Pushpa 2 Day 1 Collection Prediction: ਦੱਖਣੀ ਸੁਪਰਸਟਾਰ ਅੱਲੂ ਅਰਜੁਨ ਦੀ ਨਵੀਂ ਐਕਸ਼ਨ ਫਿਲਮ 'ਪੁਸ਼ਪਾ 2' ਅੱਜ 5 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਪਹਿਲੇ ਦਿਨ ਦਾ ਸ਼ੋਅ ਦੇਖਣ ਲਈ ਲੋਕਾਂ ਦੀ ਭੀੜ ਸਿਨੇਮਾਘਰਾਂ ਦਾ ਰੁਖ਼ ਕਰ ਰਹੀ ਹੈ। ਸੁਕੁਮਾਰ ਦੁਆਰਾ ਨਿਰਦੇਸ਼ਤ ਫਿਲਮ ਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ।
ਸ਼ੁਰੂਆਤੀ ਵਪਾਰਕ ਰਿਪੋਰਟਾਂ ਦੇ ਅਨੁਸਾਰ 'ਪੁਸ਼ਪਾ 2' ਪਹਿਲੇ ਦਿਨ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਹ ਫਿਲਮ ਸ਼ਾਹਰੁਖ ਖਾਨ ਦੀ ਫਿਲਮ ਜਵਾਨ ਅਤੇ KGF ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜਨ ਲਈ ਤਿਆਰ ਹੈ।
ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ 'ਪੁਸ਼ਪਾ 2' ਪਹਿਲੇ ਦਿਨ ਬਾਕਸ ਆਫਿਸ 'ਤੇ ਨਵਾਂ ਰਿਕਾਰਡ ਬਣਾ ਸਕਦੀ ਹੈ। ਉਦਯੋਗ ਦੇ ਅੰਦਰੂਨੀ ਸੂਤਰਾਂ ਦੇ ਅਨੁਸਾਰ 'ਪੁਸ਼ਪਾ 2' ਦੁਨੀਆ ਭਰ ਵਿੱਚ 250 ਕਰੋੜ ਰੁਪਏ ਤੋਂ ਵੱਧ ਕਮਾ ਸਕਦੀ ਹੈ। ਇਹ ਅੰਕੜਾ 270 ਕਰੋੜ ਰੁਪਏ ਤੱਕ ਵੀ ਪਹੁੰਚ ਸਕਦਾ ਹੈ। ਜੇਕਰ ਅੰਦਾਜ਼ਾਂ ਸਹੀ ਸਾਬਤ ਹੁੰਦਾ ਹੈ ਤਾਂ ਅੱਲੂ ਅਰਜੁਨ ਇਸ ਤਰ੍ਹਾਂ ਦਾ ਇਤਿਹਾਸ ਰਚਣ ਵਾਲੇ ਪਹਿਲੇ ਅਦਾਕਾਰ ਹੋਣਗੇ, ਜਿਨ੍ਹਾਂ ਦੀ ਫਿਲਮ ਨੇ 270 ਕਰੋੜ ਦੀ ਕਮਾਈ ਕੀਤੀ ਹੋਵੇਗੀ।
ਇੰਨਾ ਹੀ ਨਹੀਂ 'ਪੁਸ਼ਪਾ 2' ਜੂਨੀਅਰ NTR-ਰਾਮ ਚਰਨ ਦੀ ਬਲਾਕਬਸਟਰ ਫਿਲਮ 'RRR' ਦੇ ਓਪਨਿੰਗ ਡੇ ਦਾ ਰਿਕਾਰਡ ਵੀ ਤੋੜ ਦੇਵੇਗੀ। 'RRR' ਨੇ ਆਪਣੇ ਪਹਿਲੇ ਦਿਨ ਦੁਨੀਆ ਭਰ ਵਿੱਚ 223.5 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਹੁਣ ਤੱਕ ਕਿਸੇ ਭਾਰਤੀ ਫਿਲਮ ਲਈ ਸਭ ਤੋਂ ਵੱਧ ਓਪਨਿੰਗ ਡੇਅ ਦੀ ਕਮਾਈ ਦਾ ਰਿਕਾਰਡ ਬਣਾਇਆ ਹੈ।
IMDb ਦੇ ਅਨੁਸਾਰ ਭਾਰਤੀ ਸਿਨੇਮਾ ਵਿੱਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ...
- RRR: 223.5 ਕਰੋੜ ਰੁਪਏ
- ਬਾਹੂਬਲੀ 2: 214.5 ਕਰੋੜ ਰੁਪਏ
- ਕਲਕੀ 2898 AD: 182 ਕਰੋੜ ਰੁਪਏ
- ਸਾਲਾਰ: 165.3 ਕਰੋੜ ਰੁਪਏ
- KGF 2: 162.9 ਕਰੋੜ ਰੁਪਏ
- ਦੇਵਰਾ ਭਾਗ 1: 145.2 ਕਰੋੜ ਰੁਪਏ
- ਲਿਓ: 142.8 ਕਰੋੜ ਰੁਪਏ
- ਆਦਿਪੁਰਸ਼: 136.8 ਕਰੋੜ ਰੁਪਏ
- ਜਵਾਨ: 129.2 ਕਰੋੜ ਰੁਪਏ
- ਸਾਹੋ: 125.6 ਕਰੋੜ ਰੁਪਏ
'ਪੁਸ਼ਪਾ 2' ਦੀ ਐਡਵਾਂਸ ਬੁਕਿੰਗ
ਸੈਕਨਿਲਕ ਦੇ ਅਨੁਸਾਰ ਅੱਲੂ ਅਰਜੁਨ ਦੀ ਪੁਸ਼ਪਾ 2 ਨੇ ਬੁੱਧਵਾਰ ਨੂੰ ਆਪਣੇ ਪ੍ਰੀਮੀਅਰ ਤੋਂ ਪਹਿਲਾਂ ਹੀ ਵਿਦੇਸ਼ਾਂ ਵਿੱਚ ਪ੍ਰੀ-ਸੇਲ ਤੋਂ 30 ਕਰੋੜ ਰੁਪਏ ਅਤੇ ਕੁੱਲ ਵਿਕਰੀ ਤੋਂ 70 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਪ੍ਰਭਾਸ ਦੀ 'ਕਲਕੀ 2898 AD' ਤੋਂ ਬਾਅਦ ਇਸ ਸਾਲ 100 ਕਰੋੜ ਰੁਪਏ ਦੀ ਐਡਵਾਂਸ ਬੁਕਿੰਗ ਨੂੰ ਪਾਰ ਕਰਨ ਵਾਲੀ ਇਹ ਦੂਜੀ ਭਾਰਤੀ ਫਿਲਮ ਬਣ ਗਈ ਹੈ। ਹੁਣ ਨਿਰਮਾਤਾਵਾਂ ਨੇ ਅੱਜ ਤੋਂ ਕੁਝ ਸਮਾਂ ਪਹਿਲਾਂ 'ਪੁਸ਼ਪਾ 2' ਦੀ ਐਡਵਾਂਸ ਬੁਕਿੰਗ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ। ਫਿਲਮ ਨੇ ਸਾਰੇ ਰਿਕਾਰਡ ਤੋੜਦੇ ਹੋਏ 30 ਲੱਖ ਤੋਂ ਵੱਧ ਦੀ ਐਡਵਾਂਸ ਬੁਕਿੰਗ ਕੀਤੀ ਹੈ।
ਉਲੇਖਯੋਗ ਹੈ ਕਿ 'ਪੁਸ਼ਪਾ 2' ਦਾ ਪ੍ਰੀਮੀਅਰ ਸ਼ੋਅ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਬੈਂਗਲੁਰੂ ਦੇ ਚੋਣਵੇਂ ਥੀਏਟਰਾਂ ਵਿੱਚ ਚਲਾਇਆ ਗਿਆ। ਇਸ ਦੇ ਨਾਲ ਹੀ 5 ਦਸੰਬਰ ਨੂੰ ਸੁਕੁਮਾਰ ਦੁਆਰਾ ਨਿਰਦੇਸ਼ਤ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਕਈ ਭਾਸ਼ਾਵਾਂ ਵਿੱਚ ਵੱਖ-ਵੱਖ ਫਾਰਮੈਟਾਂ ਵਿੱਚ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਕ੍ਰਮਵਾਰ ਪੁਸ਼ਪਰਾਜ, ਸ਼੍ਰੀਵੱਲੀ ਅਤੇ ਭੰਵਰ ਸਿੰਘ ਸ਼ੇਕਾਵਤ ਦੇ ਰੂਪ ਵਿੱਚ ਆਪਣੀਆਂ ਭੂਮਿਕਾਵਾਂ ਨੂੰ ਦੁਬਾਰਾ ਨਿਭਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: