ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨਾਲ ਬਤੌਰ ਲੇਖਕ ਵੀ ਅਪਣੀ ਬਹੁਪੱਖੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਗੁਰਪ੍ਰੀਤ ਰਟੌਲ, ਜੋ ਹੁਣ ਗਾਇਕ ਦੇ ਰੂਪ ਵਿੱਚ ਇੱਕ ਹੋਰ ਨਵੇਂ ਆਗਾਜ਼ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੀ ਖੂਬਸੂਰਤ ਆਵਾਜ਼ ਵਿੱਚ ਸੱਜਿਆ ਉਨ੍ਹਾਂ ਦਾ ਇਹ ਪਹਿਲਾਂ ਗਾਣਾ 'ਚੰਡੀਗੜ੍ਹ ਵਾਂਗੂ' ਭਲਕੇ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਸਾਗਾ ਮਿਊਜ਼ਿਕ' ਵੱਲੋਂ ਅਤੇ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਗੁਰਪ੍ਰੀਤ ਰਟੌਲ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਸਾਜਨ ਐਸਪੀ ਦੁਆਰਾ ਤਿਆਰ ਕੀਤਾ ਗਿਆ ਹੈ।
ਪਾਲੀਵੁੱਡ ਅਤੇ ਓਟੀਟੀ ਖੇਤਰ ਸੰਬੰਧਤ ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਅਤੇ ਸੰਗੀਤ ਪੇਸ਼ਕਰਤਾ ਸੁਮਿਤ ਸਿੰਘ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਹੈ, ਜਿਸ ਦੀ ਨਿਰਦੇਸ਼ਨਾ ਪਰਮ ਰਿਆੜ ਦੁਆਰਾ ਅੰਜ਼ਾਮ ਦਿੱਤੀ ਗਈ ਹੈ, ਜਦਕਿ ਪ੍ਰੋਡੋਕਸ਼ਨ ਹੈੱਡ ਦੇ ਤੌਰ ਉਤੇ ਜ਼ਿੰਮੇਵਾਰੀ ਅਰਮਾਨ ਸਿੱਧੂ ਨੇ ਨਿਭਾਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆਂ ਨੂੰ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬ ਦੇ ਖੇਤਾਂ ਬੰਨਿਆਂ ਅਤੇ ਅਪਣੀ ਮਿੱਟੀ ਨਾਲ ਜੁੜੇ ਰਹਿਣ ਵਾਲੇ ਕਿਸਾਨ ਦੇ ਕਿਸੇ ਅਪਣੇ ਪ੍ਰਤੀ ਮੋਹ ਦੀ ਤਰਜ਼ਮਾਨੀ ਕਰਦੇ ਉਕਤ ਗੀਤ ਨੂੰ ਗਾਇਕ ਗੁਰਪ੍ਰੀਤ ਰਟੌਲ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜੋ ਸੁਣਨ ਅਤੇ ਦੇਖਣ ਵਾਲਿਆ ਨੂੰ ਪਸੰਦ ਆਵੇਗਾ।
ਓਧਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੀਆਂ ਫਿਲਮਾਂ ਵਿੱਚ ਜਿੱਥੇ ਅਦਾਕਾਰੀ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਰਟੌਲ, ਉੱਥੇ ਕੁਝ ਫਿਲਮਾਂ ਦੇ ਲੇਖਨ ਪੱਖ ਵੀ ਸੰਭਾਲਣਗੇ।
ਇਹ ਵੀ ਪੜ੍ਹੋ: