Ardas Sarbat De Bhale Di Collection: ਗਿੱਪੀ ਗਰੇਵਾਲ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨਾਲ ਛਾਏ ਹੋਏ ਹਨ। 13 ਸਤੰਬਰ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ ਕਾਫੀ ਚੰਗਾ ਕਲੈਕਸ਼ਨ ਕੀਤਾ ਹੈ। ਫਿਲਮ ਨੇ ਆਪਣੇ ਰਿਲੀਜ਼ ਦੇ ਪੰਜ ਹਫ਼ਤੇ ਪੂਰੇ ਕਰ ਲਏ ਹਨ, ਇਹਨਾਂ ਪੰਜ ਹਫ਼ਤਿਆਂ ਵਿੱਚ ਗਿੱਪੀ ਦੀ ਇਸ ਫਿਲਮ ਨੇ 48.03 ਕਰੋੜ ਦਾ ਕਲੈਕਸ਼ਨ ਕੀਤਾ ਹੈ।
ਇਹ ਹੈ ਫਿਲਮ ਦਾ ਚਾਰ ਹਫ਼ਤਿਆਂ ਦਾ ਕਲੈਕਸ਼ਨ
ਰਿਪੋਰਟਾਂ ਅਨੁਸਾਰ 20 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਦੇ ਪਿਛਲੇ ਚਾਰ ਹਫ਼ਤਿਆਂ ਦੇ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਹਫ਼ਤੇ ਦੇਸ਼-ਵਿਦੇਸ਼ ਵਿੱਚੋਂ ਲਗਭਗ 17 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ। ਇਸ ਦੇ ਨਾਲ ਹੀ ਫਿਲਮ ਨੇ ਪਹਿਲੇ 10 ਦਿਨਾਂ ਵਿੱਚ 35 ਕਰੋੜ ਦੀ ਕਮਾਈ ਕੀਤੀ। ਹੁਣ ਫਿਲਮ ਨੇ ਸਿਨੇਮਾਘਰਾਂ ਵਿੱਚ ਇੱਕ ਮਹੀਨਾ ਪੂਰਾ ਕਰਨ ਲਿਆ ਹੈ, ਇਸ ਦੇ ਨਾਲ ਹੀ ਹੁਣ ਫਿਲਮ ਦਾ ਪੰਜ ਹਫ਼ਤਿਆਂ ਦਾ ਕਲੈਕਸ਼ਨ ਵੀ ਸਾਹਮਣੇ ਆ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਅਨੁਸਾਰ ਫਿਲਮ ਨੇ ਹੁਣ ਤੱਕ 48.03 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਅਜੇ ਵੀ ਫਿਲਮ ਸਿਨੇਮਾਘਰਾਂ ਵਿੱਚ ਟਿਕੀ ਹੋਈ ਹੈ।
ਕਿਵੇਂ ਦੀ ਹੈ ਫਿਲਮ ਦੀ ਕਹਾਣੀ
ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਇੱਕ ਸਮਾਜਿਕ ਮੁੱਦੇ 'ਤੇ ਆਧਾਰਿਤ ਹੈ, ਜਿਸ ਵਿੱਚ ਸਿੱਖ ਕੌਮ ਦੀ ਏਕਤਾ ਅਤੇ ਮਨੁੱਖਤਾ ਦੇ ਅਹਿਮ ਸੰਦੇਸ਼ਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਗਹਿਰਾਈ ਅਤੇ ਇਸ ਦੇ ਸੰਦੇਸ਼ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਇਸ ਨੂੰ ਸਿੱਖ ਕੌਮ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਸੰਭਾਲਣ ਵਾਲੀ ਫਿਲਮ ਵਜੋਂ ਦੇਖਿਆ ਜਾ ਰਿਹਾ ਹੈ।
ਫਿਲਮ ਦੀ ਸਟਾਰ ਕਾਸਟ
ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ, ਮਲਕੀਤ ਰੌਣੀ ਵਰਗੇ ਸ਼ਾਨਦਾਰ ਕਲਾਕਾਰਾਂ ਦੀ ਇਹ ਫਿਲਮ ਹੁਣ ਤੱਕ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਰਹੀ ਹੈ।
ਉਲੇਖਯੋਗ ਹੈ ਕਿ ਗਿੱਪੀ ਗਰੇਵਾਲ ਦੀ ਇਹ ਇੱਕ ਸਫ਼ਲ ਫਰੈਂਚਾਈਜ਼ੀ ਹੈ, ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ 'ਅਰਦਾਸ' ਅਤੇ 'ਅਰਦਾਸ ਕਰਾਂ' ਨੂੰ ਵੀ ਪ੍ਰਸ਼ੰਸਕਾਂ ਵੱਲੋਂ ਮਣਾਂਮੂਹੀ ਪਿਆਰ ਦਿੱਤਾ ਗਿਆ ਸੀ। ਹੁਣ ਇੰਨੇ ਸਾਲਾਂ ਦੇ ਵਕਫ਼ੇ ਬਾਅਦ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਉਸੇ ਤਰ੍ਹਾਂ ਹੀ ਸਨੇਹ ਬਖ਼ਸ਼ਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: