ਖਾਨ ਦਾ ਪਹਿਲਾਂ ਵਿਆਹ ਸੁਸ਼ੀਲਾ ਚਰਕ (1964) ਨਾਲ ਹੋਇਆ ਸੀ ਅਤੇ ਸਾਲ 1981 ਵਿੱਚ ਸਲੀਮ ਖਾਨ ਨੇ ਹਿੰਦੀ ਸਿਨੇਮਾ ਵਿੱਚ ਆਈਟਮ ਗੀਤ ਕਰਨ ਵਾਲੀ ਡਾਂਸਰ ਹੈਲਨ ਨੂੰ ਆਪਣੀ ਦੁਲਹਨ ਬਣਾਇਆ ਸੀ। ਜ਼ਿਕਰਯੋਗ ਹੈ ਕਿ ਸਲੀਮ ਖਾਨ ਨੇ ਦੂਜੀ ਵਾਰ ਵਿਆਹ ਕਰਨ ਲਈ ਆਪਣੀ ਪਹਿਲੀ ਪਤਨੀ ਤੋਂ ਇਜਾਜ਼ਤ ਲਈ ਸੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.