ETV Bharat / entertainment

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਮਿਤਾਬ ਬੱਚਨ ਨੇ ਵਧਾਇਆ ਭਾਰਤੀ ਖਿਡਾਰੀਆਂ ਦਾ ਹੌਂਸਲਾ, ਬੋਲੇ-ਹੁਣ ਹੋ ਜਾਓ ਤਿਆਰ... - Amitabh Bachchan - AMITABH BACHCHAN

Amitabh Bachchan Announces T20 World Cup 2024: ਅਮਿਤਾਭ ਬੱਚਨ ਨੇ 'ਕਲਕੀ 2898 ਏਡੀ' ਦੇ 'ਅਸ਼ਵਥਾਮਾ' ਲੁੱਕ 'ਚ ਟੀ-20 ਵਿਸ਼ਵ ਕੱਪ 2024 ਦਾ ਐਲਾਨ ਕੀਤਾ ਹੈ। ਅਦਾਕਾਰ ਨੇ ਆਪਣੀ ਸ਼ਾਨਦਾਰ ਸ਼ਾਇਰੀ ਨਾਲ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਹੋਰ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ।

Amitabh Bachchan Announces T20 World Cup 2024

author img

By ETV Bharat Entertainment Team

Published : May 2, 2024, 4:35 PM IST

ਮੁੰਬਈ (ਬਿਊਰੋ): ਬਾਲੀਵੁੱਡ ਦੇ ਸਟਾਰ ਅਮਿਤਾਭ ਬੱਚਨ ਨੇ ਆਪਣੀ ਆਉਣ ਵਾਲੀ ਫਿਲਮ 'ਕਲਕੀ 2898 ਏਡੀ' ਦੇ 'ਅਸ਼ਵਥਾਮਾ' ਦੀ ਭੂਮਿਕਾ 'ਚ ਟੀ-20 ਵਿਸ਼ਵ ਕੱਪ 2024 ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਖਿਡਾਰੀਆਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਭਾਰਤੀ ਟੀ-20 ਵਿਸ਼ਵ ਕੱਪ 2024 ਟੀਮ ਦੇ ਹੋਰ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਰਾਹੀਂ ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਹੈ।

ਇਸ ਘੋਸ਼ਣਾ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਆਈਪੀਐਲ 2024 ਦੇ ਮੈਚ ਦੌਰਾਨ ਇੱਕ ਨਵਾਂ ਪ੍ਰੋਮੋ ਪ੍ਰੀਮੀਅਰ ਕੀਤਾ ਗਿਆ ਸੀ, ਜਿਸ ਵਿੱਚ ਅਮਿਤਾਭ 'ਅਸ਼ਵਥਾਮਾ' ਦੀ ਭੂਮਿਕਾ ਵਿੱਚ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

1 ਮਈ ਨੂੰ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਟੀ-20 ਵਿਸ਼ਵ ਕੱਪ 2024 ਦਾ ਪ੍ਰੋਮੋ ਸਾਂਝਾ ਕੀਤਾ। ਇਸ ਵੀਡੀਓ ਨੂੰ ਸ਼ਾਨਦਾਰ ਕੈਪਸ਼ਨ ਨਾਲ ਜੋੜਿਆ ਗਿਆ ਹੈ। ਕੈਪਸ਼ਨ 'ਚ ਲਿਖਿਆ ਹੈ, 'ਟੀ-20 ਵਿਸ਼ਵ ਕੱਪ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਇੰਡੀਆ ਦੇ ਸਭ ਤੋਂ ਵੱਡੇ ਚੀਅਰਲੀਡਰ ਅਮਿਤਾਭ ਬੱਚਨ ਦਾ ਖਾਸ ਸੰਦੇਸ਼ ਹੈ। ਸਟਾਰ ਸਪੋਰਟਸ ਟੀ-20 ਵਿਸ਼ਵ ਕੱਪ ਦੀ ਇਸ ਮਹਾਨ ਲੜਾਈ ਨੂੰ ਲੈ ਕੇ ਆਈ ਹੈ। ਕੀ ਤੁਸੀ ਤਿਆਰ ਹੋ?'

ਵੀਡੀਓ ਵਿੱਚ ‘ਕਲਕੀ 2898 ਏਡੀ’ ਦਾ ਪਿਛੋਕੜ ਦਿਖਾਇਆ ਗਿਆ ਹੈ। ਅਮਿਤਾਭ ਬੱਚਨ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਕਵਿਤਾ ਸੁਣਾਈ। ਕਵਿਤਾ ਕਿਸੇ ਨੂੰ ਵੀ ਹਿੰਮਤ-ਹੌਂਸਲੇ ਨਾਲ ਭਰ ਸਕਦੀ ਹੈ।

ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ 2024 ਦੇ ਟੂਰਨਾਮੈਂਟ ਵਿੱਚ ਭਾਰਤ ਦੀ ਕਮਾਨ ਸੌਂਪੀ ਗਈ ਹੈ। ਟੀਮ 'ਚ ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ (ਉਪ-ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਸ਼ਾਮਲ ਹਨ। ਰਿੰਕੂ ਸਿੰਘ, ਸ਼ੁਭਮਨ ਗਿੱਲ, ਖਲੀਲ ਅਹਿਮਦ ਅਤੇ ਅਵੇਸ਼ ਖਾਨ ਰਿਜ਼ਰਵ ਵਿੱਚ ਹਨ।

'ਕਲਕੀ 2898 ਏਡੀ' ਇਸ ਜੂਨ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਪ੍ਰਭਾਸ, ਦੀਪਿਕਾ ਪਾਦੂਕੋਣ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਵਰਗੇ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ। ਹਾਲ ਹੀ 'ਚ ਮੇਕਰਸ ਨੇ ਫਿਲਮ 'ਚੋਂ ਅਮਿਤਾਭ ਬੱਚਨ ਦੇ ਕਿਰਦਾਰ ਦਾ ਖੁਲਾਸਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.