ਚੰਡੀਗੜ੍ਹ: ਸਿਨੇਮਾ ਦੇ ਨਾਲ-ਨਾਲ ਹੁਣ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵੀ ਨਵੇਂ ਅਯਾਮ ਸਿਰਜਣ ਵੱਲ ਵੱਧ ਰਹੇ ਹਨ ਅਦਾਕਾਰ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਨੂੰ ਇੰਨੀਂ ਦਿਨੀਂ ਕਲਰਸ 'ਤੇ ਆਨ ਏਅਰ ਅਤੇ ਅਪਾਰ ਲੋਕਪ੍ਰਿਯਤਾ ਹਾਸਿਲ ਕਰ ਰਹੇ ਸੀਰੀਅਲ 'ਉਡਾਰੀਆਂ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਪਰਿਵਾਰਕ ਡਰਾਮਾ ਸੀਰੀਅਲ ਦੇ ਆਉਣ ਵਾਲੇ ਐਪੀਸੋਡਸ ਵਿੱਚ ਕਾਫ਼ੀ ਪ੍ਰਭਾਵੀ ਅਤੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ।
'ਡਰਾਮੀਯਾਤਾ ਪ੍ਰੋਡੋਕਸ਼ਨ' ਦੇ ਬੈਨਰ ਅਧੀਨ ਸਰਗੁਣ ਮਹਿਤਾ ਅਤੇ ਰਵੀ ਦੂਬੇ ਦੁਆਰਾ ਨਿਰਮਿਤ ਕੀਤੀ ਜਾ ਰਹੀ ਉਕਤ ਟੀਵੀ ਸੀਰੀਜ਼ ਦਾ ਆਗਾਜ਼ 15 ਮਾਰਚ 2021 ਨੂੰ ਕਲਰਸ ਟੀਵੀ 'ਤੇ ਹੋਇਆ ਸੀ, ਜੋ ਡਿਜ਼ੀਟਲ ਰੂਪ ਵਿੱਚ ਜਿਓ ਸਿਨੇਮਾ 'ਤੇ ਸਟ੍ਰੀਮ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮੋਹਾਲੀ ਅਤੇ ਖਰੜ ਇਲਾਕਿਆਂ ਵਿੱਚ ਫਿਲਮਾਏ ਜਾ ਰਹੇ ਇਸ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਸੀਰੀਅਲ ਵਿੱਚ ਪ੍ਰਿਅੰਕਾ ਚਾਹਰ ਚੌਧਰੀ, ਈਸ਼ਾ ਮਾਲਵੀਆ, ਅੰਕਿਤ ਗੁਪਤਾ, ਟਵਿੰਕਲ ਅਰੋੜਾ ਅਤੇ ਹਿਤੇਸ਼ ਭਾਰਦਵਾਜ ਜਿਹੇ ਚਰਚਿਤ ਚਿਹਰੇ ਵੀ ਲੀਡਿੰਗ ਰੋਲਜ਼ ਅਦਾ ਕਰ ਚੁੱਕੇ ਹਨ, ਜਿਸ ਉਪਰੰਤ ਪੜਾਅ ਦਰ ਪੜਾਅ ਕਈ ਦਿਲਚਸਪ ਫੇਜ਼ ਵਿੱਚੋਂ ਗੁਜ਼ਰ ਰਹੇ ਇਸ ਮਕਬੂਲ ਸ਼ੋਅ ਵਿੱਚ ਅਦਿਤੀ ਭਗਤ, ਅਨੁਰਾਜ ਚਹਿਲ ਅਤੇ ਅਲੀਸ਼ਾ ਪਰਵੀਨ ਖਾਨ ਆਦਿ ਵੱਲੋਂ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਜਾ ਚੁੱਕੀਆਂ ਹਨ।
- ਰਿਲੀਜ਼ ਲਈ ਤਿਆਰ ਹੈ ਪੰਜਾਬੀ ਫਿਲਮ 'ਦਿ ਬਰਨਿੰਗ ਪੰਜਾਬ', ਪਹਿਲੀ ਝਲਕ ਆਈ ਸਾਹਮਣੇ
- Punjabi film Punjab Files: ਸ਼ੁਰੂ ਹੋਈ ਪੰਜਾਬੀ ਫਿਲਮ ‘ਪੰਜਾਬ ਫ਼ਾਈਲਜ਼’ ਦੀ ਸ਼ੂਟਿੰਗ, ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਕਰਨਗੇ ਨਿਰਦੇਸ਼ਨ
- Tiger Harmik Singh-Manni Boparai: ਸਿਨੇਮਾ ਨੂੰ ਸਿਰਜਨਾ ਦੇ ਨਵੇਂ ਰੰਗ ਦੇਣ ਵੱਲ ਫਿਰ ਵਧੇ ਟਾਈਗਰ ਹਰਮੀਕ ਸਿੰਘ ਅਤੇ ਮਨੀ ਬੋਪਾਰਾਏ, ਨਵੀਂ ਪੰਜਾਬੀ ਫਿਲਮ ਦਾ ਕਰਨਗੇ ਆਗਾਜ਼
ਪੰਜਾਬ ਦੀਆਂ ਪੁਰਾਤਨ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਉਕਤ ਸੀਰੀਅਲ ਦੀ ਕਹਾਣੀ ਅੱਜਕੱਲ੍ਹ ਕਾਫ਼ੀ ਪ੍ਰਭਾਵਪੂਰਨ ਪੜਾਵਾਂ ਵਿੱਚੋਂ ਗੁਜ਼ਰ ਰਹੀ ਹੈ, ਜਿਸ ਦੀ ਤਰਤੀਬਤਾ ਨੂੰ ਹੋਰ ਚਾਰ ਚੰਨ ਲਾਉਂਦੇ ਨਜ਼ਰੀ ਆਉਣਗੇ ਅਦਾਕਾਰ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਅਨੁਸਾਰ ਦਰਸ਼ਕਾਂ ਵੱਲੋਂ ਖਾਸੇ ਸਰਾਹੇ ਜਾ ਰਹੇ ਇਸ ਡੇਲੀ ਸ਼ੋਅ ਨਾਲ ਜੁੜਨਾ ਅਤੇ ਖਾਸ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਹਾਲ ਹੀ ਦੇ ਦਿਨਾਂ ਵਿੱਚ ਹੀ ਕਲਰਜ਼ ਦੇ ਹੀ ਇੱਕ ਹੋਰ ਵੱਡੇ ਸੀਰੀਅਲ 'ਜਨੂੰਨੀਅਤ' ਦਾ ਵੀ ਅਤਿ ਪ੍ਰਭਾਵਸ਼ਾਲੀ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਨਵੇਂ ਸੀਰੀਅਲ ਵਿੱਚ ਮੇਨ ਅਤੇ ਨੈਗੇਟਿਵ ਕਿਰਦਾਰ ਅਦਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਦੀ ਅਦਾਕਾਰੀ ਦੇ ਕਈ ਨਿਵੇਕਲੇ ਸ਼ੇਡਸ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਵੇਖਣ ਨੂੰ ਮਿਲਣਗੇ।
ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਖਿੱਤੇ ਵਿੱਚ ਵੀ ਮਜ਼ਬੂਤ ਪੈੜਾਂ ਸਿਰਜ ਰਹੇ ਹਨ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਦੋ ਵੱਡੀਆਂ ਫਿਲਮਾਂ 'ਤਵੀਤੜੀ' ਅਤੇ 'ਦਿ ਬਰਨਿੰਗ ਪੰਜਾਬ' ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾ ਰਹੀਆਂ ਹਨ, ਜਿੰਨ੍ਹਾਂ ਕ੍ਰਮਵਾਰ ਪ੍ਰਭਾਵਪੂਰਨ ਕਹਾਣੀ ਅਤੇ ਕਰੰਟ ਸਮਾਜਿਕ ਮੁੱਦਿਆਂ ਨੂੰ ਪ੍ਰਤਿਬਿੰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।