ETV Bharat / entertainment

'ਬੜੇ ਮੀਆਂ ਛੋਟੇ ਮੀਆਂ' ਦਾ ਐਕਸ਼ਨ ਨਾਲ ਭਰਪੂਰ ਟੀਜ਼ਰ ਰਿਲੀਜ਼, ਕਿਸੇ ਮਿਸ਼ਨ 'ਤੇ ਨਜ਼ਰ ਆਏ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ - Bade Miyan Chote Miyan Teaser

Bade Miyan Chote Miyan Teaser Out: ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਬਹੁਤ ਹੀ ਉਡੀਕੀ ਜਾ ਰਹੀ ਐਕਸ਼ਨ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਰੁਮਾਂਚਕ ਟੀਜ਼ਰ 24 ਜਨਵਰੀ ਨੂੰ ਰਿਲੀਜ਼ ਹੋ ਗਿਆ ਹੈ।

Bade Miyan Chote Miyan Teaser Out
Bade Miyan Chote Miyan Teaser Out
author img

By ETV Bharat Entertainment Team

Published : Jan 24, 2024, 11:23 AM IST

ਮੁੰਬਈ (ਬਿਊਰੋ): ਅੱਜ 24 ਜਨਵਰੀ ਦੀ ਸਵੇਰ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਤੋਹਫਾ ਹੈ, ਜੋ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਪਹਿਲੀ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਇੰਤਜ਼ਾਰ ਕਰ ਰਹੇ ਹਨ। ਸ਼ੈਡਿਊਲ ਅਤੇ ਵਾਅਦੇ ਮੁਤਾਬਕ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਟੀਜ਼ਰ ਅੱਜ 24 ਜਨਵਰੀ ਨੂੰ ਸਵੇਰੇ 10 ਵਜੇ ਰਿਲੀਜ਼ ਕਰ ਦਿੱਤਾ ਗਿਆ ਹੈ।

ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਟੀਜ਼ਰ ਐਕਸ਼ਨ ਭਰਪੂਰ ਅਤੇ ਬੰਬ ਧਮਾਕਿਆਂ ਦੇ ਨਾਲ-ਨਾਲ ਅਕਸ਼ੈ-ਟਾਈਗਰ ਦੇ ਖਤਰਨਾਕ ਸਟੰਟਾਂ ਨਾਲ ਸਜਿਆ ਹੋਇਆ ਹੈ। ਇਹ ਫਿਲਮ ਅਪ੍ਰੈਲ (ਈਦ) 2024 ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

ਕਿਵੇਂ ਰਿਹਾ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਟੀਜ਼ਰ?: ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ 1.38 ਮਿੰਟ ਦਾ ਟੀਜ਼ਰ ਦੇਖਣ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਇਹ ਦੇਸ਼ ਭਗਤੀ ਦੀ ਫਿਲਮ ਹੈ। ਫਿਲਮ 'ਬੜੇ ਮੀਆਂ ਛੋਟੇ ਮੀਆਂ' ਦਾ ਟੀਜ਼ਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਮਾਕੇਦਾਰ ਹੈ।

ਪਹਿਲੀ ਵਾਰ ਪਰਦੇ 'ਤੇ ਨਜ਼ਰ ਆਉਣ ਵਾਲੇ ਅਕਸ਼ੈ ਅਤੇ ਟਾਈਗਰ ਦੀ ਜੋੜੀ ਜ਼ਬਰਦਸਤ ਲੱਗ ਰਹੀ ਹੈ। ਟੀਜ਼ਰ 'ਚ ਦੋਵਾਂ ਦੇ ਐਕਸ਼ਨ 'ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਟੀਜ਼ਰ ਵਿੱਚ ਪ੍ਰਭਾਸ ਫੇਮ ਸਾਲਾਰ ਐਕਟਰ ਪ੍ਰਿਥਵੀਰਾਜ ਸੁਕੁਮਾਰਨ ਦੀ ਝਲਕ ਵੀ ਦੇਖੀ ਜਾ ਸਕਦੀ ਹੈ।

ਫਿਲਮ 'ਬੜੇ ਮੀਆਂ ਛੋਟੇ ਮੀਆਂ' ਬਾਰੇ: ਤੁਹਾਨੂੰ ਦੱਸ ਦੇਈਏ ਕਿ 23 ਜਨਵਰੀ ਨੂੰ ਐਕਸ਼ਨ ਫਿਲਮ ''ਬੜੇ ਮੀਆਂ ਛੋਟੇ ਮੀਆਂ' ਦੇ ਟੀਜ਼ਰ ਦੇ ਸਮੇਂ ਦਾ ਖੁਲਾਸਾ ਕਰਨ ਤੋਂ ਬਾਅਦ ਫਿਲਮ ਦਾ ਨਵਾਂ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਅਕਸ਼ੈ-ਟਾਈਗਰ ਦਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਖੱਬੇ ਪਾਸੇ ਟਾਈਗਰ ਅਤੇ ਸੱਜੇ ਪਾਸੇ ਅਕਸ਼ੈ ਕੁਮਾਰ ਨਜ਼ਰ ਆ ਰਹੇ ਸਨ।

ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਪੂਜਾ ਐਂਟਰਟੇਨਮੈਂਟ ਅਤੇ ਏਏਜ਼ਡ ਫਿਲਮਸ ਇਸਦੇ ਨਿਰਮਾਤਾ ਹਨ। ਅਕਸ਼ੈ ਅਤੇ ਟਾਈਗਰ ਦੇ ਨਾਲ ਪ੍ਰਭਾਸ ਫੇਮ ਸਾਲਾਰ ਐਕਟਰ ਪ੍ਰਿਥਵੀਰਾਜ ਸੁਕੁਮਾਰਨ ਵੀ ਫਿਲਮ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.