ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਉੱਚ-ਕੋਟੀ ਫਨਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਗਾਇਕ ਬੱਬੂ ਮਾਨ ਅਤੇ ਗੁਰੂ ਰੰਧਾਵਾ, ਜੋ ਆਪਣੇ ਇੱਕ ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਸੱਜਿਆ ਇਹ ਬਿਹਤਰੀਨ ਗੀਤ ਜਲਦ ਜਾਰੀ ਹੋਣ ਜਾ ਰਿਹਾ ਹੈ।
'ਗੁਲਸ਼ਨ ਕੁਮਾਰ, ਟੀ-ਸੀਰੀਜ਼' ਅਤੇ 'ਭੂਸ਼ਣ ਕੁਮਾਰ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਿਊਜ਼ਿਕਲ ਟਰੈਕ ਨੂੰ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੀ ਸਾਹਮਣੇ ਆਈ ਵਿਲੱਖਣ ਅਤੇ ਖੂਬਸੂਰਤ ਪਹਿਲੀ ਝਲਕ ਨੇ ਇਸ ਗਾਣੇ ਪ੍ਰਤੀ ਸਰੋਤਿਆਂ ਅਤੇ ਦਰਸ਼ਕਾਂ ਦੀ ਉਤਸੁਕਤਾ ਕਾਫ਼ੀ ਵਧਾ ਦਿੱਤੀ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਦੀ ਧੱਕ ਪਾ ਰਹੇ ਬੱਬੂ ਮਾਨ ਅਤੇ ਗੁਰੂ ਰੰਧਾਵਾ ਪੰਜਾਬੀ ਅਤੇ ਹਿੰਦੀ ਸਿਨੇਮਾ ਖਿੱਤੇ ਵਿੱਚ ਵੀ ਬਤੌਰ ਅਦਾਕਾਰ ਅਤੇ ਗਾਇਕ ਆਪਣੀਆਂ ਪੈੜਾਂ ਪੜਾਅ ਦਰ ਪੜਾਅ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀਆਂ ਹਨ, ਇੰਨਾਂ ਦੋਵਾਂ ਸ਼ਾਨਦਾਰ ਫਨਕਾਰਾਂ ਦੀਆਂ ਹੀ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਵੱਡੀਆਂ ਪੰਜਾਬੀ ਫਿਲਮਾਂ, ਜਿੰਨ੍ਹਾਂ ਦੀ ਵੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
- ਵੋਟਾਂ ਦੇ ਵਿਚਕਾਰ ਗੁਰਚੇਤ ਚਿੱਤਰਕਾਰ ਦੀਆਂ ਇਹਨਾਂ ਫਨੀ ਵੀਡੀਓਜ਼ ਨੇ ਖਿੱਚਿਆ ਸਭ ਦਾ ਧਿਆਨ, ਜਾਣੋ ਕੀ ਹੈ ਇਨ੍ਹਾਂ ਵਿੱਚ ਖਾਸ - Gurchet Chitarkar Funny Videos
- ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਗਾਇਕ ਦੀ ਯਾਦ ਵਿੱਚ ਇਸ ਥਾਂ ਕਰਵਾਇਆ ਜਾਵੇਗਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ - Singer Sidhu Moosewala
- 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੇ ਬਣਾਇਆ ਰਿਕਾਰਡ, ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਹੋਈ ਸ਼ਾਮਿਲ - Shinda Shinda No Papa
ਨੌਜਵਾਨ ਮਨਾਂ ਅਤੇ ਪਿਆਰ-ਸਨੇਹ ਭਰੇ ਜਜ਼ਬਤਾਂ ਦੀ ਤਰਜ਼ਮਾਨੀ ਕਰਦੇ ਉਕਤ ਸਦਾ ਬਹਾਰ ਗੀਤ ਨੂੰ ਬੱਬੂ ਮਾਨ ਅਤੇ ਗੁਰੂ ਰੰਧਾਵਾ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜਿੰਨ੍ਹਾਂ ਦੀ ਇਹ ਬੇਮਿਸਾਲ ਜੁਗਲਬੰਦੀ ਦੋਹਾਂ ਦੇ ਪ੍ਰਸ਼ੰਸਕ ਘਿਰੇ ਨੂੰ ਵਿਸ਼ਾਲ ਕਰਨ ਅਤੇ ਹੋਰ ਪੁਖ਼ਤਗੀ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਟੀ-ਸੀਰੀਜ਼ ਦੇ ਇੱਕ ਹੋਰ ਵੱਡੇ ਸੰਗੀਤਕ ਪ੍ਰੋਜੈਕਟ ਵਜੋਂ ਸਾਹਮਣੇ ਆਉਣ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਸ਼ੂਟਿੰਗ ਕਾਫੀ ਮਨਮੋਹਕ ਲੋਕੇਸ਼ਨਾਂ ਉਪਰ ਪੂਰੀ ਕੀਤੀ ਗਈ ਹੈ।
ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਬੱਬੂ ਮਾਨ ਅਤੇ ਗੁਰੂ ਰੰਧਾਵਾ ਜਲਦ ਹੀ ਰਿਲੀਜ਼ ਹੋਣ ਜਾ ਰਹੀਆਂ ਅਪਣੀਆਂ ਅਪਣੀਆਂ ਪੰਜਾਬੀ ਫਿਲਮਾਂ ਕ੍ਰਮਵਾਰ 'ਸੁੱਚਾ ਸੂਰਮਾ' ਅਤੇ 'ਸ਼ਾਹਕੋਟ' ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਪਹਿਲੀ ਦਾ ਨਿਰਦੇਸ਼ਨ ਅਮਿਤੋਜ ਮਾਨ ਅਤੇ ਦੂਜੀ ਦਾ ਰਾਜੀਵ ਧਿੰਗੜਾ ਵੱਲੋਂ ਕੀਤਾ ਗਿਆ ਹੈ, ਜੋ ਦੋਵੇਂ ਫਿਲਮਕਾਰ ਦੇ ਰੂਪ ਅਤੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਕਾਫ਼ੀ ਆਹਲਾ ਦਰਜਾ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਤੇ ਕਈ ਚਰਚਿਤ ਅਤੇ ਕਾਮਯਾਬ ਫਿਲਮਾਂ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।