ETV Bharat / entertainment

ਹਨੀ ਸਿੰਘ ਦੇ ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਵੇਗੀ ਇਹ ਬਾਲੀਵੁੱਡ ਅਦਾਕਾਰਾ, ਗੀਤ ਜਲਦ ਹੋਵੇਗਾ ਰਿਲੀਜ਼ - ਹਨੀ ਸਿੰਘ

Actress Urvashi Rautela: ਹਾਲ ਹੀ ਵਿੱਚ ਗਾਇਕ ਹਨੀ ਸਿੰਘ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਵਿੱਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਫੀਚਰਿੰਗ ਕਰਦੀ ਨਜ਼ਰ ਆਵੇਗੀ।

Actress Urvashi Rautela
Actress Urvashi Rautela
author img

By ETV Bharat Entertainment Team

Published : Feb 22, 2024, 7:32 PM IST

ਚੰਡੀਗੜ੍ਹ: ਮਿਊਜ਼ਿਕ ਅਤੇ ਸਿਨੇਮਾ ਇੰਡਸਟਰੀ ਨਾਲ ਜੁੜੇ ਦੋ ਬਹੁ-ਚਰਚਿਤ ਚਿਹਰੇ ਯੋ ਯੋ ਹਨੀ ਸਿੰਘ ਅਤੇ ਉਰਵਸ਼ੀ ਰੌਤੇਲਾ ਲੰਮੇ ਸਮੇਂ ਬਾਅਦ ਫਿਰ ਆਪਣੇ ਇੱਕ ਅੰਤਰ-ਰਾਸ਼ਟਰੀ ਸੰਗੀਤਕ ਵੀਡੀਓ ਲਈ ਇਕੱਠੇ ਹੋਏ ਹਨ, ਜਿੰਨਾਂ ਦਾ ਇਹ ਬਿਹਤਰੀਨ ਉੱਦਮ 'ਵਿਗੜੀਆਂ ਹੀਰਾਂ' 15 ਮਾਰਚ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਜੀ ਮਿਊਜ਼ਿਕ' ਦੇ ਸੰਗੀਤਕ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਨੂੰ ਹਨੀ ਸਿੰਘ ਦੇ ਅੰਤਰਰਾਸ਼ਟਰੀ ਸੰਗੀਤ ਟਰੈਕ “ਲਵਡੋਜ਼ 2.0″ ਦੇ ਦੂਜੇ ਚਰਨ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਬਹੁਤ ਹੀ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਤੇ ਆਲੀਸ਼ਾਨ ਸਕੇਲ ਉਪਰ ਫਿਲਮਾਇਆ ਗਿਆ ਹੈ।

ਉਰਵਸ਼ੀ ਰੌਤੇਲਾ
ਉਰਵਸ਼ੀ ਰੌਤੇਲਾ

ਦਰਸ਼ਕਾਂ ਵਿੱਚ ਅਪਾਰ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਸੰਗੀਤਕ ਪ੍ਰੋਜੈਕਟ ਨੂੰ ਲੈ ਕੇ ਗਾਇਕ ਰੈਪਰ ਹਨੀ ਸਿੰਘ ਦਾ ਉਤਸ਼ਾਹ ਸਿਖਰਾਂ 'ਤੇ ਹੈ, ਜਿੰਨਾਂ ਇਸੇ ਸੰਬੰਧੀ ਮਨੀ ਵਲਵਲਿਆਂ ਨੂੰ ਆਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਸਾਂਝਾ ਕੀਤਾ ਹੈ, ਜਿਨਾਂ ਅਨੁਸਾਰ 'ਅਸੀਂ ਇੱਕ ਵਿਸ਼ਾਲ ਜਸ਼ਨ ਦੀ ਤਿਆਰੀ ਕਰ ਰਹੇ ਹਾਂ, ਜਿੰਨਾਂ ਦੀ ਲੜੀ ਨੂੰ ਹੀ ਹੋਰ ਸੋਹਣੇ ਨਕਸ਼ ਦੇਵੇਗਾ ਇਹ ਮਿਊਜ਼ਿਕ ਵੀਡੀਓ, ਜਿਸ ਨੂੰ ਗਲੋਬਲ ਰਿਲੀਜ਼ ਅਧੀਨ 15 ਮਾਰਚ ਨੂੰ ਜਾਰੀ ਕੀਤਾ ਜਾਵੇਗਾ, ਜੋ ਮੇਰੇ ਲਈ ਇਸ ਲਈ ਹੋਰ ਮਹੱਤਵ ਰੱਖਦਾ ਹੈ, ਕਿਉਂਕਿ ਇਸ ਦਿਨ ਮੇਰਾ ਜਨਮ ਦਿਨ ਵੀ ਹੈ, ਜਿਸ ਦੀਆਂ ਰੌਣਕਾਂ ਨੂੰ ਵੀ ਹੋਰ ਚਾਰ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ ਇਹ ਗ੍ਰੈਂਡ ਪੱਧਰ ਉੱਪਰ ਰਿਲੀਜ਼ ਹੋਣ ਜਾ ਰਿਹਾ ਮਿਊਜ਼ਿਕ ਵੀਡੀਓ, ਜੋ ਦੇਸ਼-ਵਿਦੇਸ਼ ਵਿੱਚ ਇੱਕ ਸਾਥ ਜਾਰੀ ਕੀਤਾ ਜਾ ਰਿਹਾ ਹੈ।'

ਓਧਰ ਉਕਤ ਸੰਗੀਤਕ ਵੀਡੀਓ ਨੂੰ ਲੈ ਕੇ ਇੱਕ ਵਾਰ ਮੁੜ ਲਾਈਮ ਲਾਈਟ ਦਾ ਹਿੱਸਾ ਬਣੀ ਹੋਈ ਹੈ ਖੂਬਸੂਰਤ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ, ਜੋ ਅਪਣੇ ਇਸ ਪ੍ਰੋਜੈਕਟ ਦੀ ਸਫਲਤਾ ਅਤੇ ਮਕਬੂਲੀਅਤ ਨੂੰ ਲੈ ਕੇ ਕਾਫ਼ੀ ਆਸਵੰਦ ਨਜ਼ਰ ਆ ਰਹੀ ਹੈ।

ਬਾਲੀਵੁੱਡ ਅਤੇ ਗਲੈਮਰ ਗਲਿਆਰਿਆਂ ਵਿੱਚ ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜ ਰਹੀ ਇਹ ਦਿਲਕਸ਼ ਅਦਾਕਾਰਾ ਆਪਣੀ ਗਲੈਮਰਸ ਚਮਕ ਅਤੇ ਪਹਿਚਾਣ ਦਾਇਰੇ ਨੂੰ ਲਗਾਤਾਰ ਹੋਰ ਵਿਸਥਾਰ ਦਿੰਦੀ ਜਾ ਰਹੀ ਹੈ, ਜਿਸ ਦੇ ਅਗਾਮੀ ਪ੍ਰੋਜੈਕਟਸ ਵਿੱਚ ਅਕਸ਼ੈ ਕੁਮਾਰ ਨਾਲ 'ਵੈਲਕਮ 3', ਬੌਬੀ ਦਿਓਲ, ਦੁਲਕਰ ਸਲਮਾਨ, ਨੰਦਾਮੁਰੀ ਬਾਲਕ੍ਰਿਸ਼ਨ ਨਾਲ 'ਐਨਬੀਕੇ 109', ਸੰਨੀ ਦਿਓਲ, ਸੰਜੇ ਦੱਤ, ਜੈਕੀ ਸ਼ਰਾਫ, ਮਿਥੁਨ ਚੱਕਰਵਰਤੀ ਨਾਲ 'ਬਾਪ', ਰਣਦੀਪ ਹੁੱਡਾ ਨਾਲ 'ਇੰਸਪੈਕਟਰ ਅਵਿਨਾਸ਼ 2' ਅਤੇ 'ਬਲੈਕ ਰੋਜ਼' ਆਦਿ ਸ਼ੁਮਾਰ ਹਨ।

ਇਸ ਤੋਂ ਇਲਾਵਾ 'ਜੇਐਨਯੂ' ਨਾਂ ਦੀ ਆਉਣ ਵਾਲੀ ਚਰਚਿਤ ਫਿਲਮ 'ਚ ਵੀ ਇਹ ਬਿਹਤਰੀਨ ਅਦਾਕਾਰਾ ਲੀਡ ਰੋਲ ਵਿੱਚ ਨਜ਼ਰ ਆਵੇਗੀ, ਜੋ ਕਿ ਇੱਕ ਬਾਇਓਪਿਕ ਹੈ, ਜਿਸ ਵਿੱਚ ਉਨਾਂ ਦੀ ਭੂਮਿਕਾ ਇੱਕ ਸਟੂਡੈਂਟ ਆਗੂ ਦੀ ਹੈ ਅਤੇ ਇਸ ਕਿਰਦਾਰ ਨੂੰ ਸੱਚਾ ਰੂਪ ਦੇਣ ਲਈ ਇੰਨੀਂ ਦਿਨੀਂ ਕਾਫ਼ੀ ਤਰੱਦਦ ਸ਼ੀਲ ਵੀ ਵਿਖਾਈ ਦੇ ਰਹੀ ਹੈ ਇਹ ਵਰਸਟਾਈਲ ਅਦਾਕਾਰਾ, ਜਿੰਨਾਂ ਅਨੁਸਾਰ ਆਉਣ ਦਿਨਾਂ ਵਿੱਚ ਕੁਝ ਹੋਰ ਮਿਊਜ਼ਿਕ ਵੀਡੀਓਜ਼ ਵੀ ਕਰਨ ਜਾ ਰਹੀ ਹੈ, ਜੋ ਜਲਦ ਸ਼ੂਟ ਪੜਾਅ ਦਾ ਹਿੱਸਾ ਬਣਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.