ETV Bharat / entertainment

ਕਿੰਨੀ ਕਮਾਈ ਕਰਨ 'ਚ ਸਫ਼ਲ ਰਹੀ 'ਅਰਦਾਸ 3', ਪੜ੍ਹੋ - Ardaas Sarbat De Bhale Di

ਅਦਾਕਾਰ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਸਟਾਰਰ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੇ ਆਪਣੇ ਰਿਲੀਜ਼ ਦੇ 20 ਦਿਨ ਪੂਰੇ ਕਰਨ ਲਏ ਹਨ।

author img

By ETV Bharat Entertainment Team

Published : 2 hours ago

Ardaas Sarbat De Bhale Di Box Office Collection Day 20
Ardaas Sarbat De Bhale Di Box Office Collection Day 20 (instagram)

Ardaas Sarbat De Bhale Di Box Office Collection: ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਸਟਾਰਰ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੇ 3 ਅਕਤੂਬਰ ਨੂੰ ਆਪਣੇ ਰਿਲੀਜ਼ ਦੇ 20 ਦਿਨ ਪੂਰੇ ਕਰਨ ਲਏ ਹਨ। ਫਿਲਮ ਨੇ ਹੁਣ 21ਵੇਂ ਦਿਨ ਵਿੱਚ ਐਂਟਰੀ ਲੈ ਲਈ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਹੀ ਕਾਫੀ ਪਿਆਰ ਮਿਲਿਆ ਹੈ। ਹੁਣ ਇੱਥੇ ਜਾਣਦੇ ਹਾਂ ਕਿ ਫਿਲਮ ਨੇ ਹੁਣ ਤੱਕ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ।

ਕਿੰਨੀ ਕਮਾਈ ਕਰਨ ਵਿੱਚ ਸਫ਼ਲ ਰਹੀ ਅਰਦਾਸ ਸਰਬੱਤ ਦੇ ਭਲੇ ਦੀ

13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ 95 ਲੱਖ ਰੁਪਏ ਨਾਲ ਭਾਰਤੀ ਬਾਕਸ ਆਫਿਸ (ਸੈਕਨਲਿਕ ਦੀ ਰਿਪੋਰਟ ਅਨੁਸਾਰ) ਉਤੇ ਸ਼ੁਰੂਆਤ ਕੀਤੀ। ਦੂਜੇ ਦਿਨ 1.5 ਕਰੋੜ, ਤੀਜੇ ਦਿਨ 2.05 ਕਰੋੜ, ਚੌਥੇ ਦਿਨ 75 ਲੱਖ, ਪੰਜਵੇਂ ਦਿਨ 7 ਲੱਖ, ਛੇਵੇਂ ਦਿਨ 65 ਲੱਖ, ਸੱਤਵੇਂ ਦਿਨ 55 ਲੱਖ। ਇਸ ਤਰ੍ਹਾਂ ਫਿਲਮ ਨੇ ਪਹਿਲੇ ਹਫ਼ਤੇ ਭਾਰਤ ਵਿੱਚੋਂ 7.15 ਕਰੋੜ ਦੀ ਕਮਾਈ ਕੀਤੀ। ਦੂਜੇ ਹਫ਼ਤੇ ਫਿਲਮ 4.3 ਕਰੋੜ ਦੀ ਕਮਾਈ ਕੀਤੀ। ਹੁਣ ਫਿਲਮ ਦਾ ਭਾਰਤ ਵਿੱਚ ਸਾਰਾ ਕਲੈਕਸ਼ਨ 14 ਕਰੋੜ ਹੋ ਗਿਆ ਹੈ।

ਵਿਦੇਸ਼ਾਂ ਵਿੱਚ ਕਿੰਨੀ ਕਮਾਈ ਕਰਨ ਵਿੱਚ ਸਫ਼ਲ ਰਹੀ ਫਿਲਮ

ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬਿਆਨ ਕਰਦੀ ਇਸ ਫਿਲਮ ਨੇ ਵਿਦੇਸ਼ਾਂ ਵਿੱਚੋਂ 24 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਨਾਲ ਹੁਣ ਫਿਲਮ ਨੇ ਸਾਰਾ ਲਗਭਗ 40 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।

ਮਜ਼ਬੂਤ ​​ਅਧਿਆਤਮਿਕ ਅਤੇ ਭਾਵਨਾਤਮਕ ਵਿਸ਼ਿਆਂ ਨੂੰ ਦਰਸਾਉਂਦੀ ਇਹ ਫਿਲਮ ਪੰਜਾਬੀ ਦਰਸ਼ਕਾਂ ਨਾਲ ਕਾਫੀ ਜੁੜੀ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤੇ ਲੇਖਣ ਖੁਦ ਫਿਲਮ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਨੇ ਕੀਤਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.