ETV Bharat / entertainment

ਪਿਆਰ, ਕਤਲ ਅਤੇ ਫਿਰ 22 ਸਾਲ ਬਾਅਦ ਹੋਈ ਮੁਲਾਕਾਤ, 'ਔਰੋਂ ਮੇਂ ਕਹਾਂ ਦਮ ਥਾ' ਦਾ ਦਿਲ ਨੂੰ ਪਸੀਜ ਦੇਣ ਵਾਲਾ ਟ੍ਰੇਲਰ ਰਿਲੀਜ਼ - Auron Mein Kahan Dum Tha Trailer

Auron Mein Kahan Dum Tha Trailer: ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਦਾ ਟ੍ਰੇਲਰ ਅੱਜ 13 ਜੂਨ ਨੂੰ ਰਿਲੀਜ਼ ਹੋ ਗਿਆ ਹੈ। ਇੱਥੇ ਵੇਖੋ...।

Auron Mein Kahan Dum Tha Trailer
Auron Mein Kahan Dum Tha Trailer (etv bharat)
author img

By ETV Bharat Entertainment Team

Published : Jun 13, 2024, 3:06 PM IST

ਮੁੰਬਈ (ਬਿਊਰੋ): ਬਾਲੀਵੁੱਡ ਦੇ 'ਸਿੰਘਮ' ਅਜੇ ਦੇਵਗਨ ਡਰਾਉਣੀ-ਅਲੌਕਿਕ ਫਿਲਮ 'ਸ਼ੈਤਾਨ' ਨਾਲ ਧਮਾਕਾ ਮਚਾਉਣ ਤੋਂ ਬਾਅਦ ਹੁਣ ਲਵ ਸਟੋਰੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਨਾਲ ਪ੍ਰਸ਼ੰਸਕਾਂ 'ਚ ਪਿਆਰ ਦੀ ਤੜਪ ਲੈ ਕੇ ਆ ਰਹੇ ਹਨ।

'ਔਰੋਂ ਮੇਂ ਕਹਾਂ ਦਮ ਥਾ' ਦਾ ਟ੍ਰੇਲਰ ਅੱਜ 13 ਜੂਨ ਨੂੰ ਰਿਲੀਜ਼ ਹੋ ਗਿਆ ਹੈ। 'ਔਰੋਂ ਮੇਂ ਕਹਾਂ ਦਮ ਥਾ' ਇੱਕ ਪ੍ਰੇਮ ਕਹਾਣੀ ਵਾਲੀ ਫਿਲਮ ਹੈ, ਜਿਸ 'ਚ ਅਜੇ ਦੇਵਗਨ ਆਪਣੀ ਸਭ ਤੋਂ ਚੰਗੀ ਦੋਸਤ ਤੱਬੂ ਨਾਲ ਨਜ਼ਰ ਆਉਣਗੇ। ਇਸ ਤੋਂ ਪਹਿਲਾਂ 31 ਮਈ ਨੂੰ ਫਿਲਮ ਦਾ ਇੱਕ ਸ਼ਾਨਦਾਰ ਅਤੇ ਪਿਆਰ ਭਰਿਆ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਅਜੇ ਅਤੇ ਤੱਬੂ ਵਿਚਾਲੇ ਪਿਆਰ ਭਰਿਆ ਪਲ ਦੇਖਣ ਨੂੰ ਮਿਲਿਆ ਸੀ।

ਵਿਛੜੇ ਹੋਏ ਪਿਆਰ ਦੀ ਕਹਾਣੀ ਹੈ ਔਰੋਂ ਮੇਂ ਕਹਾਂ ਦਮ ਥਾ: 'ਔਰੋਂ ਮੇਂ ਕਹਾਂ ਦਮ ਥਾ' ਦੇ 3.05 ਮਿੰਟ ਦੇ ਟ੍ਰੇਲਰ ਵਿੱਚ ਪਿਆਰ, ਕਤਲ, ਵਿਛੋੜੇ ਅਤੇ ਮੁੜ ਮਿਲਣ ਦਾ ਦਰਦ ਲੁਕਿਆ ਹੋਇਆ ਹੈ। ਅਜੇ ਅਤੇ ਤੱਬੂ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕ੍ਰਿਸ਼ਨਾ ਦੇ ਕਿਰਦਾਰ 'ਚ ਅਜੈ ਉਸ ਦੇ ਪਿਆਰ ਦੇ ਰਾਹ 'ਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਮਾਰ ਦਿੰਦਾ ਹੈ, ਜਿਸ ਕਾਰਨ ਉਸ ਨੂੰ 22 ਸਾਲ ਜੇਲ ਕੱਟਣੀ ਪੈਂਦੀ ਹੈ। ਇਸ ਦੇ ਨਾਲ ਹੀ ਇੰਨ੍ਹਾਂ 22 ਸਾਲਾਂ ਦੌਰਾਨ ਤੱਬੂ ਅਭਿਜੀਤ (ਜਿੰਮੀ ਸ਼ੇਰਗਿੱਲ) ਨਾਲ ਵਿਆਹ ਕਰਵਾ ਕੇ ਆਪਣਾ ਘਰ ਬਣਾ ਲੈਂਦੀ ਹੈ ਅਤੇ ਫਿਰ ਜਦੋਂ ਅਜੇ 22 ਸਾਲਾਂ ਬਾਅਦ ਜੇਲ ਤੋਂ ਰਿਹਾਅ ਹੁੰਦਾ ਹੈ ਤਾਂ ਉਸ ਦੇ ਦਿਲ ਵਿੱਚ ਅਜੇ ਵੀ ਤੱਬੂ ਲਈ ਪਿਆਰ ਹੈ ਅਤੇ ਤੱਬੂ ਵੀ ਉਸ ਨੂੰ ਪਿਆਰ ਕਰਦੀ ਹੈ। ਇਨ੍ਹਾਂ 22 ਸਾਲਾਂ ਦੌਰਾਨ ਉਹ ਆਪਣੇ ਕ੍ਰਿਸ਼ਨਾ (ਅਜੇ) ਨੂੰ ਭੁੱਲ ਨਹੀਂ ਸਕੀ।

ਹੁਣ ਫਿਲਮ ਦੀ ਕਹਾਣੀ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਕੀ ਅਜੇ ਨੇ ਖੁਦ ਉਹ ਦੋ ਕਤਲ ਕੀਤੇ ਹਨ ਜਾਂ ਨਹੀਂ, ਜਿਸ ਕਾਰਨ ਉਸ ਨੂੰ 22 ਸਾਲ ਜੇਲ੍ਹ ਕੱਟਣੀ ਪਈ ਅਤੇ ਆਪਣਾ ਪਿਆਰ ਵੀ ਗੁਆਉਣਾ ਪਿਆ। ਇਸ ਮਾਮਲੇ ਦੀ ਜਾਂਚ ਤੱਬੂ ਦੇ ਪਤੀ ਅਭਿਜੀਤ (ਜਿੰਮੀ ਸ਼ੇਰਗਿੱਲ) ਵੱਲੋਂ ਕੀਤੀ ਜਾਂਦੀ ਹੈ।

ਕੌਣ ਹੈ ਫਿਲਮ ਦਾ ਨਿਰਦੇਸ਼ਕ?: 'ਔਰੋਂ ਮੇਂ ਕਹਾਂ ਦਮ ਥਾ' ਦਾ ਨਿਰਦੇਸ਼ਨ ਐਮ.ਐਸ. ਧੋਨੀ ਅਨਟੋਲਡ ਸਟੋਰੀ, ਬੇਬੀ ਵਰਗੀਆਂ ਦਮਦਾਰ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਨੀਰਜ ਪਾਂਡੇ ਨੇ ਕੀਤਾ ਹੈ। ਨੀਰਜ ਪਾਂਡੇ ਨੇ ਜ਼ਿਆਦਾਤਰ ਥ੍ਰਿਲਰ ਫਿਲਮਾਂ ਬਣਾਈਆਂ ਹਨ ਅਤੇ ਹੁਣ ਉਨ੍ਹਾਂ ਦੇ ਝੋਲੇ 'ਚੋਂ ਲਵ ਸਟੋਰੀ ਫਿਲਮ 'ਔਰੋਂ ਮੇਂ ਕਹਾਂ ਦਮ ਥਾ' ਨਿਕਲੀ ਹੈ।

ਸਟਾਰ ਕਾਸਟ ਅਤੇ ਰਿਲੀਜ਼ ਡੇਟ: ਅਜੇ ਦੇਵਗਨ ਅਤੇ ਤੱਬੂ ਤੋਂ ਇਲਾਵਾ 'ਔਰੋਂ ਮੇਂ ਕਹਾਂ ਦਮ ਥਾ' ਵਿੱਚ ਜਿੰਮੀ ਸ਼ੇਰਗਿੱਲ, ਸਾਈ ਮਾਂਜਰੇਕਰ, ਸ਼ਾਂਤਨੂ ਮਹੇਸ਼ਵਰੀ ਅਹਿਮ ਭੂਮਿਕਾਵਾਂ ਵਿੱਚ ਹੋਣਗੇ। ਨਰਿੰਦਰ ਹੇਰਾਵਤ, ਕੁਮਾਰ ਮੰਗਤ ਪਾਠਕ, ਸੰਗੀਤਾ ਅਹੀਰ, ਸ਼ੀਤਲ ਭਾਟੀਆ ਨੇ ਫਿਲਮ ਦਾ ਨਿਰਮਾਣ ਕੀਤਾ ਹੈ। 'ਔਰੋਂ ਮੇਂ ਕਹਾਂ ਦਮ ਥਾ' NH ਅਤੇ ਪਨੋਰਮਾ ਸਟੂਡੀਓ ਦੁਆਰਾ ਪੇਸ਼ ਕੀਤਾ ਗਿਆ ਹੈ। ਇਹ ਫਿਲਮ 5 ਜੁਲਾਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.